ਸਰੀਰ ਨੂੰ ਪ੍ਰਭਾਵਿਤ ਕਰਨ ਵਾਲੀਆਂ ਕਈ ਬਿਮਾਰੀਆਂ ਦੇ ਲੱਛਣ ਅਕਸਰ ਜੀਭ 'ਤੇ ਦਿਖਾਈ ਦਿੰਦੇ ਹਨ। ਜਦੋਂ ਮਰੀਜ਼ ਸਰੀਰਕ ਜਾਂਚ ਲਈ ਜਾਂਦੇ ਹਨ, ਤਾਂ ਡਾਕਟਰ ਪਹਿਲਾਂ ਉਸ ਨੂੰ ਆਪਣੀ ਜੀਭ ਦਿਖਾਉਣ ਲਈ ਕਹਿੰਦਾ ਹੈ। ਅਜਿਹਾ ਇਸ ਲਈ ਕਿਉਂਕਿ ਜੀਭ ਕਈ ਸਿਹਤ ਸਮੱਸਿਆਵਾਂ ਬਾਰੇ ਦੱਸ ਸਕਦੀ ਹੈ। ਜੀਭ ਦੇ ਰੰਗ 'ਚ ਹੋਣ ਵਾਲੇ ਬਦਲਾਅ ਨੂੰ ਦੇਖ ਕੇ ਡਾਕਟਰ ਇਹ ਅੰਦਾਜ਼ਾ ਲਗਾ ਸਕਦੇ ਹਨ ਕਿ ਤੁਹਾਡੀ ਸਿਹਤ ਠੀਕ ਹੈ ਜਾਂ ਨਹੀਂ ਅਤੇ ਤੁਹਾਡੀ ਸਮੱਸਿਆ ਕੀ ਹੈ। ਆਓ ਜਾਣਦੇ ਹਾਂ ਜੀਭ ਤੁਹਾਡੀ ਸਿਹਤ ਨਾਲ ਜੁੜੇ ਕਿਹੜੇ-ਕਿਹੜੇ ਰਾਜ਼ ਖੋਲ੍ਹ ਸਕਦੀ ਹੈ।


ਜੀਭ ਖੋਲ੍ਹੇਗੀ ਸਿਹਤ ਨਾਲ ਜੁੜੇ ਰਾਜ


ਬਰਨਿੰਗ ਮਾਉਥ ਸਿੰਡਰੋਮ: ਇਹ ਇੱਕ ਅਜਿਹੀ ਸਮੱਸਿਆ ਹੈ ਜਿਸ ਵਿੱਚ ਜੀਭ ਅਤੇ ਤਾਲੂ ਸਮੇਤ ਪੂਰੇ ਮੂੰਹ ਵਿੱਚ ਜਲਨ ਸ਼ੁਰੂ ਹੋ ਜਾਂਦੀ ਹੈ। ਇਸ ਕਾਰਨ ਗਲੇ 'ਚ ਦਰਦ ਅਤੇ ਸਵਾਦ 'ਚ ਬਦਲਾਅ ਦੀ ਸਮੱਸਿਆ ਪੈਦਾ ਹੁੰਦੀ ਹੈ।


ਮੂੰਹ ਦੇ ਅੰਦਰ ਚਿੱਟੇ ਦਾਗ: ਜੀਭ 'ਤੇ ਚਿੱਟੇ ਦਾਗਾਂ ਦਾ ਨਜ਼ਰ ਆਉਣਾ ਦੇਣਾ ਯੀਸਟ ਇਨਫੈਕਸ਼ਨ ਦਾ ਸੰਕੇਤ ਹੋ ਸਕਦਾ ਹੈ। ਇਹ ਸਮੱਸਿਆ ਆਮ ਤੌਰ 'ਤੇ ਬੱਚਿਆਂ ਅਤੇ ਬਜ਼ੁਰਗਾਂ ਵਿੱਚ ਜ਼ਿਆਦਾ ਦੇਖਣ ਨੂੰ ਮਿਲਦੀ ਹੈ। ਜੀਭ 'ਤੇ ਚਿੱਟੇ ਧੱਬੇ ਵੀ ਲਿਊਕੋਪਲਾਕੀਆ ਦੀ ਸਮੱਸਿਆ ਦਾ ਸੰਕੇਤ ਦਿੰਦੇ ਹਨ। ਜ਼ਿਆਦਾਤਰ ਲਿਊਕੋਪਲਾਕੀਆ ਪੈਚ ਕੈਂਸਰ ਵਾਲੇ ਨਹੀਂ ਹੁੰਦੇ। ਹਾਲਾਂਕਿ ਕੁਝ ਕੈਂਸਰ ਦੀ ਸ਼ੁਰੂਆਤ ਦੇ ਸੰਕੇਤ ਹੋ ਸਕਦੇ ਹਨ। ਤੰਬਾਕੂ ਖਾਣ ਵਾਲੇ ਲੋਕਾਂ ਵਿੱਚ ਇਹ ਸਮੱਸਿਆ ਜ਼ਿਆਦਾ ਵੱਧ ਜਾਂਦੀ ਹੈ।


ਇਹ ਵੀ ਪੜ੍ਹੋ: Covid: ਭਾਰਤ ‘ਚ ਕੋਰੋਨਾ ਦਾ ਨੈਗੇਟਿਵ ਇਫੈਕਟ...ਲੋਕਾਂ ‘ਚ ਵਧਿਆ ਇਨ੍ਹਾਂ 4 ਬਿਮਾਰੀਆਂ ਦਾ ਖ਼ਤਰਾ


ਜੀਭ 'ਤੇ ਵਾਲ : ਕਈ ਲੋਕਾਂ ਦੀ ਜੀਭ 'ਤੇ ਕਾਲੀ ਮੋਟੀ ਪਰਤ ਹੋ ਜਾਂਦੀ ਹੈ ਅਤੇ ਵਾਲਾਂ ਦੇ ਵਧਣ ਵਰਗੀਆਂ ਸਮੱਸਿਆਵਾਂ ਵੀ ਦੇਖਣ ਨੂੰ ਮਿਲਦੀਆਂ ਹਨ। ਇਸ ਬਿਮਾਰੀ ਨੂੰ ਬਲੈਕ ਹੇਰੀ ਟੰਗ ਸਿੰਡਰੋਮ ਕਿਹਾ ਜਾਂਦਾ ਹੈ। ਬਲੈਕ ਹੇਰੀ ਟੰਗ ਸਿੰਡਰੋਮ ਇੱਕ ਦੁਰਲੱਭ ਸਥਿਤੀ ਹੈ। ਅਜਿਹਾ ਉਦੋਂ ਹੁੰਦਾ ਹੈ ਜਦੋਂ ਚਮੜੀ 'ਤੇ ਮਰੇ ਹੋਏ ਸੈੱਲ ਨਿਕਲਣੇ ਸ਼ੁਰੂ ਹੋ ਜਾਂਦੇ ਹਨ। ਜਿਸ ਕਾਰਨ ਜੀਭ 'ਤੇ ਕਾਲੀ ਮੋਟੀ ਪਰਤ ਆ ਜਾਂਦੀ ਹੈ।


ਕਾਲੀ ਜੀਭ: ਐਂਟਾਸਿਡ ਟੈਬਲੇਟ ਦਾ ਸੇਵਨ ਕਰਨ ਵਾਲੇ ਲੋਕਾਂ ਅਤੇ ਸ਼ੂਗਰ ਦੇ ਮਰੀਜ਼ਾਂ ਨੂੰ ਇਹ ਸਮੱਸਿਆ ਹੋ ਸਕਦੀ ਹੈ। ਇਨ੍ਹਾਂ ਗੋਲੀਆਂ ਵਿੱਚ ਬਿਸਮਥ ਮੈਟਲ ਹੁੰਦਾ ਹੈ। ਇਹ ਮੈਟਲ ਸਲਫਰ ਦੇ ਨਾਲ ਮਿਲ ਜਾਂਦਾ ਹੈ, ਜੋ ਮੂੰਹ ਅਤੇ ਡਾਈਜੈਸਟਿਵ ਟ੍ਰੈਕਟ ਵਿੱਚ ਮੌਜੂਦ ਹੁੰਦਾ ਹੈ। ਇਨ੍ਹਾਂ ਦੋਹਾਂ ਦੇ ਮੇਲ ਕਾਰਨ ਕਈ ਵਾਰ ਜੀਭ ਕਾਲੀ ਹੋ ਜਾਂਦੀ ਹੈ। ਇਸ ਨੂੰ ਸਹੀ ਇਲਾਜ ਨਾਲ ਠੀਕ ਕੀਤਾ ਜਾ ਸਕਦਾ ਹੈ।


ਲਾਲ ਜੀਭ: ਜੀਭ ਦਾ ਲਾਲ ਹੋਣਾ ਕਾਵਾਸਾਕੀ ਰੋਗ ਦਾ ਸੰਕੇਤ ਹੋ ਸਕਦਾ ਹੈ। ਇਹ ਬਿਮਾਰੀ ਖੂਨ ਦੀਆਂ ਨਾੜੀਆਂ ਦੀਆਂ ਕੰਧਾਂ ਵਿੱਚ ਸੋਜ ਅਤੇ ਪੂਰੇ ਸਰੀਰ ਵਿੱਚ ਵੈਸਕੁਲਾਈਟਿਸ ਦਾ ਕਾਰਨ ਬਣਦੀ ਹੈ। ਕਾਵਾਸਾਕੀ ਬਿਮਾਰੀ ਵਾਲੇ ਜ਼ਿਆਦਾਤਰ ਬੱਚੇ 1 ਤੋਂ 5 ਸਾਲ ਦੀ ਉਮਰ ਦੇ ਵਿਚਕਾਰ ਹੁੰਦੇ ਹਨ। ਹਾਲਾਂਕਿ, ਇਹ ਬਿਮਾਰੀ ਸ਼ਿਸ਼ੂਆਂ ਅਤੇ ਬੱਚਿਆਂ ਦੇ ਨਾਲ-ਨਾਲ ਕਿਸ਼ੋਰਾਂ ਨੂੰ ਵੀ ਪ੍ਰਭਾਵਿਤ ਕਰ ਸਕਦੀ ਹੈ। ਲਾਲ ਜੀਭ ਦੀ ਸਮੱਸਿਆ ਵੀ ਲਾਲ ਬੁਖਾਰ ਦੇ ਮਰੀਜ਼ਾਂ ਵਿੱਚ ਕਈ ਵਾਰ ਦੇਖੀ ਜਾਂਦੀ ਹੈ।


ਇਹ ਵੀ ਪੜ੍ਹੋ: ਕੀ ਹੈ Tick Virus ? ਜਿਸ ਦੇ ਇੱਕ ਕੇਸ ਨਾਲ UK ਵੀ ਸਹਿਮ ਗਿਆ ਹੈ, ਜਾਣੋ ਰੋਕਥਾਮ ਅਤੇ ਲੱਛਣਾਂ ਬਾਰੇ