ਮੁੰਬਈ: ਅਭਿਨੇਤਰੀ ਰੀਆ ਚੱਕਰਵਰਤੀ ਸੁਸ਼ਾਂਤ ਰਾਜਪੂਤ ਦੀ ਮੌਤ ਦੇ ਮਾਮਲੇ 'ਚ ਕਥਿਤ ਨਸ਼ਿਆਂ ਦੇ ਐਂਗਲ ਦੀ ਚੱਲ ਰਹੀ ਜਾਂਚ ਸਬੰਧੀ ਮੰਗਲਵਾਰ ਨੂੰ ਲਗਾਤਾਰ ਤੀਜੇ ਦਿਨ ਨਾਰਕੋਟਿਕਸ ਕੰਟਰੋਲ ਬਿਊਰੋ (ਐਨਸੀਬੀ) ਦੇ ਸਾਹਮਣੇ ਪੇਸ਼ ਹੋਈ। ਅੱਜ ਪਹਿਲੀ ਵਾਰ ਰੀਆ ਨੇ ਨਸ਼ਾ ਕਰਨ ਦੀ ਗੱਲ ਕਬੂਲੀ ਹੈ। ਇਸ ਤੋਂ ਪਹਿਲਾਂ ਰੀਆ ਇਸ ਹੀ ਗੱਲ 'ਤੇ ਅੜੀ ਸੀ ਕਿ ਉਸ ਨੇ ਕਦੇ ਨਸ਼ਾ ਨਹੀਂ ਲਿਆ।
ਇੰਨਾ ਹੀ ਨਹੀਂ, ਰੀਆ ਨੇ ਉਨ੍ਹਾਂ ਬਾਲੀਵੁੱਡ ਪਾਰਟੀਆਂ ਦੇ ਨਾਮ ਵੀ ਦੱਸੇ ਹਨ ਜਿੱਥੇ ਡਰੱਗਸ ਲਏ ਜਾਂਦੇ ਹਨ। ਹੁਣ ਐਨਸੀਬੀ ਅਦਾਕਾਰਾਂ ਸਣੇ 25 ਬਾਲੀਵੁੱਡ ਮਸ਼ਹੂਰ ਸੇਲੀਬ੍ਰਿਟਿਸ ਤੇ ਸੁਸ਼ਾਂਤ ਦੇ ਕੋ-ਸਟਾਰਸ ਨੂੰ ਨਸ਼ਿਆਂ ਦੇ ਮਾਮਲੇ ਤਲਬ ਕਰੇਗੀ। ਇਸ ਤੋਂ ਪਹਿਲਾਂ ਸੋਮਵਾਰ ਨੂੰ ਐਨਸੀਬੀ ਨੇ 8 ਘੰਟਿਆਂ ਲਈ ਪੁੱਛਗਿੱਛ ਕੀਤੀ ਸੀ। ਰੀਆ ਨੇ ਕਿਹਾ ਸੀ ਕਿ ਉਸ ਨੇ ਕਦੇ ਵੀ ਨਸ਼ਿਆਂ ਦਾ ਸੇਵਨ ਨਹੀਂ ਕੀਤਾ।
ਪਕਿਸਤਾਨ ਸੈਨਾ ਮੁਖੀ ਬਾਜਵਾ ਨੇ ਦਿੱਤੀ ਜੰਗ ਦੀ ਧਮਕੀ
ਉਸ ਨੇ ਸੁਸ਼ਾਂਤ ਬਾਰੇ ਕਈ ਅਹਿਮ ਖੁਲਾਸੇ ਕੀਤੇ। ਰੀਆ ਨੇ ਐਨਸੀਬੀ ਨੂੰ ਦਿੱਤੇ ਆਪਣੇ ਬਿਆਨ ਵਿੱਚ ਕਿਹਾ ਕਿ ਸੁਸ਼ਾਂਤ ਸਿੰਘ ਸਾਲ 2016 ਤੋਂ ਨਸ਼ਿਆਂ ਦਾ ਸੇਵਨ ਕਰਦਾ ਸੀ। ਫਿਲਮ ‘ਕੇਦਾਰਨਾਥ’ ਦੀ ਸ਼ੂਟਿੰਗ ਦੌਰਾਨ ਵੀਉਸ ਨੇ ਨਸ਼ਿਆਂ ਦਾ ਸੇਵਨ ਕੀਤਾ। ਰੀਆ ਨੇ ਕਿਹਾ ਸੀ ਕਿ ਉਹ ਸੁਸ਼ਾਂਤ ਦੇ ਕਹਿਣ 'ਤੇ ਡਰੱਗਜ਼ ਮੰਗਵਾਉਂਦੀ ਸੀ। ਉਸ ਨੇ ਇਸ ਗੱਲ ਤੋਂ ਇਨਕਾਰ ਕੀਤਾ ਕਿ ਉਸ ਨੇ ਖ਼ੁਦ ਨਸ਼ੇ ਕੀਤੇ। ਹਾਲਾਂਕਿ, ਉਸ ਨੇ ਮੰਨਿਆ ਕਿ ਉਸ ਨੇ ਸਿਗਰਟ ਤੇ ਸ਼ਰਾਬ ਪੀਂਦੀ ਸੀ।
ਤੇਲਗੂ ਸੁਪਰਸਟਾਰ ਜੈਪ੍ਰਕਾਸ਼ ਰੈਡੀ ਦਾ ਹਾਰਟ ਅਟੈਕ ਨਾਲ ਦੇਹਾਂਤ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ
ਰੀਆ ਨੇ ਅੱਜ ਪਹਿਲੀ ਵਾਰ ਕਬੂਲੀ ਡਰੱਗਸ ਲੈਣ ਦੀ ਗੱਲ, ਕੱਲ੍ਹ NCB ਨੂੰ ਸਾਫ ਕਰ ਦਿੱਤਾ ਸੀ ਮਨ੍ਹਾ
ਏਬੀਪੀ ਸਾਂਝਾ
Updated at:
08 Sep 2020 02:46 PM (IST)
ਅਭਿਨੇਤਰੀ ਰੀਆ ਚੱਕਰਵਰਤੀ ਸੁਸ਼ਾਂਤ ਰਾਜਪੂਤ ਦੀ ਮੌਤ ਦੇ ਮਾਮਲੇ 'ਚ ਕਥਿਤ ਨਸ਼ਿਆਂ ਦੇ ਐਂਗਲ ਦੀ ਚੱਲ ਰਹੀ ਜਾਂਚ ਸਬੰਧੀ ਮੰਗਲਵਾਰ ਨੂੰ ਲਗਾਤਾਰ ਤੀਜੇ ਦਿਨ ਨਾਰਕੋਟਿਕਸ ਕੰਟਰੋਲ ਬਿਊਰੋ (ਐਨਸੀਬੀ) ਦੇ ਸਾਹਮਣੇ ਪੇਸ਼ ਹੋਈ।
- - - - - - - - - Advertisement - - - - - - - - -