ਜੇ ਤੁਸੀਂ ਸਰੀਰ ਨੂੰ ਸ਼ੇਪ ‘ਚ ਲਿਆਉਣ ਲਈ ਐਕਸਰਸਾਈਜ਼ ਕਰਨੀ ਚਾਹੁੰਦੇ ਹੋ ਪਰ ਸਮਝ ਨਹੀਂ ਆ ਰਿਹਾ ਕਿ ਕਿੱਥੋਂ ਸ਼ੁਰੂ ਕਰੀਏ, ਅਤੇ ਜਿੰਮ ਜਾਣ ਜਾਂ ਜ਼ਿਆਦਾ ਦੌੜ-ਭੱਜ ਲਈ ਸਮਾਂ ਨਹੀਂ ਮਿਲਦਾ, ਤਾਂ ਯੋਗਾਚਾਰਯ ਵੱਲੋਂ ਦੱਸੇ ਇਹ 7 ਮੂਵਜ਼ ਜਾਂ ਆਸਨ ਕਰਨਾ ਸ਼ੁਰੂ ਕਰੋ। ਸਿਰਫ਼ ਅੱਧੇ ਘੰਟੇ ‘ਚ ਹੀ ਫੁੱਲ ਬਾਡੀ ਵਰਕਆਉਟ ਹੋ ਜਾਵੇਗਾ। ਇਹ ਆਸਨ ਸਰੀਰ ਨੂੰ ਫਲੈਕਸਿਬਲ ਬਣਾਉਣ ਦੇ ਨਾਲ-ਨਾਲ ਬੇਲੀ ਫੈਟ ਨੂੰ ਵੀ ਟਾਰਗੇਟ ਕਰਦੇ ਹਨ, ਜਿਸ ਨਾਲ ਫੈਟ ਲਾਸ ਆਸਾਨ ਹੋ ਜਾਂਦਾ ਹੈ।
ਆਸਨ 1- ਯੋਗਾਚਾਰਯ ਯਦੁਵੀਰ ਨੇ 7 ਆਸਨ ਸਾਂਝੇ ਕੀਤੇ ਹਨ, ਜੋ ਯੋਗਾ ਮੈਟ ‘ਤੇ ਕਰਕੇ ਬੇਲੀ ਫੈਟ ਦੇ ਨਾਲ-ਨਾਲ ਕਮਰ ਅਤੇ ਪੱਟਾਂ ਦੇ ਫੈਟ ‘ਤੇ ਵੀ ਅਸਰ ਕਰਦੇ ਹਨ। ਪਹਿਲਾ ਆਸਨ ਕਰਨ ਲਈ ਮੈਟ ‘ਤੇ ਪੇਟ ਦੇ ਬਲ ਲੇਟ ਜਾਓ ਅਤੇ ਭੁਜੰਗਾਸਨ ਦੀ ਮੁਦਰਾ ਬਣਾਓ। ਫਿਰ ਇਸ ਅਵਸਥਾ ਵਿੱਚ ਕੁਝ ਸਮਾਂ ਟਿਕੇ ਰਹੋ।
ਆਸਨ 2- ਵਜ੍ਰਾਸਨ ਦੀ ਮੁਦਰਾ ਵਿੱਚ ਬੈਠ ਜਾਓ ਅਤੇ ਦੋਵੇਂ ਹੱਥ ਉੱਪਰ ਵੱਲ ਚੁੱਕੋ। ਫਿਰ ਸਰੀਰ ਨੂੰ ਉੱਪਰ ਉਠਾਉਂਦੇ ਹੋਏ ਗੋਡੇ ਦੇ ਬਲ ਖੜ੍ਹੇ ਹੋ ਜਾਓ। ਇਹ ਆਸਨ ਦੋ ਮਿੰਟ ਤੱਕ ਜਾਂ 30-30 ਰੀਪਟੀਸ਼ਨ ਕਰ ਸਕਦੇ ਹੋ।
ਆਸਨ 3-ਪੈਰਾਂ ਦੇ ਪੰਜਿਆਂ ‘ਤੇ ਟਿਕ ਕੇ ਸਰੀਰ ਨੂੰ ਅੱਗੇ ਵੱਲ ਝੁਕਾਓ ਅਤੇ ਹਥੇਲੀਆਂ ਨਾਲ ਸਹਾਰਾ ਲਓ। ਫਿਰ ਹੱਥਾਂ ਨੂੰ ਮੋੜ ਕੇ ਕੋਹਣੀਆਂ ਦੇ ਸਹਾਰੇ ਸਰੀਰ ਨੂੰ ਝੁਕਿਆ ਹੋਇਆ ਹੀ ਟਿਕਾਓ। ਇਸ ਤਰ੍ਹਾਂ ਮਾਊਂਟੇਨ ਪੋਜ਼ ਬਣਾਓ ਅਤੇ ਫਿਰ ਪਲੈਂਕ ਪੋਜ਼ੀਸ਼ਨ ‘ਚ ਆ ਜਾਓ। ਦੋਵੇਂ ਪੋਜ਼ ਇੱਕ-ਦੋ ਮਿੰਟ ਲਈ ਵਾਰੀ-ਵਾਰੀ ਦੁਹਰਾਓ।
ਆਸਨ 4- ਚੌਥੇ ਆਸਨ ਵਿੱਚ ਵਜ੍ਰਾਸਨ ਦੀ ਮੁਦਰਾ ‘ਚ ਬੈਠੋ ਅਤੇ ਦੋਵੇਂ ਹੱਥ ਆਪਸ ਵਿੱਚ ਬੰਨ੍ਹ ਕੇ ਗੋਢਿਆਂ ਦੇ ਬਲ ਖੜ੍ਹੇ ਹੋ ਜਾਓ। ਫਿਰ ਮੁੜ ਵਜ੍ਰਾਸਨ ਦੀ ਮੁਦਰਾ ਬਣਾਓ। ਇਹ ਆਸਨ ਵੀ ਲਗਭਗ 2 ਮਿੰਟ ਤੱਕ ਕਰੋ।
ਆਸਨ 5- ਯੋਗਾ ਮੈਟ ‘ਤੇ ਲੇਟ ਜਾਓ ਅਤੇ ਦੋਵੇਂ ਪੈਰ ਇਕੱਠੇ ਕਰਕੇ ਗੋਡੇ ਮੋੜ ਲਓ। ਹੁਣ ਕਮਰ ਤੋਂ ਸਰੀਰ ਨੂੰ ਉੱਪਰ ਉਠਾਓ ਅਤੇ ਹੱਥਾਂ ਨੂੰ ਉੱਪਰ ਵੱਲ ਲੈ ਜਾਓ। ਇਹ ਪ੍ਰਕਿਰਿਆ ਲਗਭਗ ਦੋ ਮਿੰਟ ਤੱਕ ਕਰੋ। ਬ੍ਰਿਜ ਪੋਜ਼ ਕਰਨ ਨਾਲ ਮਹਿਲਾਵਾਂ ਵਿੱਚ ਬੇਲੀ ਫੈਟ ਘਟਾਉਣ ‘ਚ ਮਦਦ ਮਿਲਦੀ ਹੈ।
ਆਸਨ 6- ਇਨ੍ਹਾਂ ਆਸਨਾਂ ਨੂੰ ਲਗਾਤਾਰ ਕਰਨ ਨਾਲ ਹੱਥਾਂ ਅਤੇ ਪੈਰਾਂ ਦੇ ਮਾਸਲ ਲਗਾਤਾਰ ਐਂਗੇਜ ਰਹਿੰਦੇ ਹਨ, ਜੋ ਫੈਟ ਲਾਸ ਵਿੱਚ ਮਦਦਗਾਰ ਹੁੰਦੇ ਹਨ। ਛੇਵੇਂ ਆਸਨ ਵਿੱਚ ਗਲੂਟ ਬ੍ਰਿਜ ਪੋਜ਼ ਬਣਾਓ। ਇਸਦੇ ਐਡਵਾਂਸ ਲੈਵਲ ਲਈ ਹੱਥਾਂ ਨੂੰ ਪਿੱਛੇ ਵੱਲ ਕਰਕੇ ਕੰਦਿਆਂ ਦਾ ਭਾਰ ਹੱਥਾਂ ‘ਤੇ ਪਾਓ।
ਆਸਨ 7- ਆਖ਼ਰੀ ਅਤੇ ਸੱਤਵੇਂ ਆਸਨ ਵਿੱਚ ਭੁਜੰਗਾਸਨ ਦੀ ਮੁਦਰਾ ਬਣਾਓ ਅਤੇ ਫਿਰ ਪਿੱਠ ਨੂੰ ਮੋੜਦੇ ਹੋਏ ਮੰਡੁਕਾਸਨ ਦੀ ਮੁਦਰਾ ਬਣਾਓ। ਇਹ 7 ਆਸਨ ਇਕ ਦੇ ਬਾਅਦ ਇਕ ਲਗਾਤਾਰ ਕਰਨ ਨਾਲ ਬਾਡੀ ਨੂੰ ਸ਼ੇਪ ‘ਚ ਲਿਆਉਣ ਵਿੱਚ ਮਦਦ ਮਿਲਦੀ ਹੈ।
Disclaimer: ਖ਼ਬਰਾਂ ਵਿੱਚ ਦਿੱਤੀ ਗਈ ਕੁਝ ਜਾਣਕਾਰੀ ਮੀਡੀਆ ਰਿਪੋਰਟਾਂ 'ਤੇ ਅਧਾਰਤ ਹੈ। ਕਿਸੇ ਵੀ ਸੁਝਾਅ ਨੂੰ ਲਾਗੂ ਕਰਨ ਤੋਂ ਪਹਿਲਾਂ, ਤੁਹਾਨੂੰ ਸਬੰਧਤ ਮਾਹਿਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।