ਸੁਸ਼ਾਂਤ ਸਿੰਘ ਰਾਜਪੂਤ ਖੁਦਕੁਸ਼ੀ ਮਾਮਲਾ ਇਕ ਵਾਰ ਮੁੜ ਤੋਂ ਸੁਰਖੀਆਂ 'ਚ ਹੈ। ਅਜਿਹੇ 'ਚ ਬਿਹਾਰ ਦੇ ਮੁੱਖ ਮੰਤਰੀ ਨਿਤਿਸ਼ ਕੁਮਾਰ ਨੇ ਕਿਹਾ ਕਿ ਜੇਕਰ ਸੁਸ਼ਾਂਤ ਦੇ ਪਰਿਵਾਰ ਵਾਲੇ ਮੰਗ ਕਰਨ ਤਾਂ ਉਹ ਇਸ ਕੇਸ ਦੀ ਸੀਬੀਆਈ ਜਾਂਚ ਦੀ ਸਿਫਾਰਸ਼ ਕਰਨਗੇ। ਉਨ੍ਹਾਂ ਸੁਸ਼ਾਂਤ ਨੂੰ ਇਨਸਾਫ ਦਿਵਾਉਣ ਲਈ ਹਰ ਸੰਭਵ ਮਦਦ ਦੇਣ ਦਾ ਭਰੋਸਾ ਜਤਾਇਆ ਹੈ।


ਉਨ੍ਹਾਂ ਮੁੰਬਈ ਪੁਲਿਸ ਨੂੰ ਵੀ ਬਿਹਾਰ ਪੁਲਿਸ ਨਾਲ ਸਹਿਯੋਗ ਕਰਨ ਦੀ ਅਪੀਲ ਕੀਤੀ ਹੈ। ਓਧਰ ਬਾਲੀਵੁੱਡ ਅਦਾਕਾਰ ਰੀਆ ਚਕਰਵਰਤੀ ਵੀ ਸੁਸ਼ਾਂਤ ਕੁਦਕੁਸ਼ੀ ਮਾਮਲੇ 'ਚ ਵੱਡੀ ਪਹੇਲੀ ਬਣੀ ਹੋਈ ਹੈ। ਮੁੰਬਈ ਪਹੁੰਚੀ ਬਿਹਾਰ ਪੁਲਿਸ ਹੁਣ ਤਕ ਸੁਸ਼ਾਂਤ ਖੁਦਕੁਸ਼ੀ ਮਾਮਲੇ 'ਚ ਛੇ ਲੋਕਾਂ ਦੇ ਬਿਆਨ ਦਰਜ ਕਰ ਚੁੱਕੀ ਹੈ।


ਬਿਹਾਰ ਪੁਲਿਸ ਦਾ ਕਹਿਣਾ ਹੈ ਕਿ ਰੀਆ ਚਕਰਵਰਤੀ ਤੋਂ ਪੁੱਛਗਿਛ ਦੀ ਫਿਲਹਾਲ ਲੋੜ ਨਹੀਂ ਹੈ। ਰੀਆ ਚਕਰਵਰਤੀ ਬਿਹਾਰ ਪੁਲਿਸ ਦੀ ਨਿਗਰਾਨੀ 'ਚ ਹੈ। ਦਰਅਸਲ ਬਾਂਦਰਾ ਪੁਲਿਸ ਸਟੇਸ਼ਨ ਦੇ ਬਾਹਰ ਬਿਹਾਰ ਪੁਲਿਸ ਦੀ ਟੀਮ ਨੂੰ ਮੀਡੀਆ ਨੇ ਰੀਆ ਚਕਰਵਰਤੀ ਤੋਂ ਪੁੱਛਗਿਛ ਨੂੰ ਲੈਕੇ ਸਵਾਲ ਕੀਤਾ ਸੀ। ਅਜਿਹੇ 'ਚ ਇੰਸਪੈਕਟਰ ਕੈਸਰ ਆਲਮ ਨੇ ਕਿਹਾ, "ਇਸ ਦੀ ਅਜੇ ਲੋੜ ਨਹੀਂ ਹੈ, ਉਹ ਸਾਡੀ ਨਿਗਰਾਨੀ 'ਚ ਹੈ।"





ਸੁਸ਼ਾਂਤ ਦੇ ਪਿਤਾ ਕੇਕੇ ਸਿੰਘ ਨੇ ਰੀਆ ਚਕਰਵਰਤੀ ਤੇ ਉਸ ਦੇ ਪਰਿਵਾਰ ਦੇ ਮੈਂਬਰਾਂ ਸਮੇਤ ਛੇ ਲੋਕਾਂ ਖਿਲਾਫ ਉਨ੍ਹਾਂ ਦੇ ਬੇਟੇ ਨੂੰ ਆਤਮਹੱਤਿਆ ਲਈ ਉਕਸਾਉਣ ਨੂੰ ਲੈਕੇ ਮੰਗਲਵਾਰ ਸ਼ਿਕਾਇਤ ਦਰਜ ਕਰਵਾਈ ਸੀ। ਉਨ੍ਹਾਂ ਇਲਜ਼ਾਮ ਲਾਇਆ ਕਿ ਉੱਭਰਦੀ ਹੋਈ ਅਦਾਕਾਰਾ ਰੀਆ ਨੇ ਆਪਣਾ ਕਰੀਅਰ ਅੱਗੇ ਵਧਾਉਣ ਲਈ ਮੇਰੇ ਬੇਟੇ ਨਾਲ ਦੋਸਤੀ ਕਰ ਲਈ ਸੀ।


ਓਧਰ 2016 ਤੋਂ 2019 ਤਕ ਸੁਸ਼ਾਂਤ ਦੇ ਕੁੱਕ ਰਹੇ ਅਸ਼ੋਕ ਕੁਮਾਰ ਖਾਸੂ ਨੇ ਵੀ ਕਈ ਖੁਲਾਸੇ ਕੀਤੇ ਹਨ। ਕੁੱਕ ਦਾ ਕਹਿਣਾ ਕਿ ਉਸ ਨੂੰ 2019 'ਚ ਸਤੰਬਰ ਮਹੀਨੇ ਬਤੌਰ ਕੁੱਕ ਹਟਾ ਦਿੱਤਾ ਗਿਆ ਸੀ। ਕੁੱਕ ਨੇ ਏਬੀਪੀ ਨਿਊਜ਼ ਨਾਲ ਗੱਲ ਕਰਦਿਆਂ ਦੱਸਿਆ ਕਿ ਰੀਆ ਦੇ ਕਹਿਣ 'ਤੇ ਹੀ ਉਸ ਨੂੰ ਹਟਾਇਆ ਗਿਆ ਸੀ।


ਨਵਜੋਤ ਸਿੱਧੂ ਕਿਸ ਨੂੰ ਵਖ਼ਤ ਪਾਉਣ ਲਈ ਤਿਆਰ, ਜ਼ਰਾ ਤੁਸੀਂ ਵੀ ਦੇਖੋ ਇਹ ਵੀਡੀਓ


ਭਾਰਤ 'ਚ ਸੱਤ ਨਵੇਂ ਰੂਟਾਂ 'ਤੇ ਦੌੜੇਗੀ ਬੁਲੇਟ ਟ੍ਰੇਨ, ਘੰਟਿਆਂ ਦਾ ਸਫ਼ਰ ਮਿੰਟਾਂ 'ਚ ਹੋਵੇਗਾ ਤੈਅ


ਉਸ ਨੇ ਦੱਸਿਆ ਕਿ ਸੁਸ਼ਾਂਤ ਰਾਜਪੂਤ ਕਦੇ ਵੀ ਆਪਣੇ ਪੁਰਾਣੇ ਸਾਟਫ ਨੂੰ ਇਸ ਤਰ੍ਹਾਂ ਨਹੀਂ ਹਟਾਉਂਦੇ ਸਨ। ਰੀਆ ਤੇ ਸੁਸ਼ਾਂਤ ਦੇ ਮੈਨੇਜਰ ਵੱਲੋਂ ਉਸ ਨੂੰ ਮੈਸੇਜ ਆਇਆ ਸੀ ਕਿ ਉਨ੍ਹਾਂ ਦੀਆਂ ਸੇਵਾਵਾਂ ਹੁਣ ਨਹੀਂ ਲਈਆਂ ਜਾਣਗੀਆਂ। ਇਸ ਤੋਂ ਬਾਅਦ 'ਚ ਉਸ ਨੂੰ ਪਤਾ ਲੱਗਾ ਕਿ ਰੀਆ ਦੇ ਕਹਿਣ 'ਤੇ ਉਸ ਨੂੰ ਹਟਾਇਆ ਗਿਆ।


ਕਪਿਲ ਸ਼ਰਮਾ ਸ਼ੋਅ ਦੇ ਪ੍ਰੇਮੀਆਂ ਲਈ ਵੱਡੀ ਖੁਸ਼ਖ਼ਬਰੀ, ਸੋਨੂੰ ਸੂਦ ਦੇ ਪ੍ਰਸ਼ੰਸਕਾਂ ਲਈ ਖ਼ਾਸ ਤੋਹਫਾ


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ