ਹੈਦਰਾਬਾਦ: ਤਿੰਨ ਖ਼ੁਦਕੁਸ਼ੀਆਂ ਕਾਰਨ ਮੋਬਾਈਲ ਐਪਸ ਤੇ ਅਣ-ਅਧਿਕਾਰਤ ਪਲੇਟਫ਼ਾਰਮ ਰਾਹੀਂ ਚੱਲ ਰਹੇ ਕਰੋੜਾਂ ਰੁਪਏ ਦੇ ਘੁਟਾਲੇ ਦਾ ਪਰਦਾਫ਼ਾਸ਼ ਹੋਇਆ ਹੈ। ਭਾਰਤੀ ਰਿਜ਼ਰਵ ਬੈਂਕ (RBI) ਦੀ ਮਨਜ਼ੂਰੀ ਤੋਂ ਬਿਨਾ 30 ਮੋਬਾਈਲ ਐਪਸ ਨਾਲ ਲੋਕਾਂ ਨੂੰ ਬਹੁਤ ਉੱਚੀ ਵਿਆਜ ਦਰ ਉੱਤੇ ਲੋਨ ਦੇਣ ਤੇ ਵਰਤੋਂਕਾਰਾਂ ਤੋਂ 35 ਫ਼ੀਸਦੀ ਵਿਆਜ ਵਸੂਲਣ ਦਾ ਘੁਟਾਲਾ ਚੱਲ ਰਿਹਾ ਸੀ।
ਕਰਜ਼ੇ ਦੀ ਕਿਸ਼ਤ ਅਦਾ ਨਾ ਕਰਨ ’ਤੇ ਇਹ ਮੋਬਾਈਲ ਐਪਸ ਚਲਾਉਣ ਵਾਲੇ ਲੈਣਦਾਰਾਂ ਨੂੰ ਬਹੁਤ ਪ੍ਰੇਸ਼ਾਨ ਕਰਦੇ ਸਨ ਤੇ ਉਨ੍ਹਾਂ ਨੂੰ ਡਰਾਉਂਦੇ-ਧਮਕਾਉਂਦੇ ਸਨ। ਉਨ੍ਹਾਂ ਧਮਕੀਆਂ ਦੇ ਡਰ ਤੋਂ ਹੀ ਤਿੰਨ ਵਿਅਕਤੀਆਂ ਨੇ ਹੈਦਰਾਬਾਦ ’ਚ ਖ਼ੁਦਕੁਸ਼ੀ ਕਰ ਲਈ। ਤਦ ਇਹ ਮਾਮਲਾ ਸਾਹਮਣੇ ਆਇਆ।
ਦੋ ਕਰੋੜ ਦਸਤਖਤਾਂ ਵਾਲੇ ਦਸਤਾਵੇਜ਼ ਰਾਸ਼ਟਰਪਤੀ ਨੂੰ ਸੌਂਪ ਰਾਹੁਲ ਗਾਂਧੀ ਨੇ ਕੀਤਾ ਵੱਡਾ ਐਲਾਨ
ਇਸ ਸਬੰਧੀ ਹੈਦਰਾਬਾਦ ਪੁਲਿਸ ਨੇ ਹੁਣ ਤੱਕ 75 ਬੈਂਕ ਖਾਤੇ ਫ਼੍ਰੀਜ਼ ਕਰ ਦਿੱਤੇ ਹਨ; ਜਿਨ੍ਹਾਂ ਵਿੱਚ 423 ਕਰੋੜ ਰੁਪਏ ਜਮ੍ਹਾ ਹਨ। ਤੇਲੰਗਾਨਾ ਪੁਲਿਸ ਹੁਣ ਤੱਕ 16 ਸ਼ੱਕੀ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਚੁੱਕੀ ਹੈ। ਸਾਈਬਰਾਬਾਦ ਪੁਲਿਸ ਵੀ ਜਾਂਚ ਕਰ ਰਹੀ ਹੈ। ਇਸ ਲੋਨ ਘੁਟਾਲੇ ਦੇ ਸਰਗਨੇ ਸ਼ਰਤ ਚੰਦਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਪੁਲਿਸ ਨੇ ਰੋਕਿਆ ਕਿਸਾਨਾਂ ਦੇ ਹੱਕ 'ਚ ਕਾਂਗਰਸੀ ਮਾਰਚ, ਪ੍ਰਿਅੰਕਾ ਗਾਂਧੀ ਸਣੇ ਕਾਂਗਰਸੀ ਲੀਡਰ ਹਿਰਸਾਤ 'ਚ
ਸ਼ਰਤ ਚੰਦਰ ਨੇ ਅਮਰੀਕਾ ਤੋਂ ਇੰਜਨੀਅਰਿੰਗ ਦੀ ਪੜ੍ਹਾਈ ਕੀਤੀ ਹੈ ਤੇ ਉਹ ਦੋ ਕੰਪਨੀਆਂ ਰਾਹੀਂ ਭਾਰਤ ਵਿੱਚ ਵਿਆਜ ਉੱਤੇ ਪੈਸੇ ਦੇਣ ਦਾ ਕਾਰੋਬਾਰ ਚਲਾਉਂਦਾ ਰਿਹਾ ਹੈ। ਉਸ ਦੀਆਂ ਕੰਪਨੀਆਂ ‘ਓਨੀਅਨ ਕ੍ਰੈਡਿਟ ਪ੍ਰਾਈਵੇਟ ਲਿਮਟਿਡ’ ਤੇ ‘ਕ੍ਰੇਡ ਫ਼ਾਕਸ ਟੈਕਨੋਲੋਜੀਸ’ ਬੈਂਗਲੁਰੂ ’ਚ ਕੰਪਨੀਆਂ ਨੂੰ ਲੋਨ ਐਪਲੀਕੇਸ਼ਨ ਵੇਚਦੀ ਸੀ। ਇਹ ਦੋਵੇਂ ਫ਼ਰਮਾਂ ਬੈਂਗਲੁਰੂ ’ਚ ਰਜਿਸਟਰਡ ਕੰਪਨੀਆਂ ਨਾਲ ਆਪਰੇਟ ਕਰ ਰਹੀਆਂ ਸਨ ਤੇ ਇਨ੍ਹਾਂ ਦਾ ਕਾਲ ਸੈਂਟਰ ਹੈਦਰਾਬਾਦ ਤੇ ਗੁਰੂਗ੍ਰਾਮ ’ਚ ਸੀ।
ਉੱਧਰ ਭਾਰਤੀ ਰਿਜ਼ਰਵ ਬੈਂਕ ਨੇ ਅਣ-ਅਧਿਕਾਰਤ ਤਰੀਕੇ ਦੇ ਡਿਜੀਟਲ ਮੰਚਾਂ ਤੇ ਮੋਬਾਈਲ ਐਪਸ ਰਾਹੀਂ ਕਰਜ਼ੇ ਦੇਣ ਵਾਲਿਆਂ ਤੋਂ ਚੌਕਸ ਰਹਿਣ ਲਈ ਆਖਿਆ ਹੈ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ
35 ਫ਼ੀਸਦੀ ਵਿਆਜ 'ਤੇ ਕਰਜ਼ੇ, ਫਿਰ ਧਮਕੀਆਂ, ਡਰ ਕੇ ਤਿੰਨ ਜਣਿਆਂ ਕੀਤੀ ਖੁਦਕੁਸ਼ੀ, ਆਖਰ ਖੁੱਲ੍ਹ ਗਿਆ ਰਾਜ
ਏਬੀਪੀ ਸਾਂਝਾ
Updated at:
24 Dec 2020 01:30 PM (IST)
ਤਿੰਨ ਖ਼ੁਦਕੁਸ਼ੀਆਂ ਕਾਰਨ ਮੋਬਾਈਲ ਐਪਸ ਤੇ ਅਣ-ਅਧਿਕਾਰਤ ਪਲੇਟਫ਼ਾਰਮ ਰਾਹੀਂ ਚੱਲ ਰਹੇ ਕਰੋੜਾਂ ਰੁਪਏ ਦੇ ਘੁਟਾਲੇ ਦਾ ਪਰਦਾਫ਼ਾਸ਼ ਹੋਇਆ ਹੈ। ਭਾਰਤੀ ਰਿਜ਼ਰਵ ਬੈਂਕ (RBI) ਦੀ ਮਨਜ਼ੂਰੀ ਤੋਂ ਬਿਨਾ 30 ਮੋਬਾਈਲ ਐਪਸ ਨਾਲ ਲੋਕਾਂ ਨੂੰ ਬਹੁਤ ਉੱਚੀ ਵਿਆਜ ਦਰ ਉੱਤੇ ਲੋਨ ਦੇਣ ਤੇ ਵਰਤੋਂਕਾਰਾਂ ਤੋਂ 35 ਫ਼ੀਸਦੀ ਵਿਆਜ ਵਸੂਲਣ ਦਾ ਘੁਟਾਲਾ ਚੱਲ ਰਿਹਾ ਸੀ।
ਸੰਕੇਤਕ ਤਸਵੀਰ
- - - - - - - - - Advertisement - - - - - - - - -