ਸੋਨਮ ਬਾਜਵਾ ਲਗਾਤਾਰ ਆਪਣੇ ਸੋਸ਼ਲ ਮੀਡੀਆ ਰਾਹੀਂ ਕਿਸਾਨਾਂ ਦਾ ਸਮਰਥਨ ਕਰ ਰਹੀ ਹੈ। ਉਸ ਦਾ ਕਹਿਣਾ ਹੈ ਕਿ ਜੇਕਰ ਅੱਜ ਉਸ ਦੇ ਦਾਦਾ ਜੀ ਜਿਉਂਦੇ ਹੁੰਦੇ ਤਾਂ ਕਿਸਾਨ ਧਰਨੇ 'ਤੇ ਬੈਠਦੇ। ਸੋਨਮ ਨੇ ਦੱਸਿਆ ਕਿ ਉਸ ਦਾ ਪਿਛੋਕੜ ਵੀ ਕਿਸਾਨੀ ਹੈ।

ਕਿਸਾਨਾਂ ਲਈ ਖੁੱਲ੍ਹਿਆ ਮਾਲ, ਜੈਜ਼ੀ ਬੀ ਨੇ ਖਾਲਸਾ ਏਡ ਦੀਆਂ ਤਰੀਫਾਂ ਦੇ ਬੰਨ੍ਹੇ ਪੁਲ

ਉਨ੍ਹਾਂ ਕਿਹਾ ਸਰਕਾਰ ਨੂੰ ਜਲਦ ਤੋਂ ਜਲਦ ਕਿਸਾਨਾਂ ਦੀਆਂ ਮੰਗਾਂ ਨੂੰ ਮੰਨਣਾ ਚਾਹੀਦਾ ਹੈ। ਸੋਨਮ ਬਾਜਵਾ ਨੇ ਇਹ ਵੀ ਕਿਹਾ ਕਿ ਮੈਨੂੰ ਪੰਜਾਬੀ ਕਲਾਕਾਰਾਂ 'ਤੇ ਮਾਣ ਹੈ ਕਿ ਇਸ ਘੜੀ 'ਤੇ ਸਾਰੇ ਇਕੱਠੇ ਖੜ੍ਹੇ ਹਨ। ਸੋਨਮ ਬਾਜਵਾ ਜਲਦ ਹੀ ਟੀਵੀ 'ਤੇ ਇਕ ਟੋਕ ਸ਼ੋਅ ਲੈ ਕੇ ਆਉਣ ਵਾਲੀ ਹੈ।

ਰਣਬੀਰ ਕਪੂਰ ਦਾ ਖੁਲਾਸਾ, ਕੋਰੋਨਾ ਨਾ ਫੈਲਿਆ ਹੁੰਦਾ ਤਾਂ ਆਲੀਆ ਨਾਲ ਹੋ ਜਾਣਾ ਸੀ ਵਿਆਹ

ਇਸ 'ਚ ਕਲਾਕਾਰਾਂ ਨਾਲ ਗੱਲਬਾਤ ਕਰ ਉਨ੍ਹਾਂ ਦੀ ਜ਼ਿੰਦਗੀ ਦੀਆਂ ਗੱਲਾਂ ਨੂੰ ਦਰਸ਼ਕਾਂ ਸਾਮਣੇ ਲੈ ਕੇ ਆਏਗੀ। ਸੋਨਮ ਬਾਜਵਾ ਫਰਵਰੀ 'ਚ ਫਿਲਮ ਪੁਆੜਾ ਰਿਲੀਜ਼ ਕਰੇਗੀ। ਨਾਲ ਅਗਲੀ ਫਿਲਮ 'ਮੈਂ ਵਿਆਹ ਨਹੀਂ ਕਰਾਉਣਾ ਤੇਰੇ ਨਾਲ' ਦੀ ਸ਼ੂਟਿੰਗ ਵੀ ਪੂਰੀ ਕਰ ਚੁੱਕੀ ਹੈ ਜੋ ਅਗਲੇ ਸਾਲ ਰਿਲੀਜ਼ ਹੋਏਗੀ।