ਨਵੀਂ ਦਿੱਲੀ: ਸਿਹਤ ਮੰਤਰਾਲੇ ਨੇ ਕੋਰੋਨਾ ਨੂੰ ਲੈ ਕੇ ਨਵੇਂ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ। ਇਲਾਜ ਲਈ ਹਸਪਤਾਲਾਂ ਦੇ ਬਾਹਰ ਭਟਕ ਰਹੇ ਮਰੀਜ਼ਾਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਕੋਰੋਨਾ ਨਾਲ ਪੀੜਤ ਅਜਿਹੇ ਲੋਕ ਵੀ ਹਨ ਜੋ ਆਪਣੇ ਘਰਾਂ ਵਿੱਚ ਬੰਦ ਹਨ। ਸਿਹਤ ਮੰਤਰਾਲੇ ਨੇ ਕੋਰੋਨਾ ਦੇ ਸਾਮਾਨ ਤੇ ਹਲਕੇ ਲੱਛਣਾਂ ਵਾਲੇ ਮਰੀਜ਼ਾਂ ਲਈ ਨਵੇਂ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ।


ਜੇ ਤੁਸੀਂ ਹੋਮ ਆਈਸੋਲੇਸ਼ਨ ਵਿੱਚ 10 ਦਿਨਾਂ ਤੋਂ ਰਹਿ ਰਹੇ ਹੋ ਤੇ ਜੇਕਰ ਤੁਹਾਨੂੰ ਲਗਾਤਾਰ 3 ਦਿਨ ਲੱਛਣ ਨਹੀਂ ਦਿਖਾਈ ਦਿੱਤੇ ਤਾਂ ਤੁਹਾਨੂੰ ਮੁੜ ਜਾਂਚ ਕਰਵਾਉਣ ਦੀ ਲੋੜ ਨਹੀਂ।


- ਘਰ ਰਹਿਣ ਵਾਲੇ ਮਰੀਜ਼ ਰੈਮਡੇਸਿਵਿਰ ਟੀਕਾ ਨਾ ਲਵਾਉਣ, ਹਸਪਤਾਲ ਵਿੱਚ ਹੀ ਟੀਕਾ ਲਵਾਉਣ।


- ਮਾਮੂਲੀ ਲੱਛਣਾਂ ਵਾਲੇ ਮਰੀਜ਼ਾਂ ਨੂੰ ਸਟੀਰੌਇਡ ਨਹੀਂ ਦੇਣੀ ਚਾਹੀਦੀ।


-60+ ਉਮਰ ਦੇ ਕੋਰੋਨਾ ਪੌਜ਼ੇਟਿਵ ਜੇਕਰ ਹਾਈਪਰਟੈਨਸ਼ਨ, ਸ਼ੂਗਰ, ਦਿਲ, ਫੇਫੜੇ ਜਾਂ ਗੁਰਦੇ ਦੀ ਬਿਮਾਰੀ ਤੋਂ ਪੀੜਤ ਹੈ, ਤਾਂ ਡਾਕਟਰ ਨੂੰ ਪੁੱਛ ਕੇ ਆਈਸੋਲੇਸ਼ਨ ਵਿੱਚ ਰਹੋ।


-ਘਰੇ ਰਹਿਣ ਵਾਲੇ ਮਰੀਜ਼ ਦਿਨ ਵਿੱਚ ਦੋ ਵਾਰ ਭਾਫ਼ ਦਿੰਦੇ ਹਨ ਤੇ ਗਰਮ ਪਾਣੀ ਨਾਲ ਗਰਾਰੇ ਕਰ ਸਕਦੇ ਹਨ।


ਇਸ ਦੇ ਨਾਲ ਹੀ ਸਿਹਤ ਮੰਤਰਾਲੇ ਨੇ ਖਾਸ ਨਿਰਦੇਸ਼ ਦਿੱਤੇ ਹਨ ਕਿ ਘਰ ਵਿੱਚ ਰਹਿਣ ਵਾਲੇ ਕੋਰੋਨਾ ਲਾਗ ਵਾਲੇ ਆਕਸੀਜਨ ਦਾ ਪੱਧਰ 94 ਤੋਂ ਉਪਰ ਹੋਣਾ ਚਾਹੀਦਾ ਹੈ।


ਕੋਰੋਨਾ ਦੇ ਹਲਕੇ ਲੱਛਣਾਂ ਦਾ ਇਲਾਜ ਆਯੁਸ਼ 64


ਆਯੁਸ਼ 64 ਆਯੁਰਵੈਦਿਕ ਦਵਾਈ ਹੈ ਤੇ ਆਯੂਸ਼ ਮੰਤਰਾਲੇ ਨੇ ਕਿਹਾ ਹੈ ਕਿ ਇਹ ਹਲਕੇ ਤੇ ਦਰਮਿਆਨੇ ਕੋਰੋਨਾ ਦੇ ਇਲਾਜ ਲਈ ਕਾਰਗਰ ਸਾਬਤ ਹੋਈ ਹੈ। ਆਯੁਸ਼ 64 ਨੂੰ 1980 ਵਿੱਚ ਮਲੇਰੀਆ ਦੇ ਇਲਾਜ ਲਈ ਬਣਾਇਆ ਗਿਆ ਸੀ।


ਖੋਜ ਨੇ ਪਾਇਆ ਹੈ ਕਿ ਆਯੁਸ਼ 64 ਦਾ ਆਮ ਸਿਹਤ, ਥਕਾਵਟ, ਤਣਾਅ, ਭੁੱਖ ਤੇ ਨੀਂਦ 'ਤੇ ਪ੍ਰਭਾਵਸ਼ਾਲੀ ਪ੍ਰਭਾਵ ਪੈਂਦਾ ਹੈ। ਖੋਜ ਤੋਂ ਪਤਾ ਲੱਗਿਆ ਕਿ ਆਯੂਸ਼ 64 ਲੈਣ ਵਾਲੇ ਮਰੀਜ਼ਾਂ ਦੇ ਹਸਪਤਾਲ ਵਿੱਚ ਘੱਟ ਦਿਨ ਰਹਿਣਾ ਪਿਆ।


ਇਹ ਵੀ ਪੜ੍ਹੋ: IPL 2021: Prithvi Shaw ਨੇ ਸ਼ਿਵਮ ਮਾਵੀ ਦੇ ਇੱਕ ਓਵਰ 'ਚ ਜੜੇ ਛੇ ਚੌਕੇ, ਧਵਨ ਤੇ ਪੰਤ ਦਾ ਵੀ ਚੱਲਿਆ ਬੱਲਾ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904