ਸੋਨੂੰ ਸੂਦ ਨੇ ਏਬੀਪੀ ਨਿਊਜ਼ ਨਾਲ ਗੱਲ ਕਰਦੇ ਹੋਏ ਕਿਹਾ, ਕਿ ਉਹ ਆਪਣੀ ਇਸ ਕਿਤਾਬ ਵਿੱਚ ਆਪਣੇ ਪੰਜਾਬ ਤੋਂ ਮੁੰਬਈ ਤੱਕ ਦੇ ਸਫ਼ਰ ਬਾਰੇ ਲਿਖਣਗੇ। ਇਸ ਦੌਰਾਨ ਕਿਹੜੀਆਂ-ਕਿਹੜੀਆਂ ਮੁਸ਼ਕਲਾਂ ਦਾ ਉਨ੍ਹਾਂ ਨੂੰ ਸਾਹਮਣਾ ਕਰਨਾ ਪਿਆ, ਕਿਹੜੇ-ਕਿਹੜੇ ਲੋਕਾਂ ਨਾਲ ਉਨ੍ਹਾਂ ਦੀ ਮੁਲਾਕਾਤ ਹੋਈ, ਤੇ ਐਕਟਰ ਬਣਨ ਲਈ ਉਨ੍ਹਾਂ ਨੂੰ ਕਿਨ੍ਹਾ ਸੰਘਰਸ਼ ਕਰਨਾ ਪਿਆ। ਤੇ ਨਾਲ ਹੀ ਸਾਊਥ ਫ਼ਿਲਮਾਂ 'ਚ ਕੰਮ ਮਿਲਣ ਬਾਰੇ ਵੀ ਸੋਨੂੰ ਸੂਦ ਆਪਣੀ ਇਸ ਕਿਤਾਬ ਵਿੱਚ ਲਿਖਣਗੇ।
ਅਗਲੇ ਸਾਲ ਤੱਕ ਨਹੀਂ ਖੁੱਲਣਗੇ ਸਿਨੇਮਾ, ਸ਼ੇਖਰ ਕਪੂਰ ਨੇ ਕਿਹਾ ਸਟਾਰ ਸਿਸਟਮ ਹੋਏਗਾ ਖਤਮ
ਇਸ ਤੋਂ ਇਲਾਵਾ ਕੋਰੋਨਾ ਦੀ ਮਹਾਂਮਾਰੀ ਦੇ ਸੰਕਟ ਵਿੱਚ ਹਜ਼ਾਰਾਂ ਪਰਵਾਸੀ ਮਜ਼ਦੂਰਾਂ ਨੂੰ ਉਨ੍ਹਾਂ ਦੇ ਘਰ ਭੇਜ ਸੋਨੂੰ ਸੂਦ ਨੇ ਕਰੋੜਾਂ ਲੋਕਾਂ ਦਾ ਦਿਲ ਜਿੱਤਿਆ ਹੈ। ਪਰ ਸੋਨੂੰ ਸੂਦ ਨੂੰ ਇਸ ਦੌਰਾਨ ਕਈ ਪ੍ਰੇਸ਼ਾਨੀਆਂ ਤੋਂ ਵੀ ਗੁਜ਼ਰਨਾ ਪਿਆ। ਜਿਸ ਦੇ ਬਾਰੇ ਵੀ ਸੋਨੂੰ ਸੂਦ ਆਪਣੀ ਕਿਤਾਬ ਵਿੱਚ ਜ਼ਿਕਰ ਕਰਨਗੇ।
ਸੁਸ਼ਾਂਤ ਰਾਜਪੂਤ ਦੀ ਖ਼ੁਦਕੁਸ਼ੀ ਮਾਮਲੇ 'ਚ ਸਲਮਾਨ ਖਾਨ ਤੋਂ ਹੋਵੇਗੀ ਪੁੱਛਗਿੱਛ!
ਫਿਲਹਾਲ ਇਸ ਕਿਤਾਬ ਦਾ ਨਾਮ ਤੇ ਇਸ ਨੂੰ ਪਬਲੀਸ਼ ਕਰਨ ਦੀ ਤਰੀਕ ਸਾਹਮਣੇ ਨਹੀਂ ਆਈ ਹੈ, ਪਰ ਇਸੀ ਸਾਲ ਅਕਤੂਬਰ ਦੇ ਮਹੀਨੇ ਵਿੱਚ ਸੋਨੂੰ ਸੂਦ ਦੀ ਇਸ ਕਿਤਾਬ ਦੇ ਪਬਲੀਸ਼ ਹੋਣ ਦੀ ਉਮੀਦ ਹੈ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ