ਚੰਡੀਗੜ੍ਹ: ਅੱਜ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਇਲਜ਼ਾਮ ਲਾਏ ਕਿ ਕੈਪਟਨ ਅਮਰਿੰਦਰ ਆਪਣੀ ਸਰਕਾਰ ਦੀਆਂ ਮੁਕੰਮਲ ਨਾਕਾਮੀਆਂ ਨੂੰ ਛੁਪਾਉਣ ਲਈ ਖੇਤੀ ਆਰਡੀਨੈਂਸ ਦੇ ਮੁੱਦੇ 'ਤੇ ਪੰਜਾਬ ਦੇ ਲੋਕਾਂ ਨੂੰ ਗੁਮਰਾਹ ਕਰ ਰਹੇ ਹਨ। ਉਨ੍ਹਾਂ ਸਮੂਹ ਪੰਜਾਬ ਵਾਸੀਆਂ ਨੂੰ ਅਪੀਲ ਕੀਤੀ ਕਿ ਆਰਡੀਨੈਂਸ ਨੂੰ ਲੈ ਕੇ ਗੁਮਰਾਹਕੁਨ ਪ੍ਰਚਾਰ ਤੋਂ ਬਚੋ।


ਹੁਣ ਇਸ ਮੁੱਦੇ 'ਤੇ ਸੰਗਰੂਰ ਦੇ ਸਾਂਸਦ ਭਗਵੰਤ ਮਾਨ ਨੇ ਬਾਦਲ ਦੇ ਬਿਆਨ ਦਾ ਜਵਾਬ ਦਿੱਤਾ ਹੈ। ਸਾਂਸਦ ਭਗਵੰਤ ਮਾਨ ਨੇ ਕਿਹਾ ਕਿ ਬਾਦਲ ਨੂੰ ਅੱਜ ਇਸ ਲਈ ਬੋਲਣਾ ਪਿਆ ਕਿਉਕਿ ਉਨ੍ਹਾਂ ਦੇ ਪੁੱਤਰ ਸੁਖਬੀਰ ਬਾਦਲ ਦੇ ਬੋਲਣ 'ਤੇ ਕੋਈ ਯਕੀਨ ਨਹੀਂ ਕਰਦਾ।

ਮਾਨ ਨੇ ਅੱਗੇ ਕਿਹਾ ਹੈ ਕਿ ਸਿਰਫ ਅਕਾਲੀ ਦਲ ਕਹਿ ਰਿਹਾ ਹੈ ਕਿ ਇਹ ਖੇਤੀ ਆਰਡੀਨੈਂਸ ਬਿੱਲ ਵਧੀਆ ਹੈ। ਦੋ ਦਿਨ ਪਹਿਲਾਂ ਕੇਂਦਰ ਸਰਕਾਰ ਨੇ ਕਿਹਾ ਕਿ ਅਸੀਂ ਕੋਈ ਝੋਨਾ ਜਾਂ ਕਣਕ ਨਹੀਂ ਖਰੀਦਣੀ। ਜਿੰਨੀ ਸਾਨੂੰ ਲੋੜ ਹੈ, ਅਸੀਂ ਓਨੀ ਹੀ ਖਰੀਦਾਂਗੇ। ਮਾਨ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਕੇਂਦਰ ਕਣਕ ਤੇ ਝੋਨਾ ਨਹੀਂ ਖਰੀਦੇਗੀ ਤੇ ਪ੍ਰਾਈਵੇਟ ਕੰਪਨੀਆਂ ਆਪਣੀ ਮਰਜ਼ੀ ਦੇ ਰੇਟਾਂ ਮੁਤਾਬਕ ਕਣਕ ਤੇ ਝੋਨਾ ਖਰੀਦੇਗੀ।

ਇਸ ਦੇ ਨਾਲ ਹੀ ਭਗਵੰਤ ਮਾਨ ਨੇ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਆਰਡੀਨੈਂਸ ਨੂੰ ਸਹੀ ਦੱਸ ਰਹੇ ਨੇ ਕਿਉਂਕਿ ਇਹ ਸਿਰਫ ਹਰਸਿਮਰਤ ਬਾਦਲ ਦੀ ਕੁਰਸੀ ਬਚਾਉਣ ਲਈ ਕਰ ਰਹੇ ਹਨ।

ਭਗਵੰਤ ਮਾਨ ਨੇ ਕਿਹਾ ਕਿ ਬਾਦਲ ਕਹਿ ਰਹੇ ਹੈ ਕਿ ਉਨ੍ਹਾਂ ਨੇ ਕੁਰਬਾਨੀਆਂ ਦਿੱਤੀਆਂ ਹਨ। ਬਾਦਲ ਇਹ ਗਿਣਵਾਉਣ ਕਿ ਉਨ੍ਹਾਂ ਨੇ ਕੀ ਕੁਰਬਾਨੀ ਕੀਤੀ ਹੈ। ਮੁੱਖ ਮੰਤਰੀ ਦੇ ਅਹੁਦਿਆਂ ਤੋਂ ਅਸਤੀਫੇ ਦੇਣੇ ਕੁਰਬਾਨੀ ਨਹੀਂ ਹੁੰਦੀ। ਕੇਂਦਰ 'ਚ ਬਾਦਲ ਨੇ ਕਿਸਾਨਾਂ ਦੇ ਹੱਕ ਵਿਚ ਨਹੀਂ ਕਿਸਾਨਾਂ ਦੇ ਵਿਰੋਧ ਵਿੱਚ ਵੋਟ ਪਾਈ ਹੈ।

ਬਾਦਲ ਦਾ ਚੁੱਪ ਚਪੀਤੇ ਕੈਪਟਨ 'ਤੇ 'ਵਾਰ'

ਆਹਲੂਵਾਲੀਆ ਕਮੇਟੀ ਦੀਆਂ ਸਿਫ਼ਾਰਸ਼ਾਂ ਬਾਰੇ ਸਰਕਾਰੀ ਹੁਕਮਾਂ ਦਾ 'ਆਪ' ਨੇ ਕੀਤਾ ਵਿਰੋਧ

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904