ਵ੍ਹਟਸਐਪ (WhatsApp) ’ਚ ਕਈ ਅਜਿਹੇ ਫ਼ੀਚਰ ਹੁੰਦੇ ਹਨ, ਜਿਨ੍ਹਾਂ ਬਾਰੇ ਜ਼ਿਆਦਾ ਲੋਕ ਨਹੀਂ ਜਾਣਦੇ। ਅੱਜਕੱਲ੍ਹ ਸਾਡੀ ਜ਼ਿੰਦਗੀ ਵਿੱਚ ਰੋਜ਼ਾਨਾ ਜੋ ਵੀ ਹੁੰਦਾ ਹੈ, ਉਸ ਨੂੰ ‘ਵ੍ਹਟਸਐਪ ਸਟੇਟਸ’ ਰਾਹੀਂ ਆਪਣੇ ਦੋਸਤਾਂ ਤੇ ਰਿਸ਼ਤੇਦਾਰਾਂ ਨੂੰ ਦੱਸਿਆ ਜਾਂਦਾ ਹੈ। ਨਾਲਾ ਹੀ ਇਹ ਵੀ ਚੈੱਕ ਕੀਤਾ ਜਾਂਦਾ ਹੈ ਕਿ ਸਾਡਾ ਸਟੇਟਸ ਹੁਣ ਤੱਕ ਕਿੰਨੇ ਲੋਕਾਂ ਨੇ ਵੇਖ ਲਿਆ ਹੈ। ਕਈ ਵਾਰ ਅਸੀਂ ਚਾਹੁੰਦੇ ਹਾਂ ਕਿ ਸਾਡਾ ਸਟੇਟਸ ਕੁਝ ਲੋਕ ਨਾ ਵੇਖਣ, ਇਸ ਲਈ ਤੁਸੀਂ ਇੰਝ ਕਰੋ:




ਇਸ ਲਈ ਤੁਹਾਨੂੰ Read Receipts ਆੱਪਸ਼ਨ ਬੰਦ ਕਰਨੀ ਪਵੇਗੀ। ਇਸ ਲਈ ਪਹਿਲਾਂ WhatsApp ਦੀ ਸੈਟਿੰਗਜ਼ ਵਿੱਚ ਜਾ ਕੇ Account ਉੱਤੇ ਟੈਪ ਕਰੋ ਤੇ ਉੱਥੋਂ Privacy ਉੱਤੇ ਜਾਓ।




ਉੱਥੇ ਤੁਹਾਨੂੰ Read Receipts ਦੀ ਆਪਸ਼ਨ ਬੰਦ ਕਰਨੀ ਹੋਵੇਗੀ। ਤਦ WhatsApp ਦੀਆਂ ਕੁਝ ਸੈਟਿੰਗਜ਼ ਵਿੱਚ ਤਬਦੀਲੀ ਆਵੇਗੀ। ਇਸ ਨਾਲ ਤੁਹਾਨੂੰ ਮੈਸੇਜ ਭੇਜਣ ਉੱਤੇ ਨੀਲੀ ਟਿੱਕ ਵਿਖਾਈ ਨਹੀਂ ਦੇਵੇਗੀ। ਭੇਜਣ ਵਾਲੇ ਨੂੰ ਵੀ ਇਹ ਨਹੀਂ ਦਿਸੇਗੀ।