ਮੁੰਬਈ: ਮਹੇਸ਼ ਭੱਟ ਵੱਲੋਂ ਡਾਇਰੈਕਟ ਕੀਤੀ ਫਿਲਮ 'ਸੜਕ 2' ਦਾ ਟ੍ਰੇਲਰ ਯੂਟਿਊਬ 'ਤੇ ਮੋਸਟ ਡਿਸਲਾਈਕਡ ਫਿਲਮ ਦਾ ਟ੍ਰੇਲਰ ਬਣ ਗਿਆ ਸੀ, ਜਿਸ ਨੂੰ ਲੱਖਾਂ ਲੋਕਾਂ ਨੇ ਡਿਸਲਾਈਕ ਕੀਤਾ। ਆਲੀਆ ਭੱਟ, ਸੰਜੇ ਦੱਤ ਤੇ ਆਦਿੱਤਿਆ ਰਾਏ ਕਪੂਰ ਦੀ ਫਿਲਮ 'ਸੜਕ 2' ਲਈ ਪਿਛਲੇ ਮਹੀਨੇ ਦਾ ਸਮਾਂ ਬਿਲਕੁਲ ਚੰਗਾ ਨਹੀਂ ਰਿਹਾ। ਟ੍ਰੇਲਰ ਤੋਂ ਲੈ ਕੇ ਫਿਲਮ ਦੇ ਰਿਲੀਜ਼ ਤੇ ਉਸ ਤੋਂ ਬਾਅਦ ਇਸ ਦੀਆਂ ਰੇਟਿੰਗਾਂ ਤੱਕ ਇਹ ਫਿਲਮ ਬੁਰੀ ਤਰ੍ਹਾਂ ਪਛੜ ਗਈ ਹੈ।


ਓਟੀਟੀ ਪਲੇਟਫਾਰਮ 'ਤੇ 28 ਅਗਸਤ ਨੂੰ ਰਿਲੀਜ਼ ਹੋਣ ਦੇ ਬਾਅਦ ਫਿਲਮ ਨੂੰ ਨਾ ਸਿਰਫ ਬੇਕਾਰ ਮੰਨਿਆ ਗਿਆ, ਬਲਕਿ ਫੇਮਸ ਰੇਟਿੰਗ ਪਲੇਟਫਾਰਮ ਆਈਐਮਡੀਬੀ 'ਤੇ ਸਭ ਤੋਂ ਵੱਧ ਖਰਾਬ ਸਕੋਰ ਕਰਨ ਵਾਲੀ ਫਿਲਮ ਬਣ ਗਈ ਹੈ। ਫਿਲਮ ਰਿਵਿਊ ਦੀ ਸਭ ਤੋਂ ਮਸ਼ਹੂਰ ਵੈੱਬਸਾਈਟਾਂ ਵਿੱਚੋਂ ਇੱਕ ਆਈਐਮਡੀਬੀ 'ਤੇ ਦਰਸ਼ਕਾਂ ਨੇ ਸੜਕ 2 ਦੀ ਕਾਫੀ ਆਲੋਚਨਾ ਕੀਤੀ ਅਤੇ ਬਹੁਤ ਘਟ ਰੇਟਿੰਗ ਦਿੱਤੀ।

ਜੈਨੇਲੀਆ ਡਿਸੂਜ਼ਾ ਨੂੰ ਵੀ ਹੋਇਆ ਸੀ ਕੋਰੋਨਾ, ਸੋਸ਼ਲ ਮੀਡੀਆ 'ਤੇ ਦੱਸੀ ਆਪਣੀ ਰਿਪੋਰਟ

ਨਤੀਜਾ ਇਹ ਹੋਇਆ ਕਿ ਫਿਲਮ ਨੂੰ 10 'ਚੋਂ ਸਿਰਫ 1.1 ਦਾ ਸਕੋਰ ਮਿਲਿਆ ਅਤੇ ਆਈਐਮਡੀਬੀ 'ਤੇ ਸਭ ਤੋਂ ਘੱਟ ਰੇਟਿੰਗ ਵਾਲੀ ਫਿਲਮ ਦਾ ਦਰਜਾ ਹਾਸਲ ਕਰ ਲਿਆ। ਕੋਰੋਨਾ ਕਾਰਨ ਥੀਏਟਰ ਬੰਦ ਹਨ, ਜਿਸ ਦੇ ਕਾਰਨ ਸੜਕ 2 ਵਰਗੀਆਂ ਕਈ ਹੋਰ ਫਿਲਮਾਂ ਡਿਜ਼ਨੀ + ਹੌਟਸਟਾਰ 'ਤੇ ਰਿਲੀਜ਼ ਹੋਈਆਂ। ਸੜਕ 2 ਫਿਲਮ ਕਿਸੇ ਵੀ ਤਰਾਂ ਆਲੋਚਕਾਂ ਨੂੰ ਪ੍ਰਭਾਵਤ ਕਰਨ 'ਚ ਅਸਫਲ ਰਹੀ ਤੇ ਹਰ ਕੋਈ ਇਸ ਨੂੰ ਇਕ ਫਲਾਪ ਫਿਲਮ ਦਾ ਟਾਈਟਲ ਦੇ ਰਿਹਾ ਹੈ।