12 ਮਈ ਨੂੰ ਵਿਸ਼ਵ ਨਰਸਿੰਗ ਦੀ ਸੰਸਥਾਪਕ ਫਲੋਰੈਂਸ ਨਾਈਟਿੰਗਲ ਨੂੰ ਯਾਦ ਕਰਦੀ ਹੈ। ਉਨ੍ਹਾਂ ਨੇ ਕ੍ਰੀਮੀਆ ਯੁੱਧ ਦੌਰਾਨ ਅਹਿਮ ਭੂਮਿਕਾ ਨਿਭਾਈ ਸੀ। ਇੱਕ ਮੋਰਚੇ 'ਤੇ ਉਸ ਨੇ ਬਹੁਤ ਸਾਰੀਆਂ ਔਰਤਾਂ ਨੂੰ ਨਰਸ ਦੀ ਸਿਖਲਾਈ ਦਿੱਤੀ ਤੇ ਦੂਜੇ ਪਾਸੇ ਸੈਨਿਕਾਂ ਦਾ ਇਲਾਜ ਵੀ ਕੀਤਾ। ਇਸ ਤਰ੍ਹਾਂ ਉਸ ਨੇ ਆਪਣੀ ਸੇਵਾ ਦੀ ਭਾਵਨਾ ਨਾਲ ਵਿਕਟੋਰੀਅਨ ਸੱਭਿਆਚਾਰ ‘ਚ ਇੱਕ ਅਮਿੱਟ ਛਾਪ ਛੱਡੀ। ਉਸ ਨੂੰ 'ਲੇਡੀ ਵਿਦ ਲੈਂਪ' ਵਜੋਂ ਵੀ ਜਾਣਿਆ ਜਾਂਦਾ ਹੈ।
ਫਲੋਰੈਂਸ ਨਾਈਟਿੰਗਲ ਦਾ ਜਨਮ 12 ਮਈ 1820 ਨੂੰ ਇੱਕ ਬ੍ਰਿਟਿਸ਼ ਪਰਿਵਾਰ ਵਿੱਚ ਹੋਇਆ ਸੀ। ਉਸ ਨੇ 1860 ਵਿੱਚ ਸੇਂਟ ਟੌਮਸ ਹਸਪਤਾਲ ਤੇ ਨਰਸਾਂ ਲਈ ਇੱਕ ਨਾਈਟਿੰਗਲ ਸਿਖਲਾਈ ਸਕੂਲ ਸਥਾਪਤ ਕਰਕੇ ਪ੍ਰਸਿਧੀ ਹਾਸਲ ਕੀਤੀ।
ਇੰਟਰਨੈਸ਼ਨਲ ਕੌਂਸਲ ਆਫ਼ ਨਰਸਿੰਗਜ਼ (ਆਈਸੀਐਨ) 1965 ਤੋਂ ਅੰਤਰਰਾਸ਼ਟਰੀ ਨਰਸ ਦਿਵਸ ਮਨਾ ਰਹੀ ਹੈ। ਇਸ ਵਾਰ ਅੰਤਰਰਾਸ਼ਟਰੀ ਨਰਸਿੰਗ ਦਿਵਸ 2020 ਦੀ ਥੀਮ ਆਈਸੀਐਨ ਦੀ ਵੈੱਬਸਾਈਟ ਮੁਤਾਬਕ, ‘ਵਿਸ਼ਵ ਸਿਹਤ ਲਈ ਨਰਸਿੰਗ ਹੈ’ ਰੱਖਿਆ ਗਿਆ ਹੈ। ਮਹਾਮਾਰੀ ਦੇ ਸਮੇਂ ਦੌਰਾਨ ਦਿੱਗਜ ਨਰਸਾਂ ਦੇ ਸਮਰਪਣ ਨੂੰ ਯਾਦ ਕਰ ਰਹੇ ਹਨ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904