Roti or Rice: ਦੱਖਣੀ ਏਸ਼ੀਆ ਦੇ ਲੋਕ ਚੌਲ ਖਾਣਾ ਜ਼ਿਆਦਾ ਪਸੰਦ ਕਰਦੇ ਹਨ। ਖਾਸ ਕਰਕੇ ਭਾਰਤ ਵਿੱਚ ਲੋਕ ਪੂਰੇ ਦਿਨ ਵਿੱਚ ਇੱਕ ਵਾਰ ਤਾਂ ਚੌਲ ਖਾਂਦੇ ਹੀ ਹਨ ਪਰ ਕੁਝ ਲੋਕ ਚੌਲਾਂ ਨਾਲੋਂ ਰੋਟੀ ਖਾਣਾ ਜ਼ਿਆਦਾ ਪਸੰਦ ਕਰਦੇ ਹਨ। ਦੂਜੇ ਪਾਸੇ, ਜਦੋਂ ਭਾਰ ਘਟਾਉਣ ਦੀ ਗੱਲ ਆਉਂਦੀ ਹੈ, ਤਾਂ ਲੋਕ ਚੌਲਾਂ ਨਾਲੋਂ ਰੋਟੀ ਨੂੰ ਜ਼ਿਆਦਾ ਤਰਜੀਹ ਦਿੰਦੇ ਹਨ। ਕਈ ਲੋਕਾਂ ਦਾ ਮੰਨਣਾ ਹੈ ਕਿ ਜ਼ਿਆਦਾ ਚੌਲ ਖਾਣ ਨਾਲ ਭਾਰ ਵਧਦਾ ਹੈ। ਪਰ ਅਜਿਹਾ ਬਿਲਕੁਲ ਵੀ ਨਹੀਂ। 


ਦਰਅਸਲ ਚੌਲਾਂ ਵਿੱਚ ਕਾਰਬੋਹਾਈਡ੍ਰੇਟ ਬਹੁਤ ਜ਼ਿਆਦਾ ਹੁੰਦਾ ਹੈ। ਰੋਟੀ ਕਣਕ ਦੇ ਆਟੇ ਤੋਂ ਬਣਾਈ ਜਾਂਦੀ ਹੈ, ਜਦੋਂਕਿ ਚੌਲ ਝੋਨੇ ਦੇ ਦਾਣਿਆਂ ਨੂੰ ਛੜ ਕੇ ਕੱਢੇ ਜਾਂਦੇ ਹਨ। ਅਕਸਰ ਇਹ ਬਹਿਸ ਹੁੰਦੀ ਹੈ ਕਿ ਕਿਹੜਾ ਵਧੀਆ ਹੈ, ਚੌਲ ਜਾਂ ਰੋਟੀ? ਜਦੋਂ ਥਾਲੀ ਵਿੱਚ ਚੌਲ ਹੋਣ ਤਾਂ ਰੋਟੀ ਤੋਂ ਪਹਿਲਾਂ ਖਾਣੇ ਚਾਹੀਦੇ ਹਨ ਜਾਂ ਬਾਅਦ ਵਿੱਚ? ਚੌਲ ਤੇ ਰੋਟੀ ਨੂੰ ਸੰਤੁਲਨ ਵਿੱਚ ਖਾਣਾ ਚਾਹੀਦਾ ਹੈ। ਇਸ ਲਈ ਦੋਵੇਂ ਭੋਜਨ ਵਿੱਚ ਸ਼ਾਮਲ ਕੀਤੇ ਜਾਂਦੇ ਹਨ।


ਕੀ ਰੋਟੀ ਤੇ ਚੌਲ ਇਕੱਠੇ ਖਾਣਾ ਠੀਕ?
ਸਿਹਤ ਮਾਹਿਰਾਂ ਦੀ ਮੰਨੀਏ ਤਾਂ ਰੋਟੀ ਤੇ ਚੌਲ ਨੂੰ ਕਦੇ ਵੀ ਇਕੱਠੇ ਨਹੀਂ ਖਾਣਾ ਚਾਹੀਦਾ। ਇਸ ਲਈ ਜਦੋਂ ਵੀ ਤੁਸੀਂ ਚੌਲ ਤੇ ਰੋਟੀ ਦੋਵੇਂ ਖਾਓ ਤਾਂ ਇਨ੍ਹਾਂ ਵਿੱਚ ਇੱਕ ਗੈਪ ਜ਼ਰੂਰ ਰੱਖੋ। ਜਦੋਂ ਤੁਸੀਂ ਦੋਵੇਂ ਅਨਾਜ ਖਾਂਦੇ ਹੋ ਤਾਂ ਇਹ ਅੰਤੜੀ ਵਿੱਚ ਬੈਠ ਜਾਂਦੇ ਹਨ ਜਿਸ ਕਾਰਨ ਗਲਾਈਸੈਮਿਕ ਇੰਡੈਕਸ ਵੱਧ ਜਾਂਦਾ ਹੈ। ਦੋਹਾਂ ਅਨਾਜਾਂ ਵਿੱਚ ਕਾਰਬੋਹਾਈਡ੍ਰੇਟ ਭਰਪੂਰ ਮਾਤਰਾ ਵਿੱਚ ਹੁੰਦੇ ਹਨ। ਸਰੀਰ ਵਿੱਚ ਸਟਾਰਚ ਵਧਣ ਲੱਗਦਾ ਹੈ। ਇਹ ਦੋਵੇਂ ਅਨਾਜ ਠੀਕ ਤਰ੍ਹਾਂ ਹਜ਼ਮ ਨਹੀਂ ਹੁੰਦੇ ਤੇ ਸੋਜ ਸ਼ੁਰੂ ਹੋ ਜਾਂਦੀ ਹੈ। ਅਜਿਹੇ 'ਚ ਦੋਹਾਂ ਨੂੰ ਕਦੇ ਵੀ ਇਕੱਠੇ ਨਹੀਂ ਖਾਣਾ ਚਾਹੀਦਾ। ਇਸ ਨਾਲ ਤੁਹਾਡਾ ਪੇਟ ਵੀ ਖਰਾਬ ਹੋ ਸਕਦਾ ਹੈ।


ਇਹ ਵੀ ਪੜ੍ਹੋ: ਗੋਲਗੱਪੇ ਖਾਣ ਵਾਲੇ ਸਾਵਧਾਨ! ਬਰਸਾਤ ਦੇ ਸੀਜ਼ਨ 'ਚ ਮੌਤ ਦਾ ਕਾਰਨ ਬਣ ਸਕਦੇ ਗੋਲਗੱਪੇ


ਪਹਿਲਾਂ ਚੌਲ ਕਿਉਂ ਨਹੀਂ ਖਾਂਦੇ?
ਅਕਸਰ ਹੀ ਪਹਿਲਾਂ ਰੋਟੀ ਖਾਣ ਤੇ ਫਿਰ ਚੌਲ ਖਾਣ ਦੀ ਸਲਾਹ ਦਿੱਤੀ ਜਾਂਦੀ ਹੈ। ਮੰਨਿਆ ਜਾਂਦਾ ਹੈ ਕਿ ਚੌਲਾਂ ਨੂੰ ਪਹਿਲਾਂ ਨਹੀਂ ਖਾਣਾ ਚਾਹੀਦਾ, ਨਹੀਂ ਤਾਂ ਇਸ ਨਾਲ ਤੁਹਾਡਾ ਪੇਟ ਭਰ ਜਾਵੇਗਾ ਤੇ ਤੁਸੀਂ ਦੁਬਾਰਾ ਰੋਟੀ ਨਹੀਂ ਖਾ ਸਕੋਗੇ। ਇਸ ਲਈ ਸਭ ਤੋਂ ਪਹਿਲਾਂ ਰੋਟੀ ਖਾਓ ਤੇ ਫਿਰ ਚੌਲ ਖਾਓ। ਅਜਿਹੀ ਸਥਿਤੀ ਵਿੱਚ, ਤੁਹਾਨੂੰ ਪਹਿਲਾਂ ਰੋਟੀ ਤੇ ਫਿਰ ਚੌਲ ਖਾਣਾ ਚਾਹੀਦਾ ਹੈ। ਇਸ ਕਾਰਨ ਤੁਹਾਨੂੰ ਲੰਬੇ ਸਮੇਂ ਤੱਕ ਭੁੱਖ ਨਹੀਂ ਲੱਗਦੀ।


ਇਹ ਵੀ ਪੜ੍ਹੋ: Social Media and Mental Health: ਸਾਵਧਾਨ! ਸੋਸ਼ਲ ਮੀਡੀਆ ਕਰ ਰਿਹਾ ਬੰਦੇ ਨੂੰ ਬਰਬਾਦ, ਖੋਜ 'ਚ ਹੋਸ਼ ਉਡਾ ਦੇਣ ਵਾਲੇ ਖੁਲਾਸੇ


Disclaimer: ਇਸ ਲੇਖ ਵਿਚ ਦੱਸੇ ਗਏ ਤਰੀਕਿਆਂ ਤੇ ਸੁਝਾਵਾਂ ਦੀ ਪਾਲਣਾ ਕਰਨ ਤੋਂ ਪਹਿਲਾਂ, ਕਿਸੇ ਡਾਕਟਰ ਜਾਂ ਸਬੰਧਤ ਮਾਹਰ ਦੀ ਸਲਾਹ ਲਓ।