ਮੁੰਬਈਸਭ ਕਾ ਦਾ ਮਨਪਸੰਦ ਸ਼ੋਅ ਬਿਗ ਬੌਸ 14 ਸੀਜ਼ਨ ਜਲਦੀ ਹੀ ਦਰਸ਼ਕਾਂ ਦਾ ਮਨੋਰੰਜਨ ਕਰਨ ਲਈ ਤਿਆਰ ਹੈ। ਬਿੱਗ ਬੌਸ 14 ਸ਼ੁਰੂ ਹੋਣ ਤੋਂ ਬਾਅਦ ਤੋਂ ਹੀ ਕਦੇ ਬਿੱਗ ਬੌਸ ਦੇ ਮੁਕਾਬਲੇਬਾਜ਼ ਕਰਕੇ ਤੇ ਕਦੇ ਘਰ ਦੇ ਫਾਰਮੈਟ ਕਰਕੇ ਸੁਰਖੀਆਂ ਵਿਚ ਰਹਿੰਦਾ ਹੈ। ਇਸ ਦੇ ਨਾਲ ਹੀ ਹੁਣ ਬਿੱਗ ਬੌਸ 14 ਸੀਜ਼ਨ ਸਲਮਾਨ ਖ਼ਾਨ ਦੀਆਂ ਫੀਸਾਂ ਨੂੰ ਲੈ ਕੇ ਕਾਫੀ ਸੁਰਖੀਆਂ 'ਚ ਆ ਗਿਆ ਹੈ। ਦੱਸ ਦੇਈਏ ਕਿ ਐਕਟਰ ਸਲਮਾਨ ਖ਼ਾਨ ਬਿੱਗ ਬੌਸ ਦੇ ਸੀਜ਼ਨ 14 ਦੀ ਮੇਜ਼ਬਾਨੀ ਲਈ ਵੀ ਤਿਆਰ ਹਨ। ਦੇਸ਼ ਦਾ ਸਭ ਤੋਂ ਵੱਡਾ ਰਿਐਲਿਟੀ ਸ਼ੋਅ ਅਕਤੂਬਰ ਵਿੱਚ ਸ਼ੁਰੂ ਹੋਵੇਗਾ ਅਤੇ ਬਹੁਤ ਸਾਰੇ ਪ੍ਰਤੀਯੋਗੀ ਇੱਕ ਘਰ ਵਿੱਚ ਬੰਦ ਰਹਿਣਗੇ। ਸਲਮਾਨ ਦੀ ਬਿੱਗ ਬੌਸ ਦੀ ਫੀਸ ਹਰ ਸੀਜ਼ਨ ਵਿਚ ਹਰ ਕਿਸੇ ਨੂੰ ਹੈਰਾਨ ਕਰਦੀ ਹੈ। ਇਸ ਵਾਰ ਵੀ ਉਸ ਵਲੋਂ ਮੰਗੀ ਜਾ ਰਹੀ ਫੀਸਾਂ ਨੂੰ ਵੇਖ ਕੇ ਹਰ ਕੋਈ ਹੈਰਾਨ ਹੈ। ਨੈੱਟਫਲਿਕਸ ਦੀ ਸੀਰੀਜ਼ 'ਬੈਡ ਬੁਆਏ ਬਿਲੇਨੀਅਰ-ਇੰਡੀਆ' ਦੀ ਰਿਲੀਜ਼ਿੰਗ 'ਤੇ ਰੋਕ ਸੂਤਰਾਂ ਮੁਤਾਬਕ ਸਲਮਾਨ ਖ਼ਾਨ ਨੇ ਬਿਗ ਬੌਸ 14 ਦੀ ਮੇਜ਼ਬਾਨੀ ਲਈ ਇਸ ਵਾਰ 450 ਕਰੋੜ ਰੁਪਏ ਫੀਸ ਮੰਗੀ ਹੈ। ਇਸ ਦੇ ਅਨੁਸਾਰ ਸਲਮਾਨ ਖ਼ਾਨ ਨੂੰ ਹਰ ਐਪੀਸੋਡ ਲਈ 20 ਕਰੋੜ ਰੁਪਏ ਮਿਲਣਗੇ। ਇਹ ਖ਼ਬਰ ਸੋਸ਼ਲ ਮੀਡੀਆ 'ਤੇ ਬਹੁਤ ਵਾਇਰਲ ਹੋ ਰਹੀ ਹੈ ਅਤੇ ਇਸ ਦੇ ਨਾਲ ਹੀ ਹਰ ਕੋਈ ਇਸ ਖ਼ਬਰ ਨੂੰ ਪੜ੍ਹ ਕੇ ਹੈਰਾਨ ਹੈ। ਇਸ ਦੇ ਨਾਲ ਹੀ ਲੋਕਾਂ ਵਲੋਂ ਇਸ 'ਤੇ ਸੋਸ਼ਲ ਮੀਡੀਆ 'ਤੇ ਵੀ ਕਈ ਪ੍ਰਤੀਕਿਰਿਆਵਾਂ ਆਉਣੀਆਂ ਸ਼ੁਰੂ ਹੋ ਗਈਆਂ ਹਨ।