ਨਵੀਂ ਦਿੱਲੀ: ਘਾਤਕ ਕੋਰੋਨਾਵਾਇਰਸ (Coronavirus) ਦੀ ਮਹਾਮਾਰੀ (Pandemic) ਦੇਸ਼ ’ਚ ਆਪਣਾ ਸ਼ਿਕੰਜਾ ਇੱਕ ਵਾਰ ਫਿਰ ਕੱਸਦੀ ਜਾ ਰਹੀ ਹੈ। ਅੱਜ ਦੇਸ਼ ’ਚ ਇੱਕੋ ਦਿਨ ਵਿੱਚ ਇਸ ਸਾਲ ਦੇ ਰਿਕਾਰਡ 26,291 ਮਾਮਲੇ ਦਰਜ ਕੀਤੇ ਗਏ। ਇਹ ਤਾਜ਼ਾ ਅੰਕੜਾ ਸਿਰਫ਼ 24 ਘੰਟਿਆਂ ਦਾ ਹੈ। ਇਸ ਮਹਾਮਾਰੀ (Pandemic) ਕਾਰਣ ਇਸੇ ਸਮੇਂ ਦੌਰਾਨ 118 ਵਿਅਕਤੀਆਂ ਦੀ ਮੌਤ ਵੀ ਹੋ ਚੁੱਕੀ ਹੈ। ਕੱਲ੍ਹ 25,320 ਮਾਮਲੇ ਸਾਹਮਣੇ ਆਏ ਸਨ।
ਇਹ ਵੀ ਪੜ੍ਹੋ: Aamir Khan ਦੀਆਂ ਇਹ ਫਲੌਪ ਫ਼ਿਲਮਾਂ ਦੇਖ ਫੜ੍ਹ ਲਵੋਗੇ ਸਿਰ, ਇੱਕ ਲਈ ਖੁਦ ਸਾਹਮਣੇ ਆ ਮੰਗੀ ਸੀ ਮੁਆਫੀ
ਉੱਧਰ ਹੁਣ ਤੱਕ ਦੇਸ਼ ਵਿੱਚ ਦੋ ਕਰੋੜ 99 ਲੱਖ ਤੋਂ ਵੱਧ ਲੋਕਾਂ ਨੂੰ ਵੈਕਸੀਨ ਲਾਈ ਜਾ ਚੁੱਕੀ ਹੈ। ਦੇਸ਼ ਵਿੱਚ ਪੌਜ਼ੇਟਿਵ ਮਾਮਲਿਆਂ ਦੀ ਗਿਣਤੀ ਇੱਕ ਕਰੋੜ 13 ਲੱਖ 85 ਹਜ਼ਾਰ 339 ਤੱਕ ਪੁੱਜ ਗਈ ਹੈ। ਵਾਇਰਸ ਦੀ ਲਾਗ ਤੋਂ ਠੀਕ ਹੋਣ ਪਿੱਛੋਂ ਹਸਪਤਾਲਾਂ ਤੋਂ ਛੁੱਟੀ ਲੈ ਕੇ ਘਰਾਂ ਨੂੰ ਜਾ ਚੁੱਕੇ ਮਾਮਲਿਆਂ ਦੀ ਗਿਣਤੀ 1 ਕਰੋੜ 10 ਲੱਖ 7 ਹਜ਼ਾਰ 352 ਹੈ। ਕੱਲ੍ਹ 17,455 ਲੋਕ ਡਿਸਚਾਰਜ ਹੋਏ।
ਇਹ ਵੀ ਪੜ੍ਹੋ: ਆਪਣੀ ਨਵੀਂ ਕਾਰ ਨੂੰ ਬਣਾਓ ਇਕਦਮ ਫਿੱਟ, ਲੰਬੇ ਸਮੇਂ ਤੱਕ ਮੇਂਟਨੈੱਸ ਦੇ ਖਰਚੇ ਤੋਂ ਵੀ ਬਚੋ
ਭਾਰਤੀ ਮੈਡੀਕਲ ਖੋਜ ਕੌਂਸਲ (ICMR) ਨੇ ਟਵੀਟ ਕਰ ਕੇ ਦੱਸਿਆ ਕਿ ਦੇਸ਼ ਵਿੱਚ ਕੱਲ੍ਹ ਤੱਕ ਕੋਰੋਨਾ ਵਾਇਰਸ ਲਈ ਕੁੱਲ 22 ਕਰੋੜ 74 ਲੱਖ 7 ਹਜ਼ਾਰ 413 ਸੈਂਪਲ ਟੈਸਟ ਕੀਤੇ ਜਾ ਚੁੱਕੇ ਹਨ; ਜਿਨ੍ਹਾਂ ਵਿੱਚੋਂ 78 ਲੱਖ 3 ਹਜ਼ਾਰ 772 ਸੈਂਪਲ ਕੱਲ੍ਹ ਟੈਸਟ ਕੀਤੇ ਗਏ।
ਮਹਾਰਾਸ਼ਟਰ, ਪੰਜਾਬ ਤੋਂ ਇਲਾਵਾ ਦਿੱਲੀ, ਹਰਿਆਣਾ, ਗੁਜਰਾਤ, ਰਾਜਸਥਾਨ, ਮੱਧ ਪ੍ਰਦੇਸ਼ ਵਿੱਚ ਵੀ ਮਾਮਲੇ ਵਧ ਰਹੇ ਹਨ। ਇਸੇ ਲਈ ਕੇਂਦਰ ਸਰਕਾਰ ਨੇ ਉਨ੍ਹਾਂ ਰਾਜਾਂ ਨੂੰ ਵੀ ਸਾਵਧਾਨੀ ਵਰਤਣ ਲਈ ਕਿਹਾ ਹੈ, ਜਿੱਥੇ ਹਾਲੇ ਤੱਕ ਹਾਲਾਤ ਕਾਬੂ ਹੇਠ ਹਨ।
ਇਹ ਵੀ ਪੜ੍ਹੋ:ਇੰਤਜ਼ਾਰ ਖ਼ਤਮ! OnePlus ਦੀ ਸ਼ਾਨਦਾਰ ਘੜੀ 23 ਮਾਰਚ ਨੂੰ ਭਾਰਤ ਵਿੱਚ ਲਾਂਚ, ਜਾਣੋ ਖਾਸੀਅਤ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :