ਸਿਡਨੀ: ਕੋਰੋਨਾਵਾਇਰਸ ਮਹਾਮਾਰੀ ਨੇ ਪੂਰੀ ਦੁਨੀਆ ਨੂੰ ਘੇਰ ਰੱਖਿਆ ਹੈ। ਹੁਣ ਤੱਕ 74 ਲੱਖ ਤੋਂ ਵੀਂ ਜ਼ਿਆਦਾ ਅਬਾਦੀ ਵਾਇਰਸ ਦੀ ਲਪੇਟ 'ਚ ਆ ਚੁੱਕੀ ਹੈ। ਦੁਨੀਆ ਭਰ ਦੀਆਂ ਸਰਕਾਰਾਂ ਵੀ ਇਸ ਘਾਤਕ ਮਹਾਮਾਰੀ ਨਾਲ ਨਜਿੱਠਣ ਲਈ ਯਤਨ ਕਰ ਰਹੀਆਂ ਹਨ। ਇਸ ਦੌਰਾਨ ਅਸਟ੍ਰੇਲੀਆ ਦੇ ਚੀਫ ਮੈਡੀਕਲ ਅਫਸਰ ਦਾ ਕਹਿਣਾ ਹੈ ਕਿ ਦੇਸ਼ ਦੇ ਕੁਝ ਹਿੱਸਾਂ ਵਿੱਚੋਂ ਕੋਰੋਨਾਵਾਇਰਸ ਖ਼ਤਮ ਹੋ ਚੁੱਕਾ ਹੈ।




ਅਸਟ੍ਰੇਲੀਆ ਦੇ ਮੈਡੀਕਲ ਅਫ਼ਸਰ ਬ੍ਰੇਂਡਨ ਮਰਫੀ ਨੇ ਸ਼ੁਕਰਵਾਰ ਨੂੰ ਕਿਹਾ, "ਪਿਛਲੇ ਹਫ਼ਤੇ ਕੋਰੋਨਾ ਦੇ 38 ਮਾਮਲੇ ਦਰਜ ਹੋਏ ਹਨ। ਇਸ ਵਿੱਚ ਵੀ ਅੱਧੇ ਨਾਲੋਂ ਜ਼ਿਆਦਾ ਉਹ ਲੋਕ ਸ਼ਾਮਲ ਹਨ ਜੋ ਦੂਜੇ ਦੇਸ਼ਾਂ ਤੋਂ ਪਰਤੇ ਹਨ। ਇਨ੍ਹਾਂ ਸਾਰੇ ਲੋਕਾਂ ਨੂੰ ਪਹਿਲਾਂ ਹੀ ਹੋਟਲਾਂ 'ਚ ਕੁਆਰੰਟੀਨ ਕਰ ਦਿੱਤਾ ਗਿਆ ਹੈ।