Healthy Diet Plan For Old People: ਉਮਰ ਵਧਣ ਦੇ ਨਾਲ-ਨਾਲ ਖੁਰਾਕ 'ਚ ਬਦਲਾਅ ਕਰਨਾ ਵੀ ਜ਼ਰੂਰੀ ਹੈ। ਕਿਉਂਕਿ ਉਮਰ ਵਧਣ 'ਤੇ ਸ਼ੂਗਰ ਅਤੇ ਬਲੱਡ ਪ੍ਰੈਸ਼ਰ ਸਮੇਤ ਕਈ ਬਿਮਾਰੀਆਂ ਸਰੀਰ ਨੂੰ ਪਰੇਸ਼ਾਨ ਕਰਨ ਲੱਗਦੀਆਂ ਹਨ। ਬੁਢਾਪੇ ਨਾਲ ਸਰੀਰ ਵਿਚ ਕਮਜ਼ੋਰੀ ਆ ਜਾਂਦੀ ਹੈ, ਜਿਸ ਕਾਰਨ ਊਰਜਾ ਦਾ ਪੱਧਰ ਘੱਟ ਜਾਂਦਾ ਹੈ। ਇਸ ਤੋਂ ਇਲਾਵਾ ਸਿਹਤ ਦੀਆਂ ਕਈ ਸਮੱਸਿਆਵਾਂ ਚਿੰਤਾਵਾਂ ਵਿਚ ਵਾਧਾ ਕਰਦੀਆਂ ਹਨ। ਜੇਕਰ ਤੁਹਾਡੀ ਉਮਰ 50 ਸਾਲ ਤੋਂ ਵੱਧ ਹੈ ਤਾਂ ਤੁਹਾਨੂੰ ਅਜਿਹੀ ਖੁਰਾਕ ਦਾ ਸੇਵਨ ਕਰਨ ਤੋਂ ਬਚਣਾ ਚਾਹੀਦਾ ਹੈ, ਜਿਸ ਨਾਲ ਸਿਹਤ ਨੂੰ ਨੁਕਸਾਨ ਪਹੁੰਚਦਾ ਹੈ। ਆਓ ਜਾਣਦੇ ਹਾਂ ਕਿ ਬਜ਼ੁਰਗਾਂ ਨੂੰ ਆਪਣੀ ਡਾਈਟ ਦਾ ਕਿੰਨਾ ਧਿਆਨ ਰੱਖਣਾ ਚਾਹੀਦਾ ਹੈ।


ਪੌਸ਼ਟਿਕ ਭੋਜਨ ਖਾਓ: 50 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਪੌਸ਼ਟਿਕ ਭੋਜਨ ਖਾਣਾ ਚਾਹੀਦਾ ਹੈ, ਜਿਵੇਂ ਕਿ ਫਲ, ਸਬਜ਼ੀਆਂ, ਸਾਬਤ ਅਨਾਜ, ਫੈਟ ਵਾਲੇ ਪ੍ਰੋਟੀਨ ਅਤੇ ਘੱਟ ਫੈਟ ਵਾਲੇ ਡੇਅਰੀ ਪ੍ਰੋਡਕਟਸ ਆਦਿ। ਇਨ੍ਹਾਂ ਨੂੰ ਖਾਣ ਨਾਲ ਸਰੀਰ ਨੂੰ ਭਰਪੂਰ ਪੋਸ਼ਣ ਮਿਲੇਗਾ ਅਤੇ ਊਰਜਾ ਦੀ ਕਮੀ ਦੀ ਸਮੱਸਿਆ ਦੂਰ ਹੋ ਜਾਵੇਗੀ। ਇਹ ਭੋਜਨ ਪਦਾਰਥ ਜ਼ਰੂਰੀ ਵਿਟਾਮਿਨ ਅਤੇ ਖਣਿਜਾਂ ਨਾਲ ਭਰਪੂਰ ਹੁੰਦੇ ਹਨ, ਜੋ ਚੰਗੀ ਸਿਹਤ ਬਣਾਈ ਰੱਖਣ ਵਿੱਚ ਮਦਦ ਕਰਦੇ ਹਨ।


ਨਮਕ ਅਤੇ ਚੀਨੀ ਘੱਟ ਖਾਓ : ਵੱਡੀ ਉਮਰ ਦੇ ਲੋਕਾਂ ਲਈ ਨਮਕ ਅਤੇ ਚੀਨੀ ਦਾ ਜ਼ਿਆਦਾ ਸੇਵਨ ਖਤਰਨਾਕ ਸਾਬਤ ਹੋ ਸਕਦਾ ਹੈ। ਬਹੁਤ ਜ਼ਿਆਦਾ ਖੰਡ ਖਾਣ ਨਾਲ ਬਲੱਡ ਸ਼ੂਗਰ ਦਾ ਪੱਧਰ ਵੱਧ ਸਕਦਾ ਹੈ ਅਤੇ ਸ਼ੂਗਰ ਦਾ ਕਾਰਨ ਬਣ ਸਕਦਾ ਹੈ। ਜਦੋਂ ਕਿ ਜ਼ਿਆਦਾ ਨਮਕ ਖਾਣ ਨਾਲ ਦਿਲ ਦੇ ਰੋਗ, ਅਲਜ਼ਾਈਮਰ, ਫੈਟੀ ਲਿਵਰ, ਹਾਈ ਬਲੱਡ ਪ੍ਰੈਸ਼ਰ, ਮੋਟਾਪਾ ਅਤੇ ਖਰਾਬ ਕੋਲੈਸਟ੍ਰੋਲ ਦੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਵੱਡੀ ਉਮਰ ਦੇ ਲੋਕਾਂ ਨੂੰ ਆਪਣੀ ਖੁਰਾਕ ਵਿੱਚ ਘੱਟ ਨਮਕ ਅਤੇ ਘੱਟ ਖੰਡ ਵਾਲਾ ਭੋਜਨ ਸ਼ਾਮਲ ਕਰਨਾ ਚਾਹੀਦਾ ਹੈ।


ਇਹ ਵੀ ਪੜ੍ਹੋ:  ਜੇਕਰ ਮੂੰਹ ਸੱਕਿਆ-ਸੁੱਕਿਆ ਰਹਿੰਦਾ ਹੈ...ਤਾਂ ਕਿਤੇ ਇਦਾਂ ਤਾਂ ਨਹੀਂ ਲਾਰ ਬਣਨੀ ਬੰਦ ਹੋ ਗਈ ਹੋਵੇ, ਦਿਓ ਧਿਆਨ


ਫਾਈਬਰ ਨਾਲ ਭਰਪੂਰ ਭੋਜਨ ਖਾਓ: ਫਾਈਬਰ ਨਾਲ ਭਰਪੂਰ ਭੋਜਨ ਜਿਵੇਂ ਕਿ ਫਲ, ਸਬਜ਼ੀਆਂ ਅਤੇ ਸਾਬਤ ਅਨਾਜ  ਵਰਗੇ ਭਰਪੂਰ ਫੂਡ ਆਈਟਮਸ ਖਾਣ ਨਾਲ ਬਜ਼ੁਰਗ ਲੋਕਾਂ ਨੂੰ ਮਲ ਤਿਆਗਣ ਵਿੱਚ ਪਰੇਸ਼ਾਨੀ ਨਹੀਂ ਹੁੰਦੀ ਹੈ।


ਹਾਈਡ੍ਰੇਟਿਡ ਰਹੋ: ਬੁਢਾਪੇ ਵਿੱਚ ਸਰੀਰ ਵਿੱਚ ਪਾਣੀ ਦੀ ਕਮੀ ਦੇ ਬਹੁਤ ਗੰਭੀਰ ਨਤੀਜੇ ਹੋ ਸਕਦੇ ਹਨ। ਇਸ ਲਈ ਆਪਣੇ ਆਪ ਨੂੰ ਹਾਈਡ੍ਰੇਟ ਰੱਖਣ ਦੀ ਕੋਸ਼ਿਸ਼ ਕਰੋ। ਕਾਫ਼ੀ ਮਾਤਰਾ ਵਿੱਚ ਪਾਣੀ ਪੀਓ। ਤੁਸੀਂ ਚਾਹੋ ਤਾਂ ਪਾਣੀ ਨਾਲ ਭਰਪੂਰ ਫਲ ਅਤੇ ਸਬਜ਼ੀਆਂ ਵੀ ਚੁਣ ਸਕਦੇ ਹੋ।


ਓਵਰਈਟਿੰਗ ਖਾਣ ਤੋਂ ਬਚੋ : ਵੱਡੀ ਉਮਰ ਦੇ ਲੋਕਾਂ ਨੂੰ ਵੀ ਜ਼ਿਆਦਾ ਖਾਣ ਤੋਂ ਬਚਣਾ ਚਾਹੀਦਾ ਹੈ। ਆਪਣੀ ਕ੍ਰੇਵਿੰਗ ਤੋਂ ਥੋੜ੍ਹਾ ਘੱਟ ਖਾਓ। ਓਨਾ ਹੀ ਖਾਣਾ ਖਾਓ ਜਿੰਨਾ ਲੋੜ ਹੋਵੇ। ਬਹੁਤ ਜ਼ਿਆਦਾ ਖਾਣਾ ਸਿਹਤ ਨੂੰ ਨੁਕਸਾਨ ਪਹੁੰਚਾ ਸਕਦਾ ਹੈ।


ਇਹ ਵੀ ਪੜ੍ਹੋ: Video: ਕਿਸਾਨ ਨੇ ਜੁਗਾੜ ਲਾ ਕੇ ਮਿੰਟਾਂ ਚ ਕੀਤੀ ਕਣਕ ਦੀ ਵਾਢੀ, ਕ੍ਰਿਏਟੀਵਿਟੀ ਦੇਖ ਕੇ ਹਰ ਕੋਈ ਹੋਇਆ ਹੈਰਾਨ