Should bathe immediately After Eating: ਘਰ ਦੇ ਬਜ਼ੁਰਗ ਅਕਸਰ ਖਾਣਾ ਖਾਣ ਤੋਂ ਤੁਰੰਤ ਬਾਅਦ ਨਹਾਉਣ ਤੋਂ ਵਰਜਦੇ ਹਨ। ਇਸ ਬਾਰੇ ਮਾਨਤਾ ਹੈ ਕਿ ਖਾਣਾ ਖਾਣ ਦੇ ਤੁਰੰਤ ਬਾਅਦ ਨਹਾਉਣ ਨਾਲ ਪੇਟ ਦਰਦ ਦੇ ਨਾਲ-ਨਾਲ ਪਾਚਨ ਸਬੰਧੀ ਸਮੱਸਿਆਵਾਂ ਹੋ ਸਦਕਦੀਆਂ ਹਨ। ਹੁਣ ਸਵਾਲ ਇਹ ਉੱਠਦਾ ਹੈ ਕਿ ਕੀ ਇਸ ਪਿੱਛੇ ਸੱਚਮੁੱਚ ਕੋਈ ਤਰਕ ਹੈ ਜਾਂ ਫਿਰ ਮਿੱਥ ਹੀ ਹੈ।
ਓਨਲੀ ਮਾਈ ਹੈਲਥ ਵਿੱਚ ਛਪੀ ਖਬਰ ਮੁਤਾਬਕ ਤੁਸੀਂ ਬਿਨਾਂ ਕਿਸੇ ਡਰ ਦੇ ਖਾਣਾ ਖਾਣ ਦੇ ਤੁਰੰਤ ਬਾਅਦ ਆਰਾਮ ਨਾਲ ਨਹਾ ਸਕਦੇ ਹੋ। ਇਸ ਨਾਲ ਤੁਹਾਨੂੰ ਪੇਟ 'ਚ ਕਿਸੇ ਤਰ੍ਹਾਂ ਦੀ ਕੋਈ ਸਮੱਸਿਆ ਨਹੀਂ ਹੋਵੇਗੀ। ਤੁਸੀਂ ਕਿਸੇ ਵੀ ਤਰੀਕੇ ਨਾਲ ਇਸ਼ਨਾਨ ਕਰ ਸਕਦੇ ਹੋ। ਇੱਕ ਬਾਲਟੀ ਵਿੱਚ ਪਾਣੀ ਭਰਕੇ, ਸ਼ਾਵਰ ਜਾਂ ਬਾਥਟਬ ਦੀ ਵਰਤੋਂ ਕਰਕੇ। ਇਹ ਹਰ ਪੱਖੋਂ ਸੁਰੱਖਿਅਤ ਹੈ ਪਰ ਜੇਕਰ ਤੁਹਾਡੀ ਸਿਹਤ ਪਹਿਲਾਂ ਹੀ ਖ਼ਰਾਬ ਹੈ ਤਾਂ ਇਹ ਲਾਜ਼ਮੀ ਹੈ ਕਿ ਨਹਾਉਣ ਨਾਲ ਇਹ ਹੋਰ ਖ਼ਰਾਬ ਹੋ ਸਕਦੀ ਹੈ।
ਦੂਜੇ ਪਾਸੇ ਕੁਝ ਮਾਹਿਰਾਂ ਦਾ ਕਹਿਣਾ ਹੈ ਕਿ ਖਾਣਾ ਖਾਣ ਤੋਂ ਬਾਅਦ ਹਮੇਸ਼ਾ ਠੰਢੇ ਪਾਣੀ ਨਾਲ ਇਸ਼ਨਾਨ ਕਰਨਾ ਚਾਹੀਦਾ ਹੈ। ਖਾਣਾ ਖਾਣ ਤੋਂ ਬਾਅਦ ਗਰਮ ਪਾਣੀ ਨਾਲ ਨਾ ਨਹਾਓ। ਉੱਥੇ ਖਾਣਾ ਖਾਣ ਤੋਂ ਬਾਅਦ ਸਵੀਮਿੰਗ ਬਿਲਕੁਲ ਨਹੀਂ ਕਰਨੀ ਚਾਹੀਦੀ ਕਿਉਂਕਿ ਇਸ ਤਰ੍ਹਾਂ ਦੀ ਐਕਟੀਵਿਟੀ ਤੁਹਾਡੀ ਪਾਚਨ ਕਿਰਿਆ ਨੂੰ ਖਰਾਬ ਕਰ ਸਕਦੀ ਹੈ। ਖਾਣਾ ਖਾਣ ਤੋਂ ਬਾਅਦ ਨਹਾਉਣ ਨਾਲ ਖੂਨ ਦਾ ਸੰਚਾਰ ਪ੍ਰਭਾਵਿਤ ਹੋ ਜਾਂਦਾ ਹੈ। ਇੰਨਾ ਹੀ ਨਹੀਂ ਪਾਚਨ ਤੰਤਰ 'ਚ ਖੂਨ ਦੀ ਕਮੀ ਹੋ ਸਕਦੀ ਹੈ ਜਿਸ ਕਾਰਨ ਬਦਹਜ਼ਮੀ, ਪੇਟ 'ਚ ਦਰਦ, ਭਾਰੀਪਨ ਤੇ ਹੋਰ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਵੀ ਹੋ ਸਕਦੀਆਂ ਹਨ।
ਖਾਣ ਤੋਂ ਤੁਰੰਤ ਬਾਅਦ ਨਹਾਉਣ ਨਾਲ ਹੁੰਦਾ ਰਿਐਕਸ਼ਨ
ਨਹਾਉਣ ਨਾਲ ਹਾਈਪਰਥਰਮਿਕ ਪ੍ਰਤੀਕ੍ਰਿਆ ਹੁੰਦੀ ਹੈ ਜੋ ਸਰੀਰ ਦੇ ਅੰਦਰੂਨੀ ਤਾਪਮਾਨ ਨੂੰ ਇੱਕ ਜਾਂ ਦੋ ਡਿਗਰੀ ਤੱਕ ਵਧਾ ਦਿੰਦੀ ਹੈ ਤੇ ਸਰੀਰ ਲਈ ਫਾਇਦੇਮੰਦ ਸਾਬਤ ਹੁੰਦੀ ਹੈ। ਇਹ ਨਾ ਸਿਰਫ ਖੂਨ ਸੰਚਾਰ ਨੂੰ ਸੁਧਾਰਦਾ ਹੈ ਬਲਕਿ ਇਮਿਊਨ ਸਿਸਟਮ ਨੂੰ ਵੀ ਮਜ਼ਬੂਤ ਕਰਦਾ ਹੈ। ਇਹ ਸਰੀਰ ਵਿੱਚੋਂ ਜ਼ਹਿਰੀਲੇ ਜਾਂ ਕਹਿ ਲਓ ਗੰਦਗੀ ਨੂੰ ਬਾਹਰ ਕੱਢਣ ਵਿੱਚ ਵੀ ਮਦਦ ਕਰਦਾ ਹੈ। ਹਾਲਾਂਕਿ, ਖਾਣ ਤੋਂ ਬਾਅਦ ਤੁਹਾਡੇ ਸਰੀਰ ਦਾ ਤਾਪਮਾਨ ਪਹਿਲਾਂ ਹੀ ਵਧ ਜਾਂਦਾ ਹੈ ਜਿਸ ਕਾਰਨ ਪਾਚਨ ਅੰਗ ਵਿੱਚ ਖੂਨ ਦਾ ਸੰਚਾਰ ਵਧਦਾ ਹੈ। ਤਰਕ ਇਹ ਹੈ ਕਿ ਖਾਣਾ ਖਾਣ ਤੋਂ ਬਾਅਦ ਨਹਾਉਣਾ ਤੁਹਾਡੇ ਸਰੀਰ ਨੂੰ ਕੰਫਿਊਜ ਕਰ ਸਕਦਾ ਹੈ ਤੇ ਪਾਚਨ ਪ੍ਰਣਾਲੀ ਵਿੱਚ ਖੂਨ ਦਾ ਸੰਚਾਰ ਵਧਣ ਦੀ ਬਜਾਏ ਦੂਜੇ ਅੰਗਾਂ ਵਿੱਚ ਚਲਾ ਜਾਂਦਾ ਹੈ ਜਿਸ ਕਾਰਨ ਪਾਚਨ ਕਿਰਿਆ ਵਿੱਚ ਵਿਘਨ ਪੈਂਦਾ ਹੈ।
ਖਾਣਾ ਖਾਣ ਤੋਂ ਤੁਰੰਤ ਬਾਅਦ ਠੰਢੇ ਪਾਣੀ ਨਾਲ ਨਾ ਨਹਾਓ
ਠੰਢਾ ਸ਼ਾਵਰ ਲੈਣ ਨਾਲ ਸਰੀਰ ਦਾ ਤਾਪਮਾਨ ਬਦਲ ਸਕਦਾ ਹੈ ਤੇ ਖੂਨ ਦੀਆਂ ਨਾੜੀਆਂ ਸੰਕੁਚਿਤ ਹੋ ਸਕਦੀਆਂ ਹਨ। ਇਸ ਕਾਰਨ ਖੂਨ ਦੇ ਸਹੀ ਪ੍ਰਵਾਹ ਵਿੱਚ ਵਿਘਨ ਪੈ ਸਕਦਾ ਹੈ। ਦੂਜੇ ਪਾਸੇ, ਗਰਮ ਪਾਣੀ ਨਾਲ ਇਸ਼ਨਾਨ ਕਰਨ ਵਾਲ ਖੂਨ ਦੀਆਂ ਨਾੜੀਆਂ ਦੇ ਫੈਲਣ ਤੇ ਘੱਟ ਬਲੱਡ ਪ੍ਰੈਸ਼ਰ ਨਾਲ ਦਿਲ ਦੀ ਧੜਕਣ ਵਧ ਸਕਦੀ ਹੈ ਤੇ ਚੱਕਰ ਆਉਣ ਦਾ ਕਾਰਨ ਬਣ ਸਕਦਾ ਹੈ। ਇਸ ਲਈ ਖਾਣਾ ਖਾਣ ਤੋਂ ਤੁਰੰਤ ਬਾਅਦ ਨਹਾਉਣ ਤੋਂ ਬਚਣ ਦੀ ਸਲਾਹ ਦਿੱਤੀ ਜਾਂਦੀ ਹੈ, ਚਾਹੇ ਪਾਣੀ ਦਾ ਤਾਪਮਾਨ ਕਿੰਨਾ ਵੀ ਹੋਏ।
ਭਜੋਨ ਤੋਂ ਕਿੰਨੇ ਘੰਟੇ ਬਾਅਦ ਇਸ਼ਨਾਨ ਕਰਨਾ ਚਾਹੀਦਾ
ਖਾਣਾ ਖਾਣ ਤੋਂ ਲਗਪਗ ਇੱਕ ਘੰਟੇ ਬਾਅਦ ਹੀ ਇਸ਼ਨਾਨ ਕਰਨਾ ਚਾਹੀਦਾ ਹੈ। ਸਰੀਰ ਨੂੰ ਸਹੀ ਪਾਚਨ ਲਈ ਤੁਹਾਡੇ ਪੇਟ ਵਿੱਚ ਊਰਜਾ ਤੇ ਤੇਜ਼ ਖੂਨ ਦੇ ਪ੍ਰਵਾਹ ਦੀ ਲੋੜ ਹੁੰਦੀ ਹੈ। ਨਹਾਉਣਾ ਇਸ ਪ੍ਰਕਿਰਿਆ ਵਿੱਚ ਵਿਘਨ ਪਾ ਸਕਦਾ ਹੈ ਕਿਉਂਕਿ ਸਰੀਰ ਤਾਪਮਾਨ ਨੂੰ ਨਿਯਮਤ ਕਰਨ ਲਈ ਖੂਨ ਦੇ ਪ੍ਰਵਾਹ ਨੂੰ ਤੁਹਾਡੇ ਅੰਗਾਂ ਵਿੱਚ ਮੋੜਦਾ ਹੈ।
Disclaimer:: ਇਸ ਲੇਖ ਵਿਚ ਦੱਸੇ ਗਏ ਤਰੀਕਿਆਂ ਤੇ ਸੁਝਾਵਾਂ ਦੀ ਪਾਲਣਾ ਕਰਨ ਤੋਂ ਪਹਿਲਾਂ, ਕਿਸੇ ਡਾਕਟਰ ਜਾਂ ਸਬੰਧਤ ਮਾਹਰ ਦੀ ਸਲਾਹ ਲਓ।