ਚੰਡੀਗੜ੍ਹ: ਦੇਸ਼ਵਿਆਪੀ ਲੌਕਡਾਊਨ (Lockdown) ਦੌਰਾਨ ਪ੍ਰਵਾਸੀ ਮਜ਼ਦੂਰਾਂ (Migrants) ਦੀ ਮਦਦ ਕਰਨ ਵਾਲੇ ਬਾਲੀਵੁੱਡ ਸਿਤਾਰੇ ਸੋਨੂੰ ਸੂਦ(Sonu Sood) ਅੱਜਕੱਲ੍ਹ ਸੁਰਖੀਆਂ 'ਚ ਹਨ।ਇਸ ਦੌਰਾਨ ਸੋਨੂੰ ਦੀ ਰਾਜਨੀਤਕ ਪਾਰੀ ਦੀ ਵੀ ਸ਼ੁਰੂਆਤ ਦੀਆਂ ਗੱਲਾਂ ਕਹੀਆਂ ਜਾ ਰਹੀਆਂ ਹਨ ਪਰ ਏਬੀਪੀ ਸਾਂਝਾ (ABP Sanjha) ਨਾਲ ਗੱਲ ਕਰਦੇ ਹੋਏ ਸੋਨੂੰ ਦੀ ਭੈਣ ਮਾਲਵਿਕਾ ਸੂਦ ਨੇ ਦੱਸਿਆ ਕਿ ਅਫਵਾਹਾਂ ਤੇ ਵਿਸ਼ਵਾਸ ਨਾ ਕੀਤਾ ਜਾਵੇ। ਸੋਨੂੰ ਸੂਦ ਦਾ ਰਾਜਨੀਤੀ ਵੱਲ ਜਾਣ ਦਾ ਅਜੇ ਕੋਈ ਵਿਚਾਰ ਨਹੀਂ।


ਕੈਰੀਮਿਨਾਤੀ ਦੀ ਨਵੀਂ ਵੀਡੀਓ 'Yalgaar' ਯੂਟਿਊਬ 'ਤੇ ਪਾ ਰਹੀ ਧਮਾਲ, ਕੌਨਟੈਂਟ ਕੌਪੀ ਦੇ ਵੀ ਲੱਗੇ ਇਲਜ਼ਾਮ

ਮਾਲਵਿਕਾ ਨੇ ਦੱਸਿਆ ਕਿ ਉਹ ਮੁੰਬਈ ਐਕਟਿੰਗ ਲਈ ਗਿਆ ਸੀ ਤੇ ਉਸ ਦੇ ਐਕਟਿੰਗ ਉੱਤੇ ਹੀ ਸੋਨੂੰ ਪੂਰਾ ਫੋਕਸ ਰਹੇਗਾ। ਸੋਨੂੰ ਦੇ ਨਾਂ ਤੇ ਹੋ ਰਹੀ ਰਾਜਨੀਤੀ ਬਾਰੇ ਮਾਲਵਿਕਾ ਨੇ ਕਿਹਾ ਸੋਨੂੰ ਆਪਣਾ ਕੰਮ ਕਰ ਰਿਹਾ ਹੈ। ਸੋਨੂੰ ਨੂੰ ਕੋਈ ਅਸਰ ਨਹੀਂ ਪੈਂਦਾ ਕੋਈ ਕਿ ਸੋਚਦਾ ਤੇ ਕੀ ਬੋਲਦਾ ਹੈ।


ਮੋਟਰਕਾਰ ਰੇਸਰ ਨੇ ਪੈਸੇ ਤੋਂ ਤੰਗ ਆ ਪੌਰਨ ਇੰਡਸਟਰੀ 'ਚ ਰੱਖਿਆ ਕਦਮ

ਲੰਬੇ ਸਮੇਂ ਤੋਂ ਸੋਨੂੰ ਸੂਦ ਪ੍ਰਵਾਸੀ ਮਜਦੂਰਾਂ ਦੀ ਮਦਦ ਕਰ ਰਹੇ ਹਨ ਤੇ ਹਰ ਪਾਸੇ ਸੋਨੂੰ ਦੇ ਕਾਮ ਦੀ ਤਾਰੀਫ ਵੀ ਹੋ ਰਹੀ ਹੈ। ਸੋਨੂੰ ਦੇ ਇਸ ਕੰਮ ਦੇ ਵਿੱਚ ਪੂਰਾ ਪਰਿਵਾਰ ਪੰਜਾਬ ਤੋਂ ਵੀ ਸਾਥ ਦੇ ਰਿਹਾ ਹੈ। ਕਦੇ ਬੱਸਾਂ ਰਹੀਂ ਤੇ ਕਦੇ ਹਵਾਈ ਜਹਾਜ਼ ਰਹੀ ਸੋਨੂੰ ਪ੍ਰਵਾਸੀ ਮਜਦੂਰਾਂ ਨੂੰ ਉਨ੍ਹਾਂ ਦੇ ਘਰ ਪੁਹੰਚਾਉਣ ਵਿੱਚ ਦਿਨ ਰਾਤ ਲੱਗਾ ਹੋਇਆ ਹੈ।