Hair Dye During Pregnancy: ਗਰਭ ਅਵਸਥਾ ਦੌਰਾਨ ਔਰਤਾਂ ਨੂੰ ਆਪਣੀ ਸਿਹਤ ਦਾ ਖਾਸ ਧਿਆਨ ਰੱਖਣਾ ਪੈਂਦਾ ਹੈ। ਉਸ ਨੂੰ ਕਈ ਅਜਿਹੇ ਕੰਮਾਂ ਤੋਂ ਗੁਰੇਜ਼ ਕਰਨਾ ਪੈਂਦਾ ਹੈ, ਜਿਹੜੇ ਉਹ ਗਰਭ ਅਵਸਥਾ ਤੋਂ ਪਹਿਲਾਂ ਬਿਨਾਂ ਕਿਸੇ ਝਿਜਕ ਤੋਂ ਕਰਦੀ ਸੀ। ਇਨ੍ਹਾਂ ਵਿੱਚੋਂ ਇੱਕ ਕੰਮ ਵਾਲਾਂ ਨੂੰ ਡਾਈ ਭਾਵ ਕਿ ਰੰਗ ਕਰਨ ਦਾ ਵੀ ਹੈ। ਲੋਕਾਂ ਵਿੱਚ ਇਹ ਵਿਸ਼ਵਾਸ ਬਣਿਆ ਹੋਇਆ ਹੈ ਕਿ ਗਰਭਵਤੀ ਔਰਤਾਂ ਨੂੰ ਆਪਣੇ ਵਾਲਾਂ ਨੂੰ ਕਲਰ ਕਰਨ ਤੋਂ ਬਚਣਾ ਚਾਹੀਦਾ ਹੈ। ਕਿਉਂਕਿ ਇਸ ਨਾਲ ਉਨ੍ਹਾਂ ਦੇ ਅਣਜੰਮੇ ਬੱਚੇ 'ਤੇ ਬੁਰਾ ਪ੍ਰਭਾਵ ਪੈ ਸਕਦਾ ਹੈ। ਹਾਲਾਂਕਿ ਕੀ ਇਹ ਧਾਰਨਾ ਸੱਚ ਹੈ? ਕੀ ਔਰਤਾਂ ਨੂੰ ਗਰਭ ਅਵਸਥਾ ਦੌਰਾਨ ਆਪਣੇ ਵਾਲਾਂ ਨੂੰ ਕਲਰ ਨਹੀਂ ਕਰਨਾ ਚਾਹੀਦਾ? ਆਓ ਜਾਣਦੇ ਹਾਂ ਇਸ ਦਾ ਕੀ ਜਵਾਬ ਹੈ।


ਗਾਇਨੀਕੋਲੋਜਿਸਟ ਡਾਕਟਰ ਅਮੀਨਾ ਖਾਲਿਦ ਨੇ ਇੰਸਟਾਗ੍ਰਾਮ 'ਤੇ ਇਕ ਪੋਸਟ ਸ਼ੇਅਰ ਕੀਤੀ, ਜਿਸ ਵਿਚ ਉਨ੍ਹਾਂ ਨੇ ਕਿਹਾ ਕਿ ਸਾਲ 2021 ਵਿਚ ਪ੍ਰਕਾਸ਼ਿਤ ਇਕ ਅਧਿਐਨ ਵਿਚ ਲਗਭਗ 2000 ਔਰਤਾਂ ਸ਼ਾਮਲ ਹਨ। ਇਸ ਅਧਿਐਨ 'ਚ ਇਹ ਗੱਲ ਸਾਹਮਣੇ ਆਈ ਹੈ ਕਿ ਜਿਨ੍ਹਾਂ ਔਰਤਾਂ ਨੇ ਤੀਜੀ ਤਿਮਾਹੀ 'ਚ ਆਪਣੇ ਵਾਲਾਂ ਨੂੰ ਕਲਰ ਕੀਤਾ, ਉਨ੍ਹਾਂ ਦੇ ਬੱਚੇ ਦਾ ਜਨਮ ਸਮੇਂ ਭਾਰ ਬਹੁਤ ਘੱਟ ਸੀ।


ਇਹ ਵੀ ਪੜ੍ਹੋ: Dry Fruits Benefits: ਇਨ੍ਹਾਂ 5 ਬਿਮਾਰੀਆਂ ਨੂੰ ਦੂਰ ਕਰਦਾ ਹੈ ਇਹ ਡ੍ਰਾਈ ਫਰੂਟ, ਡਾਈਟ ‘ਚ ਸ਼ਾਮਲ ਕਰਨ ਤੋਂ ਪਹਿਲਾਂ ਜਾਣ ਲਓ


ਕੁਝ ਹੇਅਰ ਡਾਈ ‘ਚ ਹੁੰਦਾ ਹੈ ਕੈਮੀਕਲ


ਡਾ: ਅਮੀਨਾ ਨੇ ਦੱਸਿਆ ਕਿ ਬਾਜ਼ਾਰ ਵਿੱਚ ਹੇਅਰ ਡਾਈ ਦੇ ਕਈ ਪ੍ਰੋਡਕਟ ਉਪਲਬਧ ਹਨ। ਅਜਿਹੇ ਹੇਅਰ ਡਾਈ ਪ੍ਰੋਡਕਟ ਖਰੀਦਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ, ਜਿਹੜੇ ਬ੍ਰਾਂਡੇਡ ਕੰਪਨੀ ਦੇ ਨਹੀਂ ਹਨ। ਲੋਕਲ ਕੰਪਨੀਆਂ ਦੇ ਪ੍ਰੋਡਕਟਸ ਦੀ ਵਰਤੋਂ ਕਰਨਾ ਮਹਿੰਗਾ ਪੈ ਸਕਦਾ ਹੈ। ਇਹ ਇਸ ਲਈ ਹੈ ਕਿਉਂਕਿ ਇਨ੍ਹਾਂ ‘ਤੇ ਡਾਈ ਨੂੰ ਬਣਾਉਣ ਲਈ ਵਰਤੋਂ ਕੀਤੀ ਗਈ ਸਮੱਗਰੀ ਦਾ ਜ਼ਿਕਰ ਨਹੀਂ ਹੁੰਦਾ ਹੈ। ਸੇਫਟੀ ਪ੍ਰੋਸੈਸ ਤੋਂ ਵੀ ਨਹੀਂ ਲੰਘੇ ਹੁੰਦੇ। ਇਹ ਹੀ ਵਜ੍ਹਾ ਹੈ ਕਿ ਇਨ੍ਹਾਂ ਵਿੱਚ ਖਤਰਨਾਕ ਕੈਮੀਕਲ ਹੋ ਸਕਦੇ ਹਨ, ਜੋ ਕਿ ਪ੍ਰੈਗਨੈਂਸੀ ਵਿੱਚ ਤਮਾਮ ਮੁਸ਼ਕਿਲਾਂ ਪੈਦਾ ਕਰ ਸਕਦੇ ਹਨ।


ਕਦੋਂ ਕਰ ਸਕਦੇ ਹੋ ਵਾਲਾਂ ਨੂੰ ਕਲਰ?
ਕਿਉਂਕਿ ਗਰਭ ਅਵਸਥਾ ਬਹੁਤ ਨਾਜ਼ੁਕ ਸਮਾਂ ਹੁੰਦਾ ਹੈ। ਇਸ ਲਈ ਇੱਕ ਛੋਟੀ ਜਿਹੀ ਲਾਪਰਵਾਹੀ ਵੀ ਮਾਂ ਅਤੇ ਬੱਚੇ ਲਈ ਕਈ ਤਰ੍ਹਾਂ ਦੇ ਖ਼ਤਰੇ ਪੈਦਾ ਕਰ ਸਕਦੀ ਹੈ। ਡਾਕਟਰ ਅਮੀਨਾ ਦਾ ਕਹਿਣਾ ਹੈ ਕਿ ਗਰਭ ਅਵਸਥਾ ਦੇ ਪਹਿਲੇ 12 ਹਫਤਿਆਂ ਤੋਂ ਬਾਅਦ ਹੀ ਆਪਣੇ ਵਾਲਾਂ ਨੂੰ ਕਲਰ ਕਰਨਾ ਬਿਹਤਰ ਮੰਨਿਆ ਜਾਂਦਾ ਹੈ। ਕਿਉਂਕਿ ਇਹ ਬੱਚਿਆਂ 'ਤੇ ਹੇਅਰ ਡਾਈ ਦੇ ਪ੍ਰਭਾਵ ਨੂੰ ਘੱਟ ਕਰਦਾ ਹੈ। ਇਕ ਰਿਪੋਰਟ ਮੁਤਾਬਕ ਗਰਭ ਅਵਸਥਾ ਦੌਰਾਨ ਵਾਲਾਂ ਨੂੰ ਕਲਰ ਕਰਨਾ ਸੁਰੱਖਿਅਤ ਮੰਨਿਆ ਜਾਂਦਾ ਹੈ। ਕਿਉਂਕਿ ਜ਼ਿਆਦਾਤਰ ਹੇਅਰ ਡਾਈ ਸਕੈਲਪ ਦੇ ਨਾਲ ਬਹੁਤ ਘੱਟ ਸੰਪਰਕ ਵਿੱਚ ਆਉਂਦੇ ਹਨ। ਪਰ ਕਿਸੇ ਵੀ ਕਿਸਮ ਦਾ ਕੈਮਿਕਲ ਤੁਹਾਡੇ ਖੂਨ ਦੇ ਪ੍ਰਵਾਹ ਵਿੱਚ ਪਹੁੰਚ ਸਕਦਾ ਹੈ ਅਤੇ ਇਹ ਬੱਚੇ ਨੂੰ ਪ੍ਰਭਾਵਿਤ ਕਰ ਸਕਦਾ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਔਰਤਾਂ ਨੂੰ ਪਹਿਲੀ ਤਿਮਾਹੀ 'ਚ ਵਾਲਾਂ ਨੂੰ ਕਲਰ ਕਰਨ ਤੋਂ ਬਚਣਾ ਚਾਹੀਦਾ ਹੈ। ਕਿਉਂਕਿ ਇਹ ਸਮਾਂ ਬੱਚੇ ਦੇ ਤੇਜ਼ ਵਿਕਾਸ ਦਾ ਹੁੰਦਾ ਹੈ। 


ਇਹ ਵੀ ਪੜ੍ਹੋ: Vision Loss: ਅੱਖਾਂ ਦੀ ਰੋਸ਼ਨੀ ਨੂੰ ਵਧਾਉਂਦਾ ਹੈ ਰਸੋਈ 'ਚ ਰੱਖਿਆ ਇਹ ਮਸਾਲਾ, ਮਿਲਣਗੇ ਹੋਰ ਵੀ ਕਈ ਫਾਇਦੇ