ਨਵੀਂ ਦਿੱਲੀ: ਕੀ ਤੁਸੀਂ ਵੀ ਗਰਮੀਆਂ ਵਿੱਚ ਬਹੁਤ ਜ਼ਿਆਦਾ ਸੋਡਾ ਪੀਂਦੇ ਹੋ? ਇਸ ਲਈ ਇਹ ਖ਼ਬਰ ਤੁਹਾਡੇ ਲਈ ਹੈ। ਇੱਕ ਖੋਜ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਬਹੁਤ ਜ਼ਿਆਦਾ ਸੋਡੇ ਦਾ ਸੇਵਨ ਕਰਨ ਨਾਲ ਯਾਦਦਾਸ਼ਤ ਕਮਜ਼ੋਰ ਹੋ ਸਕਦੀ ਹੈ। ਖੋਜ ਮੁਤਾਬਕ, ਬਹੁਤ ਜ਼ਿਆਦਾ ਮਿੱਠੇ ਪੀਣ ਵਾਲੇ ਪਦਾਰਥਾਂ ਦਾ ਸੇਵਨ ਸਟ੍ਰੋਕ ਤੇ ਡਿਮੈਂਸ਼ੀਆ ਦੇ ਜੋਖਮ ਨੂੰ ਵਧਾਉਂਦਾ ਹੈ। ਇਹ ਯਾਦਦਾਸ਼ਤ ਨੂੰ ਵੀ ਪ੍ਰਭਾਵਿਤ ਕਰਦਾ ਹੈ।

ਹਿੱਪੋਕੈਮਪਸ ਹੋ ਜਾਂਦਾ ਹੈ ਛੋਟਾ:

ਇੱਕ ਖੋਜ ਮੁਤਾਬਕ, ਬਹੁਤ ਜ਼ਿਆਦਾ ਮਿੱਠੇ ਪੀਣ ਵਾਲੇ ਸੇਵਨ ਕਰਨ ਨਾਲ ਯਾਦਦਾਸ਼ਤ ਕਮਜ਼ੋਰ ਹੋ ਜਾਂਦੀ ਹੈ। ਬ੍ਰੇਨ ਵਾਲਿਊਮ ਘੱਟ ਜਾਂਦਾ ਹੈ। ਹਿੱਪੋਕੈਮਪਸ (ਦਿਮਾਗ ਦਾ ਉਹ ਹਿੱਸਾ ਜਿਹੜਾ ਸਿੱਖਣ ਤੇ ਯਾਦ ਰੱਖਣ ਵਿਚ ਮਦਦ ਕਰਦਾ ਹੈ) ਛੋਟਾ ਹੁੰਦਾ ਜਾਂਦਾ ਹੈ।

ਖੋਜ ਦੇ ਨਤੀਜੇ:

ਇਹ ਖੋਜ ਦੋ ਰਸਾਲਿਆਂ ਵਿਚ ਪ੍ਰਕਾਸ਼ਤ ਹੋਈ ਸੀ। ਦੂਜੀ ਮੈਗਜ਼ੀਨ 'ਸਟ੍ਰੋਕ' ਨੇ ਕਿਹਾ ਕਿ ਰੋਜ਼ਾਨਾ ਸੋਡਾ ਵਰਗੇ ਨਕਲੀ ਡਰਿੰਕ ਪੀਣ ਵਾਲੇ ਲੋਕਾਂ ਵਿੱਚ ਸਟ੍ਰੋਕ ਤੇ ਡਿਮੈਂਸ਼ੀਆ ਦਾ ਜੋਖਮ ਉਨ੍ਹਾਂ ਲੋਕਾਂ ਨਾਲੋਂ ਤਿੰਨ ਗੁਣਾ ਜ਼ਿਆਦਾ ਹੁੰਦਾ ਹੈ ਜੋ ਅਜਿਹੇ ਡ੍ਰਿੰਕ ਨਹੀਂ ਪੀਂਦੇ।

ਪੰਜਾਬੀ ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904