Walnut Benefits: ਲੋਕ ਬਿਮਾਰੀਆਂ ਤੋਂ ਬਚਣ ਲਈ ਪੌਸ਼ਟਿਕ ਤੱਤਾਂ ਦਾ ਸੇਵਨ ਕਰਦੇ ਹਨ। ਅੰਬ, ਸੰਤਰਾ, ਕੇਲਾ ਸਮੇਤ ਹੋਰ ਫਲਾਂ ਵਿਚ ਵਿਟਾਮਿਨ ਏ, ਵਿਟਾਮਿਨ ਸੀ ਅਤੇ ਹੋਰ ਖਣਿਜ ਹੁੰਦੇ ਹਨ। ਦੂਜੇ ਪਾਸੇ, ਸੁੱਕੇ ਮੇਵੇ (Dry fruits) ਵੀ ਸਰੀਰ ਵਿੱਚ ਪੌਸ਼ਟਿਕ ਤੱਤਾਂ ਦੀ ਸਪਲਾਈ ਦਾ ਇੱਕ ਵੱਡਾ ਸਰੋਤ ਹਨ। ਕਈ ਲੋਕ ਇਸ ਨੂੰ ਦੁੱਧ ਦੇ ਨਾਲ ਜਾਂ ਕਿਸੇ ਜੂਸ ਵਿੱਚ ਮਿਲਾ ਕੇ ਪੀਣਾ ਪਸੰਦ ਕਰਦੇ ਹਨ। ਬਦਾਮ, ਕਾਜੂ, ਅਖਰੋਟ, ਖਜੂਰ, ਕਿਸ਼ਮਿਸ਼ ਅਜਿਹੇ ਹੀ ਡ੍ਰਾਈ ਫਰੂਟ ਹੁੰਦੇ ਹਨ। ਅੱਜ ਅਸੀਂ ਇਨ੍ਹਾਂ ਵਿੱਚੋਂ ਇੱਕ ਡ੍ਰਾਈ ਫਰੂਟਸ ਦੇ ਔਸ਼ਧੀ ਗੁਣਾਂ ਬਾਰੇ ਜਾਣਕਾਰੀ ਲੈਣ ਦੀ ਕੋਸ਼ਿਸ਼ ਕਰਾਂਗੇ।


ਔਸ਼ਧੀ ਗੁਣਾਂ ਨਾਲ ਭਰਪੂਰ ਹੁੰਦਾ ਹੈ ਅਖਰੋਟ


ਡ੍ਰਾਈ ਫਰੂਟਸ ਵਿੱਚ ਅਖਰੋਟ ਔਸ਼ਧੀ ਗੁਣਾਂ ਨਾਲ ਭਰਪੂਰ ਹੁੰਦਾ ਹੈ। ਕੋਲੈਸਟ੍ਰੋਲ ਨੂੰ ਘੱਟ ਕਰਨ, ਦਿਮਾਗੀ ਸ਼ਕਤੀ ਵਧਾਉਣ, ਇਮਿਊਨ ਸਿਸਟਮ ਨੂੰ ਮਜ਼ਬੂਤ ​​ਕਰਨ ਦੇ ਨਾਲ-ਨਾਲ ਕੈਂਸਰ, ਸ਼ੂਗਰ ਵਰਗੀਆਂ ਬਿਮਾਰੀਆਂ ਦੇ ਖਤਰੇ ਨੂੰ ਵੀ ਕਾਫੀ ਹੱਦ ਤੱਕ ਘੱਟ ਕਰਦਾ ਹੈ। ਆਓ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਕਿ ਅਖਰੋਟ ਕਿਹੜੀਆਂ ਬਿਮਾਰੀਆਂ ਵਿੱਚ ਫਾਇਦੇਮੰਦ ਹੈ।


ਦਿਲ ਦੀਆਂ ਬਿਮਾਰੀਆਂ ਦਾ ਖ਼ਤਰਾ ਹੁੰਦਾ ਹੈ ਘੱਟ


ਕਈ ਖੋਜਾਂ ਤੋਂ ਪਤਾ ਲੱਗਿਆ ਹੈ ਕਿ ਅਖਰੋਟ ਐਲਡੀਐਲ (ਬੈਡ) ਕੋਲੈਸਟ੍ਰੋਲ ਨੂੰ ਘਟਾਉਂਦਾ ਹੈ। ਇਸ ਕਾਰਨ ਇਹ ਖੂਨ ਦੀਆਂ ਨਾੜੀਆਂ 'ਚ ਜਮ੍ਹਾ ਨਹੀਂ ਹੁੰਦਾ। ਦਿਲ ਦੇ ਦੌਰੇ ਦਾ ਖ਼ਤਰਾ ਬਹੁਤ ਘੱਟ ਜਾਂਦਾ ਹੈ।


ਇਹ ਵੀ ਪੜ੍ਹੋ: Vision Loss: ਅੱਖਾਂ ਦੀ ਰੋਸ਼ਨੀ ਵਧਾਉਂਦਾ ਹੈ ਰਸੋਈ 'ਚ ਰੱਖਿਆ ਇਹ ਮਸਾਲਾ, ਮਿਲਣਗੇ ਇਹ ਫਾਇਦੇ


ਸ਼ੂਗਰ ਵਿਚ ਫਾਇਦੇਮੰਦ


ਅਖਰੋਟ ਨਾ ਸਿਰਫ ਦਿਲ ਲਈ ਫਾਇਦੇਮੰਦ ਹੈ ਬਲਕਿ ਟਾਈਪ 2 ਡਾਇਬਟੀਜ਼ ਦੇ ਮਰੀਜ਼ਾਂ ਲਈ ਵੀ ਫਾਇਦੇਮੰਦ ਹੈ। ਜਿਨ੍ਹਾਂ ਲੋਕਾਂ ਨੂੰ ਸ਼ੂਗਰ ਨਹੀਂ ਹੈ, ਉਨ੍ਹਾਂ ਲੋਕਾਂ ਨੂੰ ਡਾਇਬਟੀਜ਼ ਹੋਣ ਦਾ ਖ਼ਤਰਾ ਘੱਟ ਹੁੰਦਾ ਹੈ ਅਤੇ ਜਿਨ੍ਹਾਂ ਨੂੰ ਸ਼ੂਗਰ ਹੈ, ਉਨ੍ਹਾਂ ਦਾ ਇਨਸੁਲਿਨ ਕੰਟਰੋਲ ਵਿਚ ਰਹਿੰਦਾ ਹੈ।


ਹਾਈ ਬਲੱਡ ਪ੍ਰੈਸ਼ਰ ਵਿਚ ਫਾਇਦੇਮੰਦ


ਅਖਰੋਟ ਹਾਈ ਬਲੱਡ ਪ੍ਰੈਸ਼ਰ ਨੂੰ ਘੱਟ ਕਰਨ ਵਿੱਚ ਵੀ ਕਾਰਗਰ ਹੈ। ਖੋਜ ਮੁਤਾਬਕ ਅਖਰੋਟ ਖਾਣ ਨਾਲ ਹਾਈ ਬਲੱਡ ਪ੍ਰੈਸ਼ਰ ਕੰਟਰੋਲ 'ਚ ਰਹਿੰਦਾ ਹੈ। ਇਸ ਸਬੰਧੀ 7,500 ਲੋਕਾਂ 'ਤੇ ਅਧਿਐਨ ਕੀਤਾ ਗਿਆ। ਅਧਿਐਨ 'ਚ ਸਾਹਮਣੇ ਆਇਆ ਕਿ ਹਰ ਰੋਜ਼ 28 ਗ੍ਰਾਮ ਅਖਰੋਟ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ 'ਚ ਮਦਦ ਕਰਦਾ ਹੈ। ਦਿਲ ਦੇ ਖ਼ਤਰੇ ਨੂੰ ਵੀ ਘਟਾਉਂਦਾ ਹੈ।


ਘੱਟ ਹੁੰਦੀ ਹੈ ਸੂਜਨ


ਇਹ ਸਰੀਰ ਦੇ ਕਿਸੇ ਵੀ ਹਿੱਸੇ ਦੀ ਸੋਜ ਨੂੰ ਘੱਟ ਕਰਨ ਦਾ ਵੀ ਕੰਮ ਕਰਦਾ ਹੈ। ਖੋਜਕਰਤਾਵਾਂ ਦੇ ਅਨੁਸਾਰ, ਅਖਰੋਟ ਵਿੱਚ ਮੌਜੂਦ ਪੋਲੀਫੇਨੌਲ ਆਕਸੀਡੇਟਿਵ ਤਣਾਅ ਅਤੇ ਸੋਜ ਤੋਂ ਬਚਾਉਣ ਵਿੱਚ ਮਦਦ ਕਰਦੇ ਹਨ। ਐਂਟੀਬੈਕਟੀਰੀਅਲ, ਐਂਟੀਫੰਗਲ ਗੁਣ ਹੋਣ ਕਾਰਨ ਇਹ ਕਿਸੇ ਵੀ ਤਰ੍ਹਾਂ ਦੇ ਇਨਫੈਕਸ਼ਨ ਦੇ ਖਤਰੇ ਨੂੰ ਵੀ ਘੱਟ ਕਰਦਾ ਹੈ।


ਮੋਟਾਪਾ ਘੱਟ ਕਰਨ 'ਚ ਮਿਲਦੀ ਹੈ ਮਦਦ


ਅਖਰੋਟ ਮੈਟਾਬੋਲਿਜ਼ਮ ਨੂੰ ਬਿਹਤਰ ਬਣਾਉਣ ਦਾ ਕੰਮ ਕਰਦਾ ਹੈ। ਇਸ ਨਾਲ ਮੋਟਾਪਾ ਘੱਟ ਕਰਨ 'ਚ ਮਦਦ ਮਿਲਦੀ ਹੈ। ਮੋਟਾਪਾ ਘੱਟ ਕਰਨ ਨਾਲ ਦਿਲ, ਹਾਈਪਰਟੈਨਸ਼ਨ, ਸ਼ੂਗਰ ਵਰਗੀਆਂ ਬਿਮਾਰੀਆਂ ਤੋਂ ਵੀ ਬਚਾਅ ਹੁੰਦਾ ਹੈ।


ਇਹ ਵੀ ਪੜ੍ਹੋ: ਤੁਹਾਡੀ 'ਜੀਭ' ਖੋਲ੍ਹ ਸਕਦੀ ਹੈ ਕਈ ਬਿਮਾਰੀਆਂ ਦੇ ਰਾਜ, ਇਨ੍ਹਾਂ 5 ਗੱਲਾਂ ਨਾਲ ਲਾਓ ਆਪਣੀ ਸਿਹਤ ਦਾ ਪਤਾ