ਬਠਿੰਡਾ: ਕੇਂਦਰ ਸਰਕਾਰ ਵੱਲੋਂ 118 ਦੇ ਕਰੀਬ ਚਾਈਨੀਜ਼ ਐਪ ਸਣੇ ਪੱਬਜੀ ਗੇਮ 'ਤੇ ਵੀ ਪਾਬੰਦੀ ਲਾ ਦਿੱਤੀ ਗਈ ਹੈ। ਇਸ ਦੇ ਚੱਲਦੇ ਪਬਜ਼ੀ ਗੇਮ ਫੈਨ ਨਿਰਾਸ਼ ਹੋ ਗਏ ਹਨ। ਬਠਿੰਡਾ ਦੀ ਗੱਲ ਕਰੀਏ ਤਾਂ ਇੱਥੇ ਇਸ ਗੇਮ ਨੂੰ ਬੰਦ ਕਰਨ ਦੇ ਨਾਲ ਉਸ ਦੇ ਫੈਨ ਦੁਖੀ ਨਜ਼ਰ ਆਏ। ਪੱਬਜੀ ਖੇਲਣ ਵਾਲੇ ਨੌਜਵਾਨਾਂ ਨੇ ਕਿਹਾ ਕਿ ਕਈ ਸਾਲਾਂ ਤੋਂ ਉਹ ਇਹ ਗੇਮ ਖੇਡਦੇ ਆ ਰਹੇ ਸੀ।
ਉਨ੍ਹਾਂ ਨੇ ਸਰਕਾਰ ਦੇ ਫੈਸਲੇ ਦਾ ਸਮਰੱਥਨ ਕੀਤਾ ਤੇ ਕਿਹਾ ਕਿ ਸਰਕਾਰ ਨੇ ਫੈਸਲਾ ਦਿੱਤਾ ਹੈ, ਉਹ ਕਿਤੇ ਨਾਂ ਕਿਤੇ ਠੀਕ ਵੀ ਹੈ ਤੇ ਗਲਤ ਵੀ ਹੈ। ਉਨ੍ਹਾਂ ਨੇ ਕਿਹਾ ਕਿ ਅਸੀਂ ਜਦੋਂ ਵੀ ਫਰੀ ਹੁੰਦੇ ਸੀ ਤਾਂ ਇਹ ਗੇਮ ਖੇਡਦੇ ਸੀ। ਕੁਝ ਅਸੀਂ ਪੈਸੇ ਵੀ ਲਾਉਂਦੇ ਸੀ ਕਿਉਂਕਿ ਇਹ ਇੱਕ ਅਜਿਹੀ ਗੇਮ ਸੀ ਜਿਸ ਵਿੱਚ ਕੁਝ ਨਾ ਕੁਝ ਸਿੱਖਣ ਨੂੰ ਮਿਲਦਾ ਸੀ। ਅੱਜ ਤੱਕ ਅਸੀਂ ਹੋਰਾਂ ਗੇਮਾਂ ਵਿੱਚ ਕੁਝ ਨਹੀਂ ਸਿੱਖਿਆ ਜੋ ਇਸ ਗੇਮ ਵਿੱਚ ਸਿੱਖਿਆ।
ਇਸ ਦੇ ਨਾਲ ਹੀ ਕੁਝ ਨੇ ਸਰਕਾਰ ਦੇ ਫੈਸਲੇ ਨੂੰ ਗਲਤ ਕਰਾਰ ਦਿੰਦਿਆਂ ਕਿਹਾ ਕਿ ਸਾਡੇ ਦੇਸ਼ ਵਿੱਚ ਹੋਰ ਬਹੁਤ ਸਾਰੇ ਮੁੱਦੇ ਹਨ ਸਰਕਾਰਾਂ ਉਨ੍ਹਾਂ ਵੱਲ ਧਿਆਨ ਨਾ ਦੇ ਕੇ ਗੇਮਸ ਵੱਲ ਜ਼ਿਆਦਾ ਧਿਆਨ ਕਿਉਂ ਦੇ ਰਹੀ ਹੈ। ਉਨ੍ਹਾਂ ਕਿਹਾ ਕਿ ਸਾਡੇ ਦੇਸ਼ ਵਿੱਚ ਬੇਰੁਜ਼ਗਾਰੀ, ਨਸ਼ਾ ਅਜਿਹੇ ਮੁੱਦੇ ਹਨ ਜਿਨ੍ਹਾਂ 'ਤੇ ਧਿਆਨ ਦੇਣ ਦੀ ਲੋੜ ਹੈ।
ਪੱਬਜੀ ਦੇ ਫੈਨਸ ਨੇ ਕਿਹਾ ਕਿ ਅਸੀਂ ਇਹ ਮਨ ਨੂੰ ਵੀ ਤਿਆਰ ਹਾਂ ਕਿ ਸੁਰੱਖਿਆ ਦੀ ਖਾਤਰ ਕੁਝ ਨਾ ਕੁਝ ਲਿੰਕ ਜੁੜਿਆ ਹੋਇਆ ਸੀ। ਜਿਸ ਦੇ ਚੱਲਦੇ ਸਰਕਾਰ ਨੇ ਇਹ ਫ਼ੈਸਲਾ ਦਿੱਤਾ ਹੈ ਜੋ ਸਹੀ ਫ਼ੈਸਲਾ ਹੈ। ਸਰਕਾਰਾਂ ਨੂੰ ਤਾਂ ਅਸੀਂ ਇਹੀ ਅਪੀਲ ਕਰਨਾ ਚਾਹੁੰਦੇ ਹਾਂ ਕਿ ਕਿਉਂ ਨਾ ਹੁਣ ਅਜਿਹੀ ਗੇਮ ਬਣਾਈ ਜਾਵੇ ਜੋ ਸਾਡੇ ਦੇਸ਼ ਵਿੱਚ ਵੀ ਪੰਬਜੀ ਵਰਗੀ ਗੇਮ ਬਣੇ ਪਰ ਇਸ 'ਤੇ ਵੀ ਲੋਕਾਂ ਨੇ ਕਿਹਾ ਕਿ ਸਾਡੀਆਂ ਸਰਕਾਰਾਂ ਦੀ ਨਾਲਾਇਕੀ ਕਰਕੇ ਇਹ ਗੇਮ ਨਹੀਂ ਬਣ ਸਕਦੀ।
ਕਰਤਾਰਪੁਰ ਸਾਹਿਬ ਦੇ ਆਲੇ-ਦੁਆਲੇ ਸੜਕਾਂ ਦਾ ਘਟੀਆ ਨਿਰਮਾਣ, ਹਾਈਕੋਰਟ ਨੇ ਜਾਂਚ ਦੇ ਦਿੱਤੇ ਆਦੇਸ਼
ਜਦੋਂ ਬਾਦਲ ਨੇ ਪੂਰਿਆ ਖੇਤੀ ਆਰਡੀਨੈਂਸ ਦਾ ਪੱਖ ਤਾਂ ਭਗਵੰਤ ਮਾਨ ਨੇ ਦਿੱਤੀ ਇਹ ਜਵਾਬ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904