ਜ਼ਿਆਦਾਤਰ ਲੋਕ ਆਪਣੀ ਸਕਿਨ ਦੀ ਦੇਖਭਾਲ ਲਈ ਕੁੱਝ ਸਕਿਨ ਕੇਅਰ ਪ੍ਰੋਡਕਟਸ ਦਾ ਇਸਤੇਮਾਲ ਕਰਦੇ ਹਨ, ਪਰ ਫਿਰ ਵੀ ਸਕਿਨ 'ਤੇ ਦਾਗ਼, ਧੱਬੇ ਤੇ ਝੁਰੀਆਂ ਆ ਹੀ ਜਾਂਦੀਆਂ ਹਨ। ਅਜਿਹੇ 'ਚ ਕੁੱਝ ਸੁਪਰਫੂਡਸ ਤੁਹਾਡੀ ਸਕਿਨ ਨੂੰ ਹੈਲਦੀ ਰੱਖ ਸਕਦੇ ਹਨ।


-ਮੇਥੀ: ਇਸ 'ਚ ਪੋਸ਼ਕ ਤੱਤ ਤੇ ਐਂਟੀਬਾਇਓਟਿਕਸ ਕਾਫੀ ਮਾਤਰਾ 'ਚ ਹੁੰਦੇ ਹਨ। ਜੋ ਮ੍ਰਿਤ ਕੋਸ਼ਿਕਾਵਾਂ ਨੂੰ ਦੂਰ ਕਰਨ 'ਚ ਮਦਦ ਕਰਦੇ ਹਨ। ਇਸ ਨਾਲ ਚਹਿਰੇ ਦੀਆਂ ਝੁਰੀਆਂ ਦੂਰ ਹੁੰਦੀਆਂ ਹਨ।

-ਆਂਡੇ: ਸਕਿਨ ਤੇ ਬਾਲਾਂ ਨੂੰ ਹੇਲਦੀ ਰੱਖਣਾ ਹੈ ਤਾਂ ਇੱਕ ਆਂਡਾ ਹਰ ਦਿਨ ਨਾਸ਼ਤੇ 'ਚ ਜ਼ਰੂਰ ਖਾਓ। ਆਂਡੇ 'ਚ ਪ੍ਰੋਟੀਨ ਕਾਫੀ ਮਾਤਰਾ 'ਚ ਹੁੰਦਾ ਹੈ।

ਆਵੋਕਾਡੋ: ਸਕਿਨ ਨੂੰ ਹੇਲਦੀ ਰੱਖਣ ਲਈ ਵਿਟਾਮਿਨਸ ਦਾ ਸੇਵਨ ਕਰਨਾ ਚਾਹੀਦਾ ਹੈ। ਆਵੋਕਾਡੋ 'ਚ ਭਰਪੂਰ ਮਾਤਰਾ 'ਚ ਵਿਟਾਮਿਨ ਹੁੰਦੇ ਹਨ।

-ਦਹੀ: ਘਰੇਲੂ ਨੁਸਖਿਆਂ 'ਚ ਦਹੀ ਦਾ ਇਸਤੇਮਾਲ ਕਾਫੀ ਸਮੇਂ ਤੋ ਕੀਤਾ ਜਾ ਰਿਹਾ ਹੈ। ਇਸ ਚ ਮੌਜੂਦ ਕੈਲਸ਼ੀਅਮ ਸਕਿਨ ਦੀਆਂ ਕੋਸ਼ਿਕਾਵਾਂ ਨੂੰ ਮਜ਼ਬੂਤ ਬਣਾਉਂਦਾ ਹੈ।

-ਬਦਾਮ: ਬਦਾਮ ਦਿਮਾਗ ਦੇ ਨਾਲ-ਨਾਲ ਸਕਿਨ ਲਈ ਵੀ ਫਾਇਦੇਮੰਦ ਹੁੰਦਾ ਹੈ। ਬਦਾਮ 'ਚ ਓਮੇਗਾ-3 ਫੈਟੀ ਐਸਿਡ ਦੇ ਨਾਲ ਹੀ ਵਿਟਾਮਿਨ ਈ ਵੀ ਹੁੰਦਾ ਹੈ।

ਇਹ ਵੀ ਪੜ੍ਹੋ: