ਗਰਮੀਆਂ ਦੇ ਮੌਸਮ ‘ਚ ਅਸੀਂ ਚੀਜ਼ਾਂ ਨੂੰ ਤਾਜ਼ਾ ਰੱਖਣ ਲਈ ਉਨ੍ਹਾਂ ਨੂੰ ਫਰਿੱਜ ‘ਚ ਰੱਖਦੇ ਹਾਂ, ਪਰ ਬਹੁਤ ਸਾਰੀਆਂ ਸਬਜ਼ੀਆਂ ਤੇ ਫਲ ਹਨ ਜੋ ਫਰਿੱਜ ਵਿੱਚ ਬਿਲਕੁਲ ਨਹੀਂ ਰੱਖਣੇ ਚਾਹੀਦੇ। ਆਓ ਜਾਣਦੇ ਹਾਂ ਕੁਝ ਅਜਿਹੀਆਂ ਸਬਜ਼ੀਆਂ ਤੇ ਫਲਾਂ ਬਾਰੇ।


ਖਰਬੂਜਾ: ਖਰਬੂਜੇ ਨੂੰ ਕਦੇ ਭੁੱਲ ਕੇ ਵੀ ਫਰਿੱਜ ‘ਚ ਨਹੀਂ ਰੱਖਣਾ ਚਾਹੀਦਾ, ਕਿਉਂਕਿ ਖਰਬੂਜੇ ਨੂੰ ਫਰਿੱਜ ‘ਚ ਰੱਖਣ ਨਾਲ ਇਸ ‘ਚ ਮੌਜੂਦ ਐਂਟੀਆਕਸੀਡੈਂਟ ਦਾ ਪ੍ਰਭਾਵ ਘੱਟ ਜਾਂਦਾ ਹੈ, ਜਿਸ ਨਾਲ ਸਰੀਰ ਨੂੰ ਇਸ ਦਾ ਲਾਭ ਨਹੀਂ ਮਿਲਦਾ।


ਸੇਬ: ਸੇਬ ਨੂੰ ਵੀ ਫਰਿੱਜ 'ਚ ਨਹੀਂ ਰੱਖਣਾ ਚਾਹੀਦਾ। ਸੇਬ ਨੂੰ ਫਰਿੱਜ ‘ਚ ਰੱਖਣ ਨਾਲ ਇਹ ਖਰਾਬ ਹੋ ਜਾਂਦਾ ਹੈ। ਸੇਬ ਨੂੰ ਆਮ ਤਾਪਮਾਨ 'ਤੇ ਤੇ ਦੋ ਹਫਤਿਆਂ ਲਈ ਸਟੋਰ ਕੀਤਾ ਜਾ ਸਕਦਾ ਹੈ।


ਕੇਲਾ: ਕੇਲਾ ਨੂੰ ਕਦੇ ਫਰਿੱਜ ‘ਚ ਨਾ ਰੱਖੋ। ਅਜਿਹਾ ਕਰਨ ਨਾਲ ਕੇਲਾ ਪਿਲਪਿਲਾ ਹੋ ਜਾਂਦਾ ਹੈ। ਕੇਲੇ ਨੂੰ ਤੁਰੰਤ ਫਰਿੱਜ ‘ਚ ਰੱਖਣ ਨਾਲ ਕੇਲਾ ਖਰਾਬ ਹੋ ਜਾਂਦਾ ਹੈ। ਇਸ ਤੋਂ ਇਲਾਵਾ ਇਸ ਦਾ ਸੁਆਦ ਵੀ ਬਦਲਦਾ ਹੈ।


ਪਿਆਜ਼: ਪਿਆਜ਼ ਨੂੰ ਕਦੇ ਵੀ ਫਰਿੱਜ ‘ਚ ਨਾ ਰੱਖੋ। ਪਿਆਜ਼ ਨੂੰ ਫਰਿੱਜ ‘ਚ ਰੱਖਣ ਦੀ ਬਜਾਏ ਇਸ ਨੂੰ ਰਸੋਈ ‘ਚ ਰੱਖੋ ਜਿੱਥੇ ਧੁੱਪ ਆਉਂਦੀ ਹੈ।



ਆਲੂ: ਆਲੂ ਸਟਾਰਚ ਨਾਲ ਭਰਪੂਰ ਹੈ, ਇਸ ਲਈ ਇਸ ਨੂੰ ਫਰਿੱਜ ‘ਚ ਨਾ ਰੱਖੋ। ਇਸ ਨਾਲ ਅਸੀਂ ਲੰਬੇ ਸਮੇਂ ਲਈ ਆਲੂ ਦੀ ਵਰਤੋਂ ਕਰ ਸਕਦੇ ਹਾਂ। ਕੱਚੇ ਆਲੂ ਨੂੰ ਫਰਿੱਜ ‘ਚ ਰੱਖਣ ਨਾਲ ਇਸ ਦੇ ਅੰਦਰ ਦੀ ਸਟਾਰਚ ਰਸਾਇਣਕ ਤੌਰ ‘ਤੇ ਫਰਿੱਜ ਦੇ ਠੰਢੇ ਤਾਪਮਾਨ ‘ਚ ਟੁੱਟ ਜਾਂਦੀ ਹੈ।


ਲਸਣ: ਜੇ ਤੁਹਾਨੂੰ ਲੰਬੇ ਸਮੇਂ ਲਈ ਲਸਣ ਦੀ ਵਰਤੋਂ ਕਰਨੀ ਹੈ, ਤਾਂ ਇਸ ਨੂੰ ਫਰਿੱਜ ‘ਚ ਨਾ ਰੱਖੋ। ਲਸਣ ਨੂੰ ਫਰਿੱਜ ‘ਚ ਰੱਖਣਾ ਨਾ ਸਿਰਫ ਇਸ ਦੇ ਸਵਾਦ ਨੂੰ ਵਿਗਾੜਦਾ ਹੈ, ਬਲਕਿ ਦੂਜੀਆਂ ਚੀਜ਼ਾਂ ‘ਚ ਵੀ ਇਸ ਦਾ ਮਹਿਕ ਆਉਣ ਲੱਗਦਾ ਹੈ।