ਲਾਈਵ ਸਟੇਜ਼ ਡਾਂਸ ਪਰਫਾਰਮੈਂਸ ਦੌਰਾਨ ਧੜੱਮ ਕਰਕੇ ਡਿੱਗੀ ਸਪਨਾ ਚੌਧਰੀ, ਦੇਖੋ ਵੀਡੀਓ
ਏਬੀਪੀ ਸਾਂਝਾ | 30 Aug 2020 05:01 PM (IST)
ਅੱਜਕਲ੍ਹ ਹਰਿਆਣਵੀ ਡਾਂਸਰ ਚੌਧਰੀ ਦੀ ਇਕ ਪੁਰਾਣੀ ਵੀਡੀਓ ਸੁਰਖੀਆਂ 'ਚ ਹੈ। ਦਰਅਸਲ, ਸਪਨਾ ਹਰਿਆਣਵੀ 'ਗੋਲੀ ਚਲ ਜਾਵੇਗੀ' ਗਾਣੇ 'ਤੇ ਲਾਈਵ ਸਟੇਜ ਡਾਂਸ ਕਰ ਰਹੀ ਸੀ ਕਿ ਇਕ ਮੁਸ਼ਕਲ ਸਟੈਪ ਦੌਰਾਨ ਅਚਾਨਕ ਫਿਸਲ ਗਈ ਤੇ ਸਟੇਜ 'ਤੇ ਡਿੱਗ ਗਈ। ਉਸ ਨੇ ਤੁਰੰਤ ਆਪਣੇ ਡਿੱਗਣ ਨੂੰ ਇੱਕ ਡਾਂਸ ਸਟੈਪ ਬਣਾ ਦਿੱਤਾ।
ਹਰਿਆਣਵੀ ਡਾਂਸਰ ਸਪਨਾ ਚੌਧਰੀ ਆਪਣੇ ਸ਼ਾਨਦਾਰ ਡਾਂਸ ਕਾਰਨ ਲੱਖਾਂ ਫੈਨਸ ਦੇ ਦਿਲਾਂ 'ਤੇ ਰਾਜ ਕਰਦੀ ਹੈ। ਸਪਨਾ ਦੇ ਪ੍ਰਸ਼ੰਸਕ ਉਨ੍ਹਾਂ ਦੇ ਡਾਂਸ ਪ੍ਰਦਰਸ਼ਨ ਨੂੰ ਵੇਖਣ ਲਈ ਦੂਰੋਂ-ਦੂਰੋਂ ਪਹੁੰਚਦੇ ਹਨ। ਸਪਨਾ ਚੌਧਰੀ ਸੋਸ਼ਲ ਮੀਡੀਆ 'ਤੇ ਵੀ ਕਾਫੀ ਐਕਟਿਵ ਰਹਿੰਦੀ ਹੈ। ਉਹ ਆਪਣੀਆਂ ਫੋਟੋਆਂ ਤੇ ਡਾਂਸ ਦੀਆਂ ਵੀਡੀਓ ਅਕਸਰ ਫੈਨਸ ਨਾਲ ਸ਼ੇਅਰ ਕਰਦੀ ਹੈ। ਸਪਨਾ ਦੇ ਇੰਸਟਾਗ੍ਰਾਮ 'ਤੇ 2 ਮਿਲੀਅਨ ਤੋਂ ਜ਼ਿਆਦਾ ਫੌਲੋਅਰਜ਼ ਹਨ। ਉਸ ਦਾ ਹਾਲ ਹੀ ਵਿੱਚ ਰਿਲੀਜ਼ ਹੋਇਆ ਹਰਿਆਣਵੀ ਗਾਣਾ 'ਤਾਲਿਬਾਨ' ਤੇ 'ਜਲੇਬੀ' ਦਰਸ਼ਕਾਂ ਵਿੱਚ ਬਹੁਤ ਮਸ਼ਹੂਰ ਹੋ ਰਿਹਾ ਹੈ। ਅੱਜਕਲ੍ਹ ਹਰਿਆਣਵੀ ਡਾਂਸਰ ਚੌਧਰੀ ਦੀ ਇਕ ਪੁਰਾਣੀ ਵੀਡੀਓ ਸੁਰਖੀਆਂ 'ਚ ਹੈ। ਦਰਅਸਲ, ਸਪਨਾ ਹਰਿਆਣਵੀ 'ਗੋਲੀ ਚਲ ਜਾਵੇਗੀ' ਗਾਣੇ 'ਤੇ ਲਾਈਵ ਸਟੇਜ ਡਾਂਸ ਕਰ ਰਹੀ ਸੀ ਕਿ ਇਕ ਮੁਸ਼ਕਲ ਸਟੈਪ ਦੌਰਾਨ ਅਚਾਨਕ ਫਿਸਲ ਗਈ ਤੇ ਸਟੇਜ 'ਤੇ ਡਿੱਗ ਗਈ। ਉਸ ਨੇ ਤੁਰੰਤ ਆਪਣੇ ਡਿੱਗਣ ਨੂੰ ਇੱਕ ਡਾਂਸ ਸਟੈਪ ਬਣਾ ਦਿੱਤਾ। ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਇਸ ਵੀਡੀਓ ਨੂੰ ਸਪਨਾ ਚੌਧਰੀ ਦੇ ਫੈਨਜ਼ ਪੇਜ ਨੇ ਸ਼ੇਅਰ ਕੀਤਾ ਹੈ। ਲੋਕ ਟਿੱਪਣੀ ਕਰਕੇ ਵੱਖਰੇ ਪ੍ਰਤੀਕਰਮ ਦੇ ਰਹੇ ਹਨ। IMDB 'ਤੇ ਸਭ ਤੋਂ ਮਾੜੀ ਰੇਟਿੰਗ ਵਾਲੀ ਫਿਲਮ ਬਣੀ 'ਸੜਕ 2' ਇਸ ਤੋਂ ਪਹਿਲਾਂ ਵੀ ਸਪਨਾ ਇਕ ਵਾਰ ਸਪਨਾ ਦੇ ਲਾਈਵ ਸਟੇਜ ਡਾਂਸ ਪਰਫਾਰਮੈਂਸ ਦੌਰਾਨ ਡਿੱਗੀ ਸੀ। ਸਪਨਾ ਹਰਿਆਣਵੀ ਗਾਣੇ 'ਤੇਰੀ ਆਂਖਿਆ ਕਾ ਯੋ ਕਾਜਲ' 'ਤੇ ਡਾਂਸ ਕਰ ਰਹੀ ਸੀ ਜਦੋਂ ਉਹ ਡਾਂਸ ਸਟੈਪ ਕਰਦੇ ਹੋਏ ਡਿੱਗ ਪਈ। ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ