ਫਿਲਮ ਨਿਰਮਾਤਾ ਸਾਜਿਦ ਨਾਡੀਆਡਵਾਲਾ ਦੀ ਪਤਨੀ ਦਿਵਿਆ ਭਾਰਤੀ ਨੂੰ ਗੁਜ਼ਰੇ ਹੋਏ 27 ਸਾਲ ਬੀਤ ਚੁੱਕੇ ਹਨ। ਜਿਸਦੇ ਨਾਲ ਸਾਜਿਦ ਦੀ ਦੂਜੀ ਪਤਨੀ ਵਰਧਾ ਨਡੀਆਡਵਾਲਾ ਅਕਸਰ ਟਰੋਲ ਹੁੰਦੀ ਰਹੀ ਹੈ। ਵਰਧਾ ਨੇ ਇਸ ਵਾਰ ਟਰੋਲ ਕਰ ਰਹੇ ਲੋਕਾਂ ਨੂੰ ਮੂੰਹ ਤੋੜ ਜਵਾਬ ਦਿੱਤਾ ਹੈ।


ਵਰਧਾ ਨਡੀਆਡਵਾਲਾ ਨੇ ਇੱਕ ਇੰਟਰਵਿਊ ‘ਚ ਕਿਹਾ, "ਮੈਂ ਜਾਣਦੀ ਹਾਂ ਕਿ ਲੋਕ ਅਜੀਬੋ-ਗ਼ਰੀਬ ਗੱਲਾਂ ਕਰਦੇ ਹਨ। ਉਹ ਕਈ ਤਰ੍ਹਾਂ ਦੇ ਪ੍ਰਸ਼ਨ ਪੁੱਛਦੇ ਹਨ। ਕਈ ਵਾਰ ਸੋਚਦੇ ਹਨ ਕਿ ਉਹ ਮੈਨੂੰ ਟਰੋਲ ਕਰਨ ‘ਚ ਕਾਮਯਾਬ ਹੋ ਗਏ ਹਨ। ਪਰ ਇਸ ਸਭ ਕੁਝ ਨਾਲ ਉਹ ਸਾਰੇ ਲੋਕ ਇਸ ਗੱਲ ਤੋਂ ਅਣਜਾਣ ਹਨ ਕਿ ਸਾਜਿਦ ਨਦੀਆਡਵਾਲਾ ਦੀ ਪਹਿਲੀ ਪਤਨੀ ਦਿਵਿਆ ਅਜੇ ਵੀ ਸਾਡੀ ਜਿੰਦਗੀ ਦਾ ਇਕ ਖ਼ਾਸ ਹਿੱਸਾ ਹੈ। ਦਿਵਿਆ ਦਾ ਪਰਿਵਾਰ ਸਾਡੇ ਪਰਿਵਾਰ ਵਰਗਾ ਹੈ। ਉਹ ਹਰ ਮੌਕੇ ‘ਤੇ ਸਾਡੇ ਨਾਲ ਮੌਜੂਦ ਹੁੰਦੇ ਹਨ। ਮੇਰੇ ਬਚੇ ਉਸ ਨੂੰ ਵੱਡੀ ਮਾਂ ਕਹਿੰਦੇ ਹਨ। ਤੁਸੀਂ ਸਾਰੇ ਟਰੋਲ ਕਰਨ ਤੋਂ ਪਹਿਲਾਂ ਸੋਚੋ ਕਿ ਮੈ ਟਰੋਲ ਨਹੀਂ ਹੋ ਰਹੀ।"

ਵਰਧਾ ਨਡੀਆਡਵਾਲਾ ਨੇ ਪਤੀ ਸਾਜਿਦ ਦੇ ਦਿਵਿਆ ਦੇ ਪਰਿਵਾਰ ਨਾਲ ਸਬੰਧਾਂ ਬਾਰੇ ਗੱਲ ਕਰਦਿਆਂ ਕਿਹਾ ਕਿ ਸਾਜਿਦ ਨੂੰ ਦਿਵਿਆ ਦੇ ਪਰਿਵਾਰ ਨਾਲ ਬਹੁਤ ਪਿਆਰ ਹੈ। ਸਾਜਿਦ ਦਿਵਿਆ ਦੇ ਪਿਤਾ ਦੇ ਪੁੱਤਰ ਵਰਗਾ ਹੈ। ਦਿਵਿਆ ਦੇ ਭਰਾ ਕੁਨਾਲ ਅਤੇ ਸਾਜਿਦ ਵਿਚਕਾਰ ਆਪਸੀ ਭਾਈਚਾਰਾ ਹੈ। ਅਤੇ ਮੈਂ ਕਦੇ ਵੀ ਦਿਵਿਆ ਦਾ ਸਥਾਨ ਲੈਣ ਦੀ ਕੋਸ਼ਿਸ਼ ਨਹੀਂ ਕੀਤੀ। ਯਾਦਾਂ ਹਮੇਸ਼ਾਂ ਸੁੰਦਰ ਹੁੰਦੀਆਂ ਹਨ। ਅਸੀਂ ਬਹੁਤ ਖੁਸ਼ ਹਾਂ।
ਇਹ ਵੀ ਪੜ੍ਹੋ :