Plastic Bottles Side Effects: ਪਾਣੀ ਸਾਡੀ ਜ਼ਿੰਦਗੀ ਦਾ ਅਹਿਮ ਹਿੱਸਾ ਹੈ, ਇਸ ਤੋਂ ਬਿਨ੍ਹਾਂ ਅਸੀਂ ਆਪਣੀ ਜ਼ਿੰਦਗੀ ਦੀ ਕਲਪਨਾ ਵੀ ਨਹੀਂ ਕਰ ਸਕਦੇ। ਸਰਦੀਆਂ ਦੇ ਮੌਸਮ ਵਿੱਚ ਭਾਵੇਂ ਪਾਣੀ ਘੱਟ ਪੀਤਾ ਜਾਂਦਾ ਹੈ ਪਰ ਗਰਮੀਆਂ ਦੇ ਵਿੱਚ ਪਾਣੀ ਤੋਂ ਬਿਨ੍ਹਾਂ ਤਾਂ ਬਿਲਕੁਲ ਵੀ ਨਹੀਂ ਸਰਦਾ ਹੈ। ਜਿਸ ਕਰਕੇ ਹੁਣ ਹਰ ਥਾਂ ਉੱਤੇ ਤੁਹਾਨੂੰ ਪਲਾਸਟਿਕ ਦੀਆਂ ਬੋਤਲਾਂ ਦੇ ਵਿੱਚ ਬਹੁਤ ਹੀ ਆਰਾਮ ਦੇ ਨਾਲ ਪਾਣੀ ਹਾਸਿਲ ਹੋ ਜਾਂਦਾ ਹੈ। ਅਸੀਂ ਵੀ ਝੱਟ ਹੀ ਪਲਾਸਟਿਕ ਦੀਆਂ ਬੋਤਲਾਂ ਵਾਲਾ ਪਾਣੀ ਪੀ ਲੈਂਦੇ ਹਾਂ। ਪਰ ਸਾਡੀ ਇਹ ਆਦਤ ਸਾਡੀ ਸਿਹਤ ਲਈ ਬਹੁਤ ਖਤਰਨਾਕ ਸਾਬਿਤ ਹੋ ਸਕਦੀ ਹੈ। ਸਿਹਤਮੰਦ ਰਹਿਣ ਲਈ ਅਸੀਂ ਚੰਗੀ ਖੁਰਾਕ ਲੈਂਦੇ ਹਾਂ ਅਤੇ ਖੂਬ ਕਸਰਤ ਕਰਦੇ ਹਾਂ ਪਰ ਇਹ ਸਭ ਚੀਜ਼ਾਂ ਜ਼ੀਰੋ ਹੋ ਜਾਂਦੀਆਂ ਨੇ ਜਦੋਂ ਤੁਸੀਂ ਰੋਜ਼ਾਨਾ ਜ਼ਿੰਦਗੀ ਵਿਚ ਅਜਿਹੀਆਂ ਕੁੱਝ ਗਲਤੀਆਂ ਕਰਦੇ ਹੋ। ਜੋ ਤੁਹਾਡੀ ਸਿਹਤ ਨੂੰ ਗੰਭੀਰ ਨੁਕਸਾਨ ਪਹੁੰਚਾਉਂਦੀਆਂ (Causes serious damage to health) ਹਨ।



ਇੱਕ ਗਲਤੀ ਜੋ ਜ਼ਿਆਦਾਤਰ ਲੋਕ ਕਰਦੇ ਹਨ ਉਹ ਹੈ ਪਲਾਸਟਿਕ ਦੀਆਂ ਬੋਤਲਾਂ ਦੀ ਵਰਤੋਂ ਕਰਨਾ। ਸਾਡੇ ਘਰ ਅਤੇ ਦਫਤਰ ਵਿਚ ਹਰ ਜਗ੍ਹਾ ਪਾਣੀ ਦੀਆਂ ਬੋਤਲਾਂ ਦੀ ਵਰਤੋਂ ਕੀਤੀ ਜਾਂਦੀ ਹੈ ਅਤੇ ਇਹਨਾਂ ਵਿਚੋਂ ਜ਼ਿਆਦਾਤਰ ਬੋਤਲਾਂ ਪਲਾਸਟਿਕ ਦੀਆਂ ਬਣੀਆਂ ਹੁੰਦੀਆਂ ਹਨ ਕਿਉਂਕਿ ਇਹ ਹੋਰ ਸਮੱਗਰੀ ਦੇ ਮੁਕਾਬਲੇ ਸਸਤੀਆਂ ਅਤੇ ਟਿਕਾਊ ਹੁੰਦੀਆਂ ਹਨ, ਤਾਂ ਹੀ ਅਸੀਂ ਰੋਜ਼ਾਨਾ ਬੋਤਲਾਂ ਦੀ ਵਰਤੋਂ ਕਰਦੇ ਹਾਂ, ਪਾਣੀ ਭਰਦੇ ਹਾਂ ਅਤੇ ਫਿਰ ਵਰਤੋਂ ਕਰਦੇ ਹਾਂ, ਯਾਨੀ ਕਿ ਇਹਨਾਂ ਦੀ ਵਰਤੋਂ ਦਾ ਸਿਲਸਿਲਾ ਇਸ ਤਰ੍ਹਾਂ ਜਾਰੀ ਰਹਿੰਦਾ ਹੈ। ਪਰ ਕੀ ਤੁਸੀਂ ਜਾਣਦੇ ਹੋ ਕਿ ਇਹ ਪਲਾਸਟਿਕ ਦੀਆਂ ਬੋਤਲਾਂ ਜਿਨ੍ਹਾਂ ਦੀ ਤੁਸੀਂ ਰੋਜ਼ਾਨਾ ਵਰਤੋਂ ਕਰਦੇ ਹੋ, ਤੁਹਾਡੀ ਸਿਹਤ ਨੂੰ ਕਿੰਨਾ ਨੁਕਸਾਨ ਪਹੁੰਚਾ ਰਹੀਆਂ ਹਨ? ਆਓ ਜਾਣਦੇ ਹਾਂ...


ਹੋਰ ਪੜ੍ਹੋ : ਮਹਿੰਗੇ ਡਾਈਟ ਪਲਾਨਾਂ ਨੂੰ ਬੋੋਲੋ Bye-Bye, ਅਪਣਾਓ ਇਹ ਘਰੇਲੂ ਨੁਸਖੇ, ਮਹੀਨੇ 'ਚ ਹੋਏਗੀ ਪਤਲੀ ਕਮਰ


ਪਲਾਸਟਿਕ ਦੀਆਂ ਬੋਤਲਾਂ ਕਿਵੇਂ ਬਣੀਆਂ ਹਨ?


ਇਨ੍ਹਾਂ ਪਲਾਸਟਿਕ ਦੀਆਂ ਬੋਤਲਾਂ ਨੂੰ ਬਣਾਉਣ ਲਈ ਪਲਾਸਟਿਕ ਪਾਊਡਰ ਯਾਨੀ ਮਾਈਕ੍ਰੋਪਲਾਸਟਿਕਸ ਦੀ ਵਰਤੋਂ ਕੀਤੀ ਜਾਂਦੀ ਹੈ, ਇਹ ਮਾਈਕ੍ਰੋਪਲਾਸਟਿਕ ਇੰਨੇ ਛੋਟੇ ਹੁੰਦੇ ਹਨ ਕਿ ਨੰਗੀ ਅੱਖ ਨਾਲ ਦੇਖਣਾ ਸੰਭਵ ਨਹੀਂ ਹੁੰਦਾ।


ਇਹ ਮਾਈਕ੍ਰੋਪਲਾਸਟਿਕਸ 5 ਮਿਲੀਮੀਟਰ ਤੋਂ ਘੱਟ ਆਕਾਰ ਦੇ ਛੋਟੇ ਕਣ ਹਨ, ਜੋ ਸਾਡੇ ਪਾਣੀ ਵਿੱਚ ਘੁਲ ਜਾਂਦੇ ਹਨ। ਕਈ ਖੋਜਾਂ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਹਰ ਵਾਰ ਇਹ ਪਲਾਸਟਿਕ ਦੀਆਂ ਬੋਤਲਾਂ ਪਾਣੀ ਵਿੱਚ ਘੁਲਣ ਵਾਲੇ ਇਨ੍ਹਾਂ ਮਾਈਕ੍ਰੋਪਲਾਸਟਿਕਸ ਨੂੰ ਛੱਡਦੀਆਂ ਰਹਿੰਦੀਆਂ ਹਨ ਅਤੇ ਗਰਮ ਪਾਣੀ ਦੀ ਵਰਤੋਂ ਨਾਲ ਇਹ ਮਾਈਕ੍ਰੋਪਲਾਸਟਿਕ ਅਤੇ ਰਸਾਇਣ ਪਾਣੀ ਵਿੱਚ ਤੇਜ਼ੀ ਨਾਲ ਘੁਲ ਜਾਂਦੇ ਹਨ ਅਤੇ ਸਾਡੀ ਸਿਹਤ ਨੂੰ ਗੰਭੀਰ ਨੁਕਸਾਨ ਪਹੁੰਚਾਉਂਦੇ ਹਨ।


ਜਦੋਂ ਅਸੀਂ ਪਲਾਸਟਿਕ ਦੀਆਂ ਬੋਤਲਾਂ ਵਿੱਚੋਂ ਪਾਣੀ ਪੀਂਦੇ ਹਾਂ, ਤਾਂ ਅਸੀਂ ਅਣਜਾਣੇ ਵਿੱਚ ਇਨ੍ਹਾਂ ਮਾਈਕ੍ਰੋਪਲਾਸਟਿਕਸ ਨੂੰ ਨਿਗਲ ਲੈਂਦੇ ਹਾਂ। ਕਈ ਅਧਿਐਨਾਂ ਨੇ ਦੁਨੀਆ ਭਰ ਵਿੱਚ ਬੋਤਲਬੰਦ ਪਾਣੀ ਦੇ ਨਮੂਨਿਆਂ ਵਿੱਚ ਮਾਈਕ੍ਰੋਪਲਾਸਟਿਕ ਕਣਾਂ ਦਾ ਪਤਾ ਲਗਾਇਆ ਹੈ, ਜੋ ਇਸ ਪ੍ਰਦੂਸ਼ਿਤ ਪਾਣੀ ਤੋਂ ਸੰਭਾਵੀ ਸਿਹਤ ਸਮੱਸਿਆਵਾਂ ਬਾਰੇ ਚਿੰਤਾਵਾਂ ਪੈਦਾ ਕਰਦੇ ਹਨ।


ਇਨ੍ਹਾਂ ਮਾਈਕ੍ਰੋਪਲਾਸਟਿਕਸ ਦੇ ਨਾਲ-ਨਾਲ ਇਹ ਬੋਤਲਾਂ ਕਈ ਤਰ੍ਹਾਂ ਦੇ ਕੈਮੀਕਲ ਵੀ ਛੱਡਦੀਆਂ ਹਨ। ਜਿਸ ਕਾਰਨ ਚਮੜੀ ਨਾਲ ਸਬੰਧਤ ਬਿਮਾਰੀਆਂ ਦਾ ਖਤਰਾ ਵੱਧ ਜਾਂਦਾ ਹੈ।


ਇਨ੍ਹਾਂ ਮਾਈਕ੍ਰੋਪਲਾਸਟਿਕਸ ਅਤੇ ਰਸਾਇਣਾਂ ਦੇ ਲੀਕ ਹੋਣ ਨਾਲ ਕਈ ਬਿਮਾਰੀਆਂ ਦਾ ਖ਼ਤਰਾ ਵਧ ਜਾਂਦਾ ਹੈ ਜਿਵੇਂ ਕਿ


- ਇਨਸੁਲਿਨ ਪ੍ਰਤੀਰੋਧ


- ਭਾਰ ਵਧਣਾ


- ਬਾਂਝਪਨ


- ਚਮੜੀ ਦਾ ਕੈਂਸਰ


- ਤਣਾਅ


ਇਸ ਜੋਖਮ ਨੂੰ ਕਿਵੇਂ ਘੱਟ ਕੀਤਾ ਜਾਵੇ


ਇਨ੍ਹਾਂ ਬਿਮਾਰੀਆਂ ਤੋਂ ਬਚਣ ਲਈ ਅਸੀਂ ਪਲਾਸਟਿਕ ਦੀ ਬਜਾਏ ਸਟੇਨਲੈਸ ਸਟੀਲ, ਕੱਚ ਅਤੇ ਬੀਪੀਏ ਮੁਕਤ ਪਲਾਸਟਿਕ ਦੀਆਂ ਬਣੀਆਂ ਬੋਤਲਾਂ ਦੀ ਵਰਤੋਂ ਕਰ ਸਕਦੇ ਹਾਂ। ਇਸ ਨਾਲ ਅਸੀਂ ਨਾ ਸਿਰਫ਼ ਆਪਣੇ ਵਾਤਾਵਰਨ ਨੂੰ ਪਲਾਸਟਿਕ ਦੇ ਪ੍ਰਦੂਸ਼ਣ ਤੋਂ ਬਚਾ ਸਕਦੇ ਹਾਂ, ਸਗੋਂ ਆਪਣੀ ਸਿਹਤ ਨੂੰ ਵੀ ਤੰਦਰੁਸਤ ਰੱਖ ਸਕਦੇ ਹਾਂ। ਆਓ ਅੱਜ ਹੀ ਆਪਣੇ ਘਰ ਤੋਂ ਬਾਹਰ ਕਰੀਏ ਪਲਾਸਟਿਕ ਦੀਆਂ ਬੋਤਲਾਂ ਨੂੰ। ਦਫਤਰ ਵਿੱਚ ਵੀ ਪਲਾਸਟਿਕ ਦੀ ਬੋਤਲਾਂ ਦੀ ਥਾਂ ਕੱਚ ਜਾਂ ਫਿਰ ਸਟੇਨਲੈਸ ਸਟੀਲ ਵਰਗੇ ਚੰਗੇ ਧਾਤੂ ਤੋਂ ਤਿਆਰ ਬੋਤਲ ਦੀ ਵਰਤੋਂ ਕਰੀਏ।


Disclaimer: ਇਸ ਲੇਖ ਵਿਚ ਦੱਸੇ ਗਏ ਤਰੀਕਿਆਂ ਅਤੇ ਸੁਝਾਵਾਂ ਨੂੰ ਅਪਣਾਉਣ ਤੋਂ ਪਹਿਲਾਂ,ਕਿਸੇ ਡਾਕਟਰ ਜਾਂ ਸਬੰਧਤ ਮਾਹਰ ਦੀ ਸਲਾਹ ਜ਼ਰੂਰ ਲਓ।