ਮੁਬੰਈ: ਮਹਾਰਾਸ਼ਟਰ ਦੇ ਥਾਣੇ 'ਚ ਇੱਕ 103 ਸਾਲਾ ਬਜ਼ੁਰਗ ਨੇ ਕੋਰੋਨਾਵਾਇਰਸ ਨੂੰ ਮਾਤ ਦਿੱਤੀ ਹੈ। ਬਜ਼ਰੁਗ ਬਾਬਾ ਕੋਰੋਨਾਵਾਇਰਸ ਖਿਲਾਫ ਜੰਗ ਜਿੱਤ ਆਪਣੇ ਘਰ ਵਾਪਿਸ ਪਰਤ ਆਇਆ ਹੈ।

ਸੁੱਖਾ ਸਿੰਘ ਛਾਬੜਾ ਕੌਸ਼ਲਯਾ ਮੈਡੀਕਲ ਫਾਊਂਡੇਸ਼ਨ ਟਰੱਸਟ ਹਸਪਤਾਲ ਦੇ ਆਈਸੀਯੂ 'ਚੋਂ ਸੋਮਵਾਰ ਨੂੰ ਬਾਹਰ ਆਏ।ਉਹ ਕੋਵਿਡ -19 ਤੋਂ ਸਿਹਤਯਾਬ ਹੋ ਆਈਸੀਯੂ ਤੋਂ ਬਾਹਰ ਆਉਣ ਵਾਲੇ ਹੁਣ ਤੱਕ ਦੇ ਸਭ ਤੋਂ ਵੱਧ ਉਮਰ ਦੇ ਮਰੀਜ਼ ਹਨ।

ਬਾਬਾ ਜੀ ਦਾ 31 ਮਈ ਕੋਰੋਨਾ ਟੈਸਟ ਪੌਜ਼ੇਟਿਵ ਆਇਆ ਸੀ।ਜਿਸ ਤੋਂ ਬਾਅਦ ਉਨ੍ਹਾਂ ਨੂੰ 2 ਜੂਨ ਨੂੰ ਕੇਐਮਐਫਟੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ।

ਉਨ੍ਹਾਂ ਦੀ ਸਿਹਤਯਾਬੀ ਤੋਂ ਬਾਅਦ ਹਸਪਤਾਲ ਦੇ ਟਰੱਸਟੀ ਅਮੋਲ ਭਾਨੂਸ਼ਾਲੀ ਅਤੇ ਸਮੀਪ ਸੋਹੋਨੀ ਨੇ ਛਾਬੜਾ ਦੇ ਇਲਾਜ ਦੇ ਖਰਚੇ ਮੁਆਫ ਕਰਨ ਦਾ ਫੈਸਲਾ ਕੀਤਾ।

ਇਹ ਵੀ ਪੜ੍ਹੋ:   ਮਾੜੀ ਪੈਦਾਵਾਰ ਤੋਂ ਦੁਖੀ ਹੋ ਕਿਸਾਨਾਂ ਨੇ ਲੱਭਿਆ ਅਨੌਖਾ ਰਾਹ, ਇਸ ਫਸਲ ਤੋਂ ਕਮਾ ਰਿਹਾ 7 ਲੱਖ ਰੁਪਏ

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ