ਬੌਬੀ ਦਿਓਲ 'ਕਲਾਸ ਆਫ਼ 83' ਨਾਲ ਡਿਜੀਟਲ ਪਲੇਟਫਾਰਮ 'ਤੇ ਡੈਬਿਊ ਕਰਨ ਜਾ ਰਹੇ ਹਨ। ਸ਼ੁੱਕਰਵਾਰ ਨੂੰ ਰਿਲੀਜ਼ ਹੋਈ ਫਿਲਮ ਦਾ ਟ੍ਰੇਲਰ ਬਹੁਤ ਜ਼ਬਰਦਸਤ ਹੈ। ਫਿਲਮ ਦਾ ਇਹ 2 ਮਿੰਟ 23 ਸਕਿੰਟ ਦਾ ਟ੍ਰੇਲਰ ਸਸਪੈਂਸ ਅਤੇ ਥ੍ਰਿਲਰ ਨਾਲ ਭਰਪੂਰ ਹੈ। ਬੌਬੀ ਦਿਓਲ ਦਾ ਗੁੱਸਾ ਪੁਲਿਸ ਵਰਦੀ ਵਿੱਚ ਵੇਖਿਆ ਜਾ ਰਿਹਾ ਹੈ। ਇਸ ਫਿਲਮ 'ਚ ਬੌਬੀ ਦਿਓਲ ਇਕ ਸਾਬਕਾ ਪੁਲਿਸ ਅਧਿਕਾਰੀ ਦੀ ਭੂਮਿਕਾ ਨਿਭਾ ਰਿਹਾ ਹੈ, ਜਿਸ ਨੂੰ ਬਾਅਦ 'ਚ ਨਾਸਿਕ ਪੁਲਿਸ ਅਕੈਡਮੀ 'ਚ ਇਕ ਇੰਸਟ੍ਰਕਟਰ ਬਣਾਇਆ ਗਿਆ ਹੈ।
'ਮੋਦੀ ਜ਼ਿੰਦਾਬਾਦ' ਤੇ 'ਜੈ ਸ਼੍ਰੀ ਰਾਮ' ਨਾ ਬੋਲਣ 'ਤੇ ਬਜ਼ੁਰਗ ਆਟੋ ਰਿਕਸ਼ਾ ਡਰਾਈਵਰ ਦੀ ਕੁੱਟ-ਮਾਰ
ਇਹ ਫਿਲਮ ਇਕ ਸੱਚੀ ਘਟਨਾ 'ਤੇ ਅਧਾਰਤ ਹੈ। ਟ੍ਰੇਲਰ ਨੂੰ ਵੇਖਣ 'ਤੇ ਇਹ ਪਤਾ ਲਗਦਾ ਹੈ ਕਿ ਉਹ ਇੰਸਟ੍ਰਕਟਰ ਵਜੋਂ ਆਪਣੀ ਇਕ ਟੀਮ ਤਿਆਰ ਕਰਦੇ ਹਨ ਅਤੇ ਅੱਤਵਾਦ ਅਤੇ ਭ੍ਰਿਸ਼ਟਾਚਾਰ ਖਿਲਾਫ ਲੜਦੇ ਹਨ। ਇਕ ਸੱਚੀ ਘਟਨਾ 'ਤੇ ਅਧਾਰਤ ਇਸ ਫਿਲਮ 'ਚ ਇਹ ਦਿਖਾਇਆ ਗਿਆ ਹੈ ਕਿ ਸਿਸਟਮ ਦਾ ਇਕ ਇਮਾਨਦਾਰ ਅਤੇ ਕਾਬਲ ਪੁਲਿਸ ਅਧਿਕਾਰੀ ਕਿਵੇਂ ਅਸਫਲ ਸਾਬਤ ਹੁੰਦਾ ਹੈ। ਟ੍ਰੇਲਰ 'ਚ ਇਹ ਦਰਸਾਇਆ ਗਿਆ ਹੈ ਕਿ ਕਈ ਵਾਰ ਆਦੇਸ਼ਾਂ ਦੀ ਪਾਲਣਾ ਕਰਨ ਲਈ ਕਾਨੂੰਨ ਅਤੇ ਨਿਯਮਾਂ ਨੂੰ ਰੱਦ ਕਰਨਾ ਪੈਂਦਾ ਹੈ।
Disha Salian case: ਦਿਸ਼ਾ ਸਾਲੀਆਨ ਦਾ ਖੁਦਕੁਸ਼ੀ ਤੋਂ ਪਹਿਲਾਂ ਦਾ ਵੀਡੀਓ ਆਇਆ ਸਾਹਮਣੇ, ਦੋਸਤਾਂ ਸੰਗ ਪਾਰਟੀ ਕਰਦੀ ਆਈ ਨਜ਼ਰ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ