Valentine Day 2024: ਅੱਜ ਪੂਰੀ ਦੁਨੀਆ 'ਚ ਵੈਲੇਨਟਾਈਨ ਡੇਅ ਮਨਾਇਆ ਜਾ ਰਿਹਾ ਹੈ। ਪੂਰੀ ਦੁਨੀਆ 'ਚ ਜੋੜੇ ਅੱਜ ਦੇ ਦਿਨ ਪਿਆਰ ਦੇ ਸੀਜ਼ਨ ਨੂੰ ਇਕੱਠੇ ਸੈਲੀਬ੍ਰੇਟ ਕਰ ਰਹੇ ਹਨ। ਇਸ ਮੌਕੇ ਅਸੀਂ ਤੁਹਾਡੇ ਲਈ ਲੈਕੇ ਆਏ ਹਾਂ ਪਿਆਰ ਭਰੇ ਪੰਜਾਬੀ ਗਾਣੇ, ਜੋ ਇਸ ਪਿਆਰ ਦੇ ਮੌਸਮ ਨੂੰ ਹੋਰ ਜ਼ਿਆਦਾ ਖੁਸ਼ਨੁਮਾ ਤੇ ਰੋਮਾਂਟਿਕ ਬਣਾਉਣਗੇ। ਆਓ ਦੇਖੋ ਇਹ ਪਿਆਰੇ ਗਾਣੇ:           

Continues below advertisement

ਇਹ ਵੀ ਪੜ੍ਹੋ: ਐਮੀ ਵਿਰਕ ਦੇ ਹੱਥ ਲੱਗਿਆ ਵੱਡਾ ਬਾਲੀਵੁੱਡ ਪ੍ਰੋਜੈਕਟ, ਤਾਪਸੀ ਪੰਨੂੰ ਨਾਲ ਆਉਣਗੇ ਨਜ਼ਰ, ਤਸਵੀਰ ਸ਼ੇਅਰ ਕਰ ਕਹੀ ਇਹ ਗੱਲ

ਯਾਰਾ ਵੇ ਯਾਰਾ: 'ਜੱਟ ਬੁਆਏਜ਼ ਪੁੱਤ ਜੱਟਾਂ ਦੇ' ਫਿਲਮ ਦਾ ਇਹ ਗਾਣਾ ਕਰਮਜੀਤ ਅਨਮੋਲ ਨੇ ਗਾਇਆ ਹੈ। ਇਹ ਗਾਣਾ ਅੱਜ ਵੀ ਲੋਕਾਂ ਦੀ ਜ਼ੁਬਾਨ 'ਤੇ ਹੈ। ਇਸ ਪਿਆਰ ਭਰੇ ਮੌਸਮ 'ਚ ਇਹ ਰੋਮਾਂਟਿਕ ਗਾਣਾ ਬਿਲਕੁਲ ਪਰਫੈਕਟ ਹੈ। 

Continues below advertisement

ਮਰ ਜਾਵਾਂ: ਇਹ ਗਾਣਾ ਹੈ 'ਕੈਰੀ ਆਨ ਜੱਟਾ' ਫਿਲਮ ਦਾ। ਇਹ 2012 ਦੀ ਕੈਰੀ ਆਨ ਜੱਟਾ ਦਾ ਗਾਣਾ ਹੈ। ਜਿਸ ਨੂੰ ਗਿੱਪੀ ਗਰੇਵਾਲ ਨੇ ਆਪਣੀ ਆਵਾਜ਼ ਦਿੱਤੀ ਹੈ। ਇਸ ਗਾਣੇ 'ਚ ਗਿੱਪੀ ਤੇ ਅਦਾਕਾਰਾ ਮਾਹੀ ਗਿੱਲ ਰੋਮਾਂਸ ਕਰਦੇ ਨਜ਼ਰ ਆਏ ਸੀ।

ਪਿਆਰ: ਦਿਲਜੀਤ ਦੋਸਾਂਝ ਦਾ ਇਹ ਗਾਣਾ ਵੀ ਵੈਲੇਨਟਾਈਨ ਡੇਅ 'ਤੇ ਪਰਫੈਕਟ ਚੁਆਇਸ ਹੈ। ਇਸ ਗਾਣੇ ਨੂੰ ਪੂਰੀ ਦੁਨੀਆ ਚ ਭਰਵਾਂ ਹੁੰਗਾਰਾ ਮਿਿਲਿਆ ਸੀ। ਗਾਣੇ ਨੂੰ ਮਿਲੀਅਨ ਦੀ ਗਿਣਤੀ 'ਚ ਲੋਕ ਦੇਖ ਚੁੱਕੇ ਹਨ।

ਦੋ ਗੱਲਾਂ: ਗੈਰੀ ਸੰਧੂ ਦਾ ਇਹ ਗਾਣਾ 'ਆਜਾ ਗੱਲਾਂ ਕਰੀਏ' ਵੈਲੇਨਟਾਈਨ ਡੇਅ ਲਈ ਬੈਸਟ ਗਾਣਾ ਹੈ। ਇਸ ਗਾਣੇ ਨੂੰ ਗੈਰੀ ਦੇ ਬੈਸਟ ਗਾਣਿਆਂ 'ਚ ਇੱਕ ਗਿਿਣਿਆ ਜਾਂਦਾ ਹੈ।

ਮਹਿਬੂਬ ਜੀ: ਇਹ ਗਾਣਾ ਹਾਲ ਹੀ 'ਚ ਰਿਲੀਜ਼ ਹੋਇਆ ਹੈ। ਇਸ ਗਾਣੇ ਨੂੰ ਸਤਿੰਦਰ ਸਰਤਾਜ ਨੇ ਆਪਣੀ ਆਵਾਜ਼ ਦਿੱਤੀ ਹੈ। ਇਸ ਗਾਣੇ 'ਚ ਸਰਤਾਜ ਨੀਰੂ ਬਾਜਵਾ ਨਾਲ ਰੋਮਾਂਸ ਕਰਦੇ ਨਜ਼ਰ ਆ ਰਹੇ ਹਨ। ਇਹ ਗਾਣਾ ਫਿਲਮ 'ਸ਼ਾਇਰ' ਦਾ ਹੈ।

ਸਿਰਾ (ਮਨਪ੍ਰੀਤ ਮੰਨਾ)

ਸੋ (ਹਾਰਡੀ ਸੰਧੂ)

ਹੱਸ ਹੱਸ (ਦਿਲਜੀਤ ਦੋਸਾਂਝ/ਸੀਆ)

ਸੋਹਣੇ ਲੱਗਦੇ (ਸਿੱਧੂ ਮੂਸੇਵਾਲਾ)

ਇਹ ਵੀ ਪੜ੍ਹੋ: ਪਹਿਲੀ ਮੁਲਾਕਾਤ 'ਚ ਹੀ ਹੇਮਾ 'ਤੇ ਫਿਦਾ ਹੋ ਗਏ ਸੀ ਧਰਮਿੰਦਰ, ਡਰੀਮ ਗਰਲ ਨਾਲ ਰੋਮਾਂਸ ਕਰਨ ਲਈ ਦਿੰਦੇ ਸੀ ਰਿਸ਼ਵਤ, ਵਿਆਹ ਲਈ ਕੀਤੀ ਖੂਬ ਮਸ਼ੱਕਤ