ਕਈ ਵਾਰ ਤੁਸੀਂ ਆਪਣੇ ਦਫ਼ਤਰ ‘ਚ ਆਪਣਾ ਜੀਵਨ ਸਾਥੀ ਲੱਭ ਲੈਂਦੇ ਹੋ। ਤੁਸੀਂ ਬਹੁਤੇ ਲੋਕਾਂ ਤੋਂ ਸੁਣਿਆ ਹੋਵੇਗਾ ਕਿ ਉਨ੍ਹਾਂ ਦਾ ਅਫੇਅਰ ਆਫਿਸ ‘ਚ ਹੀ ਚੱਲ ਰਿਹਾ ਹੈ। ਇਸ ‘ਚ ਕੁਝ ਵੀ ਗਲਤ ਨਹੀਂ ਪਰ ਕਈ ਵਾਰ ਇਹ ਤੁਹਾਡੇ ਲਈ ਕੁਝ ਸਮੱਸਿਆਵਾਂ ਪੈਦਾ ਕਰ ਸਕਦਾ ਹੈ।
ਆਫਿਸ 'ਚ ਲੋਕ ਕਰਦੇ ਤੁਹਾਡੀ ਚਰਚਾ:
ਜੇ ਦਫਤਰ ‘ਚ ਕਿਸੇ ਨਾਲ ਤੁਹਾਡਾ ਅਫੇਅਰ ਹੈ, ਤਾਂ ਤੁਸੀਂ ਅਕਸਰ ਆਪਣੇ ਅਫੇਅਰ ਕਾਰਨ ਚਰਚਾ ‘ਚ ਰਹਿੰਦੇ ਹੋ ਪਰ ਜਦੋਂ ਤੁਹਾਡਾ ਬ੍ਰੇਕਅਪ ਹੋ ਜਾਂਦਾ ਹੈ, ਤਾਂ ਇਹ ਤੁਹਾਨੂੰ ਬਹੁਤ ਦੁੱਖ ਦੇ ਸਕਦਾ ਹੈ।
ਤੁਹਾਡੇ 'ਤੇ ਰੋਕ-ਟੋਕ ਵਧ ਜਾਂਦੀ ਹੈ:
ਜੇ ਤੁਹਾਡਾ ਅਫੇਅਰ ਤੁਹਾਡੇ ਦਫਤਰ ‘ਚ ਕਿਸੇ ਨਾਲ ਹੈ, ਤਾਂ ਤੁਸੀਂ ਦੋਵੇਂ ਹਰ ਸਮੇਂ ਇਕ-ਦੂਜੇ 'ਤੇ ਨਜ਼ਰ ਰੱਖਦੇ ਹੋ। ਤੁਹਾਡੇ ਘੁੰਮਣ-ਫਿਰਨ ਤੋਂ, ਦਫਤਰ ਮਿੱਤਰਾਂ ਦੀ ਪਾਰਟੀ, ਤੁਹਾਡੇ ਕੱਪੜੇ ਤੇ ਰਹਿਣ ਦੀਆਂ ਆਦਤਾਂ 'ਤੇ ਰੋਕ-ਟੋਕ ਵਧਦੀ ਹੈ।
ਨਿੱਜੀ ਜ਼ਿੰਦਗੀ ਤੁਹਾਡੇ ਪ੍ਰਦਰਸ਼ਨ ਨੂੰ ਪ੍ਰਭਾਵਤ ਕਰਦੀ ਹੈ:
ਦਫਤਰ ਦੇ ਮਾਮਲੇ ਤੁਹਾਡੇ ਕੰਮ ਨੂੰ ਬਹੁਤ ਬੁਰੀ ਤਰ੍ਹਾਂ ਪ੍ਰਭਾਵਤ ਕਰ ਸਕਦੇ ਹਨ। ਕਿਸੇ ਕਿਸਮ ਦੀ ਲੜਾਈ ਅਤੇ ਧਿਆਨ ਭਟਕਾਉਣ ਕਾਰਨ ਤੁਹਾਡਾ ਕੰਮ ਪ੍ਰਭਾਵਿਤ ਹੋ ਸਕਦਾ ਹੈ ਜਿਸ ਕਾਰਨ ਤੁਹਾਡੀ ਕਾਰਗੁਜ਼ਾਰੀ ਪ੍ਰਭਾਵਿਤ ਹੁੰਦੀ ਹੈ।
ਜਾਣੋ ਉਸ ਨਰਸ ਬਾਰੇ ਜਿਸ ਦੀ ਯਾਦ ‘ਚ ਮਨਾਇਆ ਜਾਂਦਾ ਕੌਮਾਂਤਰੀ ਨਰਸ ਦਿਹਾੜਾ
ਅਸੁਰੱਖਿਆ ਦੀ ਭਾਵਨਾ:
ਜੇ ਤੁਹਾਡੇ ਦਫਤਰ ‘ਚ ਤੁਹਾਡਾ ਕੋਈ ਸਬੰਧ ਹੈ, ਤਾਂ ਤੁਹਾਡਾ ਸਾਥੀ ਦਫਤਰ ਵਿੱਚ ਕਿਸੇ ਲੜਕੇ ਜਾਂ ਲੜਕੀ ਨਾਲ ਗੱਲ ਕਰਦਾ ਹੈ, ਇਸ ਕਾਰਨ ਤੁਹਾਡੇ ਸਾਥੀ ਨੂੰ ਇੰਸੀਕਿਉਰਿਟੀ ਮਹਿਸੂਸ ਹੋ ਸਕਦੀ ਹੈ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ
ਦਫਤਰ ‘ਚ ਇਸ਼ਕ ਪੈ ਸਕਦਾ ਮਹਿੰਗਾ, ਰੱਖੋ ਇਨ੍ਹਾਂ ਗੱਲ੍ਹਾਂ ਦਾ ਧਿਆਨ
ਏਬੀਪੀ ਸਾਂਝਾ
Updated at:
13 May 2020 03:00 PM (IST)
ਕਈ ਵਾਰ ਤੁਸੀਂ ਆਪਣੇ ਦਫ਼ਤਰ ‘ਚ ਆਪਣਾ ਜੀਵਨ ਸਾਥੀ ਲੱਭ ਲੈਂਦੇ ਹੋ। ਤੁਸੀਂ ਬਹੁਤੇ ਲੋਕਾਂ ਤੋਂ ਸੁਣਿਆ ਹੋਵੇਗਾ ਕਿ ਉਨ੍ਹਾਂ ਦਾ ਅਫੇਅਰ ਆਫਿਸ ‘ਚ ਹੀ ਚੱਲ ਰਿਹਾ ਹੈ। ਇਸ ‘ਚ ਕੁਝ ਵੀ ਗਲਤ ਨਹੀਂ ਪਰ ਕਈ ਵਾਰ ਇਹ ਤੁਹਾਡੇ ਲਈ ਕੁਝ ਸਮੱਸਿਆਵਾਂ ਪੈਦਾ ਕਰ ਸਕਦਾ ਹੈ।
- - - - - - - - - Advertisement - - - - - - - - -