ਨਵੀਂ ਦਿੱਲੀ: ਸੀਬੀਆਈ ਨੇ ਪਹਿਲਾਂ ਹੀ ਸੁਸ਼ਾਂਤ ਸਿੰਘ ਰਾਜਪੂਤ ਮਾਮਲੇ ਵਿੱਚ ਐਸਆਈਟੀ ਦਾ ਗਠਨ ਕੀਤਾ ਸੀ। ਹੁਣ ਸੀਬੀਆਈ ਹੈੱਡਕੁਆਰਟਰ ਵਿੱਚ ਮੀਟਿੰਗ ਕੀਤੀ ਜਾ ਰਹੀ ਹੈ ਤੇ ਰਣਨੀਤੀ ‘ਤੇ ਵਿਚਾਰ ਕੀਤਾ ਜਾ ਰਿਹਾ ਹੈ। ਬੈਠਕ 'ਚ ਸੀਬੀਆਈ ਦੇ ਕਾਨੂੰਨੀ ਅਧਿਕਾਰੀ ਵੀ ਸ਼ਾਮਲ ਹਨ। ਸੀਬੀਆਈ ਇਸ ਸਮੇਂ ਮੁੰਬਈ ਪੁਲਿਸ ਦੇ ਰੁੱਖ 'ਤੇ ਨਜ਼ਰ ਰੱਖ ਰਹੀ ਹੈ। ਸੀਬੀਆਈ ਇੰਤਜ਼ਾਰ ਕਰ ਰਹੀ ਹੈ ਕਿ ਸੁਪਰੀਮ ਕੋਰਟ ਦੇ ਫੈਸਲੇ ਤੋਂ ਬਾਅਦ ਮੁੰਬਈ ਪੁਲਿਸ ਕੋਈ ਹੋਰ ਕਾਨੂੰਨੀ ਕਦਮ ਚੁੱਕਦੀ ਹੈ ਜਾਂ ਨਹੀਂ।
ਇਸ ਤੋਂ ਬਾਅਦ ਸੀਬੀਆਈ ਵੱਲੋਂ ਬਣਾਈ ਗਈ ਐਸਆਈਟੀ ਟੀਮ ਮੁੰਬਈ ਜਾਵੇਗੀ। ਮੁੰਬਈ ਪਹੁੰਚਣ ਤੋਂ ਬਾਅਦ ਇਹ ਟੀਮ ਕ੍ਰਾਈਮ ਸੀਨ ਨੂੰ ਰੀਕ੍ਰੀਏਟ ਕਰੇਗੀ ਤੇ ਰੀਆ ਚੱਕਰਵਰਤੀ ਤੇ ਉਸ ਦੇ ਪਰਿਵਾਰਕ ਮੈਂਬਰਾਂ ਤੋਂ ਪੁੱਛਗਿੱਛ ਕਰੇਗੀ। ਐਸਆਈਟੀ ਦੀ ਟੀਮ ਦੇ ਨਾਲ ਅਪਰਾਧ ਵਾਲੀ ਥਾਂ ‘ਤੇ ਫੋਰੈਂਸਿਕ ਟੀਮ ਵੀ ਜਾਵੇਗੀ।
ਸੁਪਰੀਮ ਕੋਰਟ ਨੇ ਸੁਸ਼ਾਂਤ ਕੇਸ ਵਿੱਚ ਆਪਣੇ ਫੈਸਲੇ ਵਿੱਚ ਕਿਹਾ ਕਿ ਹਰ ਕੋਈ ਇੱਕ ਹੋਣਹਾਰ ਅਦਾਕਾਰ ਦੀ ਮੌਤ ਦੀ ਸੱਚਾਈ ਨੂੰ ਜਾਣਨਾ ਚਾਹੁੰਦਾ ਹੈ। ਜਦੋਂ ਸੁਸ਼ਾਂਤ ਸਿੰਘ ਰਾਜਪੂਤ ਨੇ ਸੁਸਾਈਡ ਕੀਤਾ ਤਾਂ ਮੁੰਬਈ ਪੁਲਿਸ ਨੇ ਏਡੀਆਰ ਦਰਜ ਕੀਤੀ ਸੀ। ਪੋਸਟ ਮਾਰਟਮ ਤੋਂ ਬਾਅਦ ਵੀ ਮੁੰਬਈ ਪੁਲਿਸ ਨੇ ਇਸ ਮਾਮਲੇ 'ਚ ਕੋਈ ਐਫਆਈਆਰ ਦਰਜ ਨਹੀਂ ਕੀਤੀ, ਇਸ ਨੂੰ ਕੋਈ ਸ਼ੱਕੀ ਅਪਰਾਧ ਨਹੀਂ ਮੰਨਿਆ।
ਕੁਨਾਲ ਕਾਮਰਾ ਨੇ ਕੀਤੀ ਪੁਲਿਸ ਨੂੰ ਅਪੀਲ, ਹਿੰਦੁਸਤਾਨੀ ਭਾਊ ਖ਼ਿਲਾਫ਼ ਕੇਸ ਦਰਜ ਕਰੋ
ਸੁਪਰੀਮ ਕੋਰਟ ਨੇ ਕਿਹਾ, “ਪਟਨਾ ਵਿੱਚ ਦਰਜ ਕੀਤੀ ਗਈ ਐਫਆਈਆਰ ਬਿਲਕੁੱਲ ਸਹੀ ਹੈ ਤੇ ਇਸ ਕੇਸ ਦੇ ਮੱਦੇਨਜ਼ਰ ਅਸੀਂ ਆਪਣੀ ਵਿਸ਼ੇਸ਼ ਤਾਕਤ ਤਹਿਤ ਜਾਂਚ ਸੀਬੀਆਈ ਨੂੰ ਸੌਂਪ ਰਹੇ ਹਾਂ। ਹੁਣ ਸੀਬੀਆਈ ਇਸ ਕੇਸ ਨਾਲ ਜੁੜੇ ਹਰ ਪਹਿਲੂ ਦੀ ਜਾਂਚ ਕਰੇਗੀ।
World Photography Day 2020: ਭਾਰਤ ਦੇ 10 ਵਾਇਰਲ ਫੋਟੋਗ੍ਰਾਫਰਾਂ ਦੀਆਂ ਕੁਝ ਤਸਵੀਰਾਂ, ਨਹੀਂ ਹਟਾ ਪਾਓਗੇ ਨਜ਼ਰਾਂ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ
SSR Death Case CBI Investigation: ਸੁਸ਼ਾਂਤ ਕੇਸ 'ਚ ਮੁੰਬਈ ਜਾ ਕੇ ਕ੍ਰਾਈਮ ਰੀਕ੍ਰੀਏਟ ਕਰੇਗੀ CBI, ਰੀਆ ਚੱਕਰਵਰਤੀ ਤੋਂ ਹੋਵੇਗੀ ਪੁੱਛਗਿੱਛ
ਏਬੀਪੀ ਸਾਂਝਾ
Updated at:
19 Aug 2020 03:11 PM (IST)
Sushant Singh Rajput Death Case: ਸੀਬੀਆਈ ਨੇ ਪਹਿਲਾਂ ਹੀ ਸੁਸ਼ਾਂਤ ਸਿੰਘ ਰਾਜਪੂਤ ਮਾਮਲੇ ਵਿੱਚ ਐਸਆਈਟੀ ਦਾ ਗਠਨ ਕੀਤਾ ਸੀ। ਹੁਣ ਸੀਬੀਆਈ ਹੈੱਡਕੁਆਰਟਰ ਵਿੱਚ ਮੀਟਿੰਗ ਕੀਤੀ ਜਾ ਰਹੀ ਹੈ ਤੇ ਰਣਨੀਤੀ ‘ਤੇ ਵਿਚਾਰ ਕੀਤਾ ਜਾ ਰਿਹਾ ਹੈ। ਬੈਠਕ 'ਚ ਸੀਬੀਆਈ ਦੇ ਕਾਨੂੰਨੀ ਅਧਿਕਾਰੀ ਵੀ ਸ਼ਾਮਲ ਹਨ।
- - - - - - - - - Advertisement - - - - - - - - -