Covid Side Effects: ਦੇਸ਼ 'ਚ ਕੋਰੋਨਾ ਇਕ ਵਾਰ ਫਿਰ ਤੋਂ ਵਧਣਾ ਸ਼ੁਰੂ ਹੋ ਗਿਆ ਹੈ। ਇਹ ਤੇਜ਼ੀ ਨਾਲ ਲੋਕਾਂ ਨੂੰ ਸੰਕਰਮਿਤ ਕਰ ਰਿਹਾ ਹੈ। ਹਾਲਾਂਕਿ ਇਹ ਵਾਇਰਸ ਇੰਨਾ ਖ਼ਤਰਨਾਕ ਨਹੀਂ ਹੈ, ਪਰ ਇਸ ਦੀ ਸੰਕਰਮਿਤ ਦੀ ਦਰ ਬਹੁਤ ਜ਼ਿਆਦਾ ਹੈ। ਸਾਲ 2021 'ਚ ਭਾਰਤ 'ਚ ਕੋਰੋਨਾ ਦੀ ਲਹਿਰ ਦੇਖਣ ਨੂੰ ਮਿਲੀ। ਇਸ ਵਾਇਰਸ ਨਾਲ ਸੰਕਰਮਿਤ ਹੋਣ ਤੋਂ ਬਾਅਦ ਹਜ਼ਾਰਾਂ ਲੋਕ ਆਪਣੀ ਜਾਨ ਗੁਆ ਚੁੱਕੇ ਹਨ। ਪਰ ਕੋਵਿਡ ਦਾ ਅਸਰ ਸਰੀਰ ਵਿੱਚ ਲੰਬੇ ਸਮੇਂ ਤੋਂ ਦੇਖਿਆ ਜਾ ਰਿਹਾ ਹੈ। ਪਰ ਕੋਰੋਨਾ ਇਕੱਲਾ ਨਹੀਂ ਆਇਆ, ਜਿਸ ਤਰ੍ਹਾਂ ਦੀਆਂ ਸਮੱਸਿਆਵਾਂ ਲੋਕ ਦੇਖ ਰਹੇ ਹਨ। ਉਸ ਤੋਂ ਲੱਗਦਾ ਹੈ ਕਿ ਕੋਰੋਨਾ ਕਾਰਨ ਕਈ ਹੋਰ ਬਿਮਾਰੀਆਂ ਵੀ ਲੋਕਾਂ ਦੇ ਸਰੀਰ ਵਿੱਚ ਘਰ ਕਰ ਰਹੀਆਂ ਹਨ ਜਾਂ ਕਰ ਚੁੱਕੀਆਂ ਹਨ।
ਹਾਰਟ ਅਟੈਕ ਦੇ ਵਧਦੇ ਮਾਮਲੇ
ਕੋਰੋਨਾ ਵਾਇਰਸ ਨੇ ਦਿਲ ਨੂੰ ਕਮਜ਼ੋਰ ਕਰਨ ਦਾ ਕੰਮ ਕੀਤਾ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਕੋਰੋਨਾ ਕਾਰਨ ਦਿਲ ਨੂੰ ਖੂਨ ਦੀ ਸਪਲਾਈ ਕਰਨ ਵਾਲੀਆਂ ਨਾੜੀਆਂ ਯਾਨੀ ਕੋਰੋਨਰੀ ਆਰਟਰੀ ਬਹੁਤ ਕਮਜ਼ੋਰ ਹੋ ਗਈ ਹੈ। ਇਸ ਤੋਂ ਇਲਾਵਾ ਦਿਲ ਦੀਆਂ ਮਾਸਪੇਸ਼ੀਆਂ 'ਚ ਵੀ ਕਮਜ਼ੋਰੀ ਦੇਖੀ ਗਈ ਹੈ। ਇਸ ਕਾਰਨ ਦਿਲ ਦੀਆਂ ਬਿਮਾਰੀਆਂ ਵੱਧ ਗਈਆਂ ਹਨ। ਲੋਕਾਂ ਵਿੱਚ ਹਾਰਟ ਅਟੈਕ ਦੀ ਸਮੱਸਿਆ ਨੂੰ ਗੰਭੀਰਤਾ ਨਾਲ ਦੇਖਿਆ ਜਾ ਰਿਹਾ ਹੈ। ਵਿਆਹਾਂ ਵਿੱਚ ਗਾਉਂਦਿਆਂ, ਨੱਚਦਿਆਂ ਹਾਰਟ ਅਟੈਕ ਅਤੇ ਕਸਰਤ ਕਰਦਿਆਂ ਵੀ ਦਿਲ ਦਾ ਦੌਰਾ ਪੈਣ ਦੇ ਮਾਮਲੇ ਦੇਖਣ ਨੂੰ ਮਿਲ ਰਹੇ ਹਨ।
ਸਾਹ ਦੀ ਬਿਮਾਰੀ ਦਾ ਵਧਿਆ ਖਤਰਾ
ਕੋਰੋਨਾ ਨਾਲ ਸੰਕਰਮਿਤ ਹੋਣ ਤੋਂ ਬਾਅਦ ਮਰੀਜ਼ ਵਿੱਚ ਫੇਫੜਿਆਂ ਦੀ ਸਮੱਸਿਆ ਦੇਖੀ ਗਈ ਹੈ। ਕੋਰੋਨਾ ਨੇ ਲੋਕਾਂ ਦੇ ਫੇਫੜਿਆਂ ਨੂੰ ਕਾਫੀ ਕਮਜ਼ੋਰ ਕਰ ਦਿੱਤਾ ਹੈ। ਫੇਫੜਿਆਂ ਦੀਆਂ ਕੰਧਾਂ ਬਹੁਤ ਕਮਜ਼ੋਰ ਹੋ ਗਈਆਂ ਹਨ। ਇਸ ਕਾਰਨ ਜਿਹੜੇ ਲੋਕ ਪਹਿਲਾਂ ਕੋਰੋਨਾ ਦੀ ਲਪੇਟ 'ਚ ਆਏ ਸਨ, ਉਨ੍ਹਾਂ ਨੂੰ ਹਾਲੇ ਵੀ ਸਾਹ ਲੈਣ ਵਿੱਚ ਤਕਲੀਫ਼ ਹੋ ਰਹੀ ਹੈ। ਥੋੜਾ ਜਿਹਾ ਤੁਰਨ ਅਤੇ ਕੰਮ ਕਰਨ 'ਤੇ ਹੀ ਸਾਹ ਚੜ੍ਹਨ ਵਰਗਾ ਮਹਿਸੂਸ ਹੋਣ ਲੱਗ ਜਾਂਦਾ ਹੈ। ਕੋਰੋਨਾ ਨਾਲ ਸੰਕਰਮਿਤ ਲੋਕ ਦਮੇ, ਬ੍ਰੌਨਕਾਈਟਸ ਅਤੇ ਕ੍ਰੋਨਿਕ ਓਬਸਟ੍ਰਕਟਿਵ ਪਲਮੋਨਰੀ ਡਿਜ਼ੀਜ਼ (ਸੀਓਪੀਡੀ) ਦੇ ਮਰੀਜ਼ ਬਣ ਰਹੇ ਹਨ।
ਇਹ ਵੀ ਪੜ੍ਹੋ: ਕੀ ਹੈ Tick Virus ? ਜਿਸ ਦੇ ਇੱਕ ਕੇਸ ਨਾਲ UK ਵੀ ਸਹਿਮ ਗਿਆ ਹੈ, ਜਾਣੋ ਰੋਕਥਾਮ ਅਤੇ ਲੱਛਣਾਂ ਬਾਰੇ
ਮੈਂਟਲੀ ਡਿਸਆਰਡਰ ਹੋਣਾ
ਕੋਰੋਨਾ ਤੋਂ ਬਾਅਦ ਲੋਕਾਂ ਦੀ ਮਾਨਸਿਕ ਸਿਹਤ 'ਤੇ ਬਹੁਤ ਮਾੜਾ ਅਸਰ ਪਿਆ ਹੈ। ਇਸ ਵਾਇਰਸ ਕਾਰਨ ਮੈਂਟਲੀ ਡਿਸਆਰਡਰ ਹੋਣ ਦੇ ਮਾਮਲਿਆਂ ਵਿੱਚ 40 ਫੀਸਦੀ ਤੱਕ ਦਾ ਵਾਧਾ ਦੇਖਿਆ ਗਿਆ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਕੋਰੋਨਾ ਵਿੱਚ ਲੋਕ ਘਰਾਂ ਵਿੱਚ ਕੈਦ ਸਨ, ਜਿਸ ਕਾਰਨ ਇਹ ਸਥਿਤੀ ਬਣੀ ਹੈ। ਉਦਾਸੀ, ਚਿੰਤਾ, ਯਾਦਦਾਸ਼ਤ ਘਟਣ ਵਰਗੀਆਂ ਸਮੱਸਿਆਵਾਂ ਨੇ ਜਨਮ ਲੈਣਾ ਸ਼ੁਰੂ ਕਰ ਦਿੱਤਾ ਹੈ।
ਹਾਈਪਰਟੈਨਸ਼ਨ ਦੀ ਸਮੱਸਿਆ
ਜ਼ਿਆਦਾ ਤਣਾਅ 'ਚ ਰਹਿਣ, ਸਹੀ ਖਾਣਾ ਨਾ ਖਾਣ, ਰੁਟੀਨ ਦਾ ਪਾਲਣ ਨਾ ਕਰਨ ਕਰਕੇ ਹਾਈ ਬਲੱਡ ਪ੍ਰੈਸ਼ਰ ਯਾਨੀ ਹਾਈਪਰਟੈਨਸ਼ਨ ਵਰਗੀਆਂ ਸਮੱਸਿਆਵਾਂ ਨੇ ਵੀ ਲੋਕਾਂ ਨੂੰ ਘੇਰ ਲਿਆ ਹੈ। ਇਸ ਦਾ ਅਸਰ ਦਿਲ 'ਤੇ ਵੀ ਪੈ ਰਿਹਾ ਹੈ।
ਇਹ ਵੀ ਪੜ੍ਹੋ: ਸਰਵੇ: 65 ਫੀਸਦੀ ਬੱਚਿਆਂ ਨੂੰ ਪਸੰਦ ਹੈ ਇਨ-ਪਰਸਨ ਲਰਨਿੰਗ, ਜਾਣੋ ਇਸ ਵਿੱਚ ਬੱਚਿਆਂ ਨੂੰ ਕਿਵੇਂ ਪੜ੍ਹਾਇਆ ਜਾਂਦਾ ਹੈ?