ਦੱਸ ਦਈਏ ਕਿ ਭਾਰਤ-ਚੀਨ ਸਰਹੱਦ ‘ਤੇ 45 ਸਾਲਾਂ ਬਾਅਦ ਗੋਲੀਬਾਰੀ ਹੋਈ ਹੈ। ਐਲਏਸੀ 'ਤੇ ਫਾਇਰਿੰਗ ਦੀ ਆਖਰੀ ਘਟਨਾ ਅਕਤੂਬਰ 1975 ਵਿੱਚ ਅਰੁਣਾਚਲ ਪ੍ਰਦੇਸ਼ ਵਿੱਚ ਵਾਪਰੀ ਸੀ। 15 ਜੂਨ ਨੂੰ 20 ਭਾਰਤੀ ਸੈਨਿਕ ਗਲਵਾਨ ਦੀ ਝੜਪ ਵਿੱਚ ਮਾਰੇ ਗਏ ਸੀ। ਇਸ ਝੜਪ ਵਿੱਚ ਭਾਰਤ ਨੇ ਸੰਜਮ ਬਣਾਈ ਰੱਖਿਆ ਤੇ ਗੋਲੀਬਾਰੀ ਨਹੀਂ ਕੀਤੀ।
ਗਲਵਾਨ ਟਕਰਾਅ ਤੋਂ ਬਾਅਦ ਭਾਰਤ ਨੇ ਹੁਣ 'ਰੂਲ ਆਫ਼ ਇੰਗੇਜਮੈਂਟ' ਬਦਲ ਦਿੱਤੇ। ਯਾਨੀ ਹੁਣ ਲੋੜ ਪੈਣ 'ਤੇ ਫਾਇਰਿੰਗ ਵੀ ਕੀਤੀ ਜਾ ਸਕਦੀ ਹੈ। ਇਹ ਪਹਿਲੀ ਵਾਰ ਹੈ ਜਦੋਂ ਫਾਇਰਿੰਗ ਹੋਈ ਹੈ।
ਕੱਲ੍ਹ ਦੇਰ ਸ਼ਾਮ ਐਲਏਸੀ 'ਤੇ ਕੀ ਹੋਇਆ?
ਸੂਤਰਾਂ ਦਾ ਕਹਿਣਾ ਹੈ ਕਿ ਚੀਨੀ ਫੌਜ ਪੈਂਗੋਂਗ ਤਸੋ ਝੀਲ ਦੇ ਦੱਖਣ ਵਿੱਚ ਘੁਸਪੈਠ ਕਰਨ ਦੀ ਕੋਸ਼ਿਸ਼ ਕਰ ਰਹੀ ਸੀ। ਇਸ ਦੀ ਰੋਕਥਾਮ ਲਈ ਭਾਰਤੀ ਫੌਜ ਨੇ ਚੇਤਾਵਨੀ-ਸ਼ਾਟ ਫਾਇਰ ਕੀਤੇ। ਉਧਰ, ਚੀਨੀ ਸੈਨਾ ਨੇ ਇਹ ਇਲਜ਼ਾਮ ਲਾਇਆ ਹੈ ਕਿ ਉਨ੍ਹਾਂ ਦੀ ਟੁਕੜੀ ਗਸ਼ਤ ਕਰ ਰਹੀ ਸੀ, ਇਸ ਦੌਰਾਨ ਟਕਰਾਅ ਹੋਣ ‘ਤੇ ਫਾਇਰਿੰਗ ਕੀਤੀ ਗਈ। ਇਸ ਦੇ ਜਵਾਬ ਵਿੱਚ ਚੀਨੀ ਫੌਜ ਨੇ ਵੀ ਜਵਾਬੀ ਕਾਰਵਾਈ ਕੀਤੀ। ਇਸ ਘਟਨਾ ਵਿੱਚ ਅਜੇ ਤੱਕ ਕਿਸੇ ਜਾਨੀ ਨੁਕਸਾਨ ਦੀ ਖ਼ਬਰ ਨਹੀਂ।
India China Ladakh Standoff: ਭਾਰਤੀ ਫੌਜ ਨੇ ਚੀਨੀ ਦਾਅਵਿਆਂ ਨੂੰ ਕੀਤਾ ਖਾਰਜ, ਕਿਹਾ, ਅਸੀਂ ਐਲਏਸੀ ਪਾਰ ਨਹੀਂ ਕੀਤੀ, ਚੀਨੀ ਸੈਨਿਕਾਂ ਨੇ ਕੀਤੀ ਫਾਇਰਿੰਗ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904