ਮੁੰਬਈ 'ਚ ਦਿਸ਼ਾ ਪਟਾਨੀ ਨਾਲ ਸਲਮਾਨ ਕਰ ਰਹੇ 'ਰਾਧੇ' ਦੀ ਸ਼ੂਟਿੰਗ, ਕੀਤੇ ਇਹ ਖ਼ਾਸ ਇੰਤਜ਼ਾਮ

ਏਬੀਪੀ ਸਾਂਝਾ   |  14 Mar 2020 06:07 PM (IST)

ਫਿਲਮ ਇੰਡਸਟਰੀ 'ਚ ਕੋਰੋਨਾਵਾਇਰਸ ਦੇ ਚਲਦਿਆਂ ਕਈ ਫਿਲਮਾਂ ਦੀ ਸ਼ੂਟਿੰਗ ਤੇ ਰਿਲੀਜ਼ ਡੇਟਸ ਨੂੰ ਫਿਲਹਾਲ ਟਾਲ ਦਿੱਤਾ ਗਿਆ ਹੈ। ਪਰ ਇਸ ਸਭ 'ਤੇ ਸਲਮਾਨ ਖਾਨ ਨੇ ਆਪਣੀ ਫਿਲਮ ਰਾਧੇ ਦੀ ਸ਼ੂਟਿੰਗ ਜਾਰੀ ਰੱਖੀ ਹੈ।

ਫਿਲਮ ਇੰਡਸਟਰੀ 'ਚ ਕੋਰੋਨਾਵਾਇਰਸ ਦੇ ਚਲਦਿਆਂ ਕਈ ਫਿਲਮਾਂ ਦੀ ਸ਼ੂਟਿੰਗ ਤੇ ਰਿਲੀਜ਼ ਡੇਟਸ ਨੂੰ ਫਿਲਹਾਲ ਟਾਲ ਦਿੱਤਾ ਗਿਆ ਹੈ। ਪਰ ਇਸ ਸਭ 'ਤੇ ਸਲਮਾਨ ਖਾਨ ਨੇ ਆਪਣੀ ਫਿਲਮ ਰਾਧੇ ਦੀ ਸ਼ੂਟਿੰਗ ਜਾਰੀ ਰੱਖੀ ਹੈ। ਰਿਪੋਰਟ 'ਚ ਦੱਸਿਆ ਗਿਆ ਹੈ ਕਿ ਫਿਲਮ ਦਾ ਪੈਚਵਰਕ ਤੇ ਇੱਕ ਗਾਣੇ ਦਾ ਸ਼ੂਟ ਬਾਕੀ ਹੈ। ਕੋਰੋਨਾਵਾਇਰਸ ਕਰਕੇ ਫਿਲਮ ਦੇ ਸੈੱਟ 'ਤੇ ਖਾਸ ਸਾਵਧਾਨੀਆਂ ਵਰਤੀਆਂ ਜਾ ਰਹੀਆਂ ਹਨ। ਫਿਲਮ ਦੇ ਸੈੱਟ 'ਤੇ ਵਰਲਡ ਹੈਲਥ ਆਰਗੇਨਾਈਜ਼ੇਸ਼ਨ ਵਲੋਂ ਜਾਰੀ ਹਿਦਾਇਤਾਂ ਨੂੰ ਫਾਲੋ ਕੀਤਾ ਜਾ ਰਿਹਾ ਹੈ। ਬੀਤੇ ਦਿਨੀਂ ਸਲਮਾਨ ਨੇ ਆਪਣੇ ਫੈਨਸ ਨੂੰ ਕੋਰੋਨਾਵਾਇਰਸ ਤੋਂ ਬਚਣ ਦੀ ਸਲਾਹ ਵੀ ਦਿੱਤੀ ਸੀ।
ਨਮਸਕਾਰ...ਸਾਡੀ ਸੱਭਿਅਤਾ 'ਚ ਨਮਸਤੇ ਤੇ ਸਲਾਮ ਹੈ! ਜਦ ਕੋਰੋਨਾਵਾਇਰਸ ਖਤਮ ਹੋ ਜਾਵੇ ਤਾਂ ਹੱਥ ਮਿਲਾਓ ਤੇ ਗਲੇ ਲੱਗੋ।- ਸਲਮਾਨ ਖਾਨ
ਇਹ ਵੀ ਪੜ੍ਹੋ:
© Copyright@2025.ABP Network Private Limited. All rights reserved.