Dry Mouth Problems :  ਮੂੰਹ ਸੁੱਕਣਾ ਕਾਫ਼ੀ ਆਮ ਗੱਲ ਹੈ। ਬਹੁਤ ਲੋਕ ਇਸ ਬਾਰੇ ਨਹੀਂ ਸੋਚਦੇ। ਪਰ ਇਸ ਨੂੰ ਨਜ਼ਰਅੰਦਾਜ਼ ਕਰਨ ਨਾਲ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ ਕਿਉਂਕਿ ਮੂੰਹ ਸੁੱਕਣ ਦੀ ਸਮੱਸਿਆ ਕਈ ਗੰਭੀਰ ਬਿਮਾਰੀਆਂ ਵੱਲ ਇਸ਼ਾਰਾ ਕਰਦੀ ਹੈ। ਆਓ ਜਾਣਦੇ ਹਾਂ ਮੂੰਹ ਸੁੱਕਣ ਦੀ ਸਮੱਸਿਆ ਕੀ ਹੈ, ਅਜਿਹਾ ਕਿਉਂ ਹੁੰਦਾ ਹੈ, ਇਸ ਨਾਲ ਕਿਹੜੀਆਂ ਬਿਮਾਰੀਆਂ ਦਾ ਸੰਕੇਤ ਮਿਲਦਾ ਹੈ ਅਤੇ ਇਸ ਤੋਂ ਬਚਣ ਦੇ ਕੀ ਤਰੀਕੇ ਹਨ...

ਮੂੰਹ ਸੁੱਕਣ ਦੀ ਸਮੱਸਿਆ ਕਿਉਂ ਹੁੰਦੀ ਹੈ?

ਮੂੰਹ ਸੁੱਕਣ ਦੀ ਸਮੱਸਿਆ ਉਦੋਂ ਹੁੰਦੀ ਹੈ ਜਦੋਂ ਲਾਰ ਗ੍ਰੰਥੀਆਂ ਲਾਰ ਬਣਾਉਣ ਦਾ ਕੰਮ ਕਰਨਾ ਬੰਦ ਕਰ ਦਿੰਦੀਆਂ ਹਨ। ਇਸ ਨੂੰ ਜ਼ੀਰੋਸਟੋਮੀਆ ਕਿਹਾ ਜਾਂਦਾ ਹੈ। ਲਾਰ ਬਣਾਉਣਾ ਸਰੀਰ ਦੀ ਇੱਕ ਜ਼ਰੂਰੀ ਪ੍ਰਕਿਰਿਆ ਹੈ। ਲਾਰ ਦਾ ਕੰਮ ਦੰਦਾਂ ਦੇ ਬੈਕਟੀਰੀਆ ਦੁਆਰਾ ਪੈਦਾ ਕੀਤੇ ਐਸਿਡ ਨੂੰ ਖਤਮ ਕਰਨਾ ਹੈ। ਇਸ ਨਾਲ ਦੰਦਾਂ ਵਿੱਚ ਕੀੜੇ ਨਹੀਂ ਹੁੰਦੇ। ਇਹ ਭੋਜਨ ਨੂੰ ਨਿਗਲਣ ਵਿੱਚ ਮਦਦ ਕਰਦਾ ਹੈ। ਜਦੋਂ ਮੂੰਹ ਸੁੱਕਣਾ ਸ਼ੁਰੂ ਹੋ ਜਾਂਦਾ ਹੈ, ਤਾਂ ਇਹ ਸਾਰੇ ਕਾਰਜ ਪ੍ਰਭਾਵਿਤ ਹੋ ਜਾਂਦੇ ਹਨ।

ਮੂੰਹ ਸੁੱਕਣਾ ਇਨ੍ਹਾਂ ਬਿਮਾਰੀਆਂ ਦਾ ਇਸ਼ਾਰਾ

ਡਾਇਬਟਿਜ਼

ਰੁਮੇਟਾਈਡ

ਅਰਥਰਾਈਟਸ

ਹਾਈਪਰਟੈਂਸ਼ਨ

ਅਨੈਮੀਆ

ਪਾਰਕੀਸੰਸ ਡਿਜ਼ਿਜ਼

ਇਹ ਵੀ ਪੜ੍ਹੋ: ਸਾਵਧਾਨ! ਸਬਜ਼ੀਆਂ ਨੂੰ ਕੱਟਣ ਤੋਂ ਬਾਅਦ ਕਦੇ ਨਾ ਧੋਵੋ, ਪੌਸਟਿਕ ਤੱਤ ਨਸਟ ਹੋਣ ਦੇ ਨਾਲ ਹੀ ਸਿਹਤ ਲਈ ਹੋ ਸਕਦੀਆਂ ਘਾਤਕ

ਮੂੰਹ ਸੁੱਕਣ ਦਾ ਕੀ ਕਾਰਨ ਹੁੰਦਾ ਹੈ?

ਡੀਹਾਈਡ੍ਰੇਸ਼ਨ ਦੀ ਵਜ੍ਹਾ ਤੋਂ ਮੂੰਹ ਸੁੱਕਦਾ ਹੈ।

ਕੁਝ ਐਲੋਪੈਥਿਕ ਦਵਾਈਆਂ ਕਾਰਨ ਵੀ ਅਜਿਹਾ ਹੋ ਸਕਦਾ ਹੈ।

ਕੈਂਸਰ ਵਿੱਚ ਕੇਮੋਥੈਰੇਪੀ ਕਾਰਨ ਇਹ ਸਮੱਸਿਆ ਹੁੰਦੀ ਹੈ।

ਪੇਟ ਦੀ ਖਰਾਬੀ ਕਰਕੇ ਵੀ ਇਹ ਸਮੱਸਿਆ ਹੋ ਸਕਦੀ ਹੈ।

 

ਮੂੰਹ ਸੁੱਕਣ ਦੇ ਕੀ ਲੱਛਣ ਹੁੰਦੇ ਹਨ?

ਮੂੰਹ ‘ਚੋਂ ਬਦਬੂ ਆਉਣਾ

ਚਬਾਉਣ ਅਤੇ ਨਿਗਲਣ ਵਿੱਚ ਮੁਸ਼ਕਿਲ ਹੋਣਾ 

ਲਾਰ ਦਾ ਸੰਘਣਾ ਹੋਣਾ

ਦੰਦਾਂ ਵਿੱਚ ਕੀੜੇ ਦੀ ਸਮੱਸਿਆ ਹੋਣਾ

ਮੂੰਹ ਦਾ ਸੁਆਦ ਫਿੱਕਾ ਪੈਣਾ

ਮਸੂੜਿਆਂ ਵਿੱਚ ਖੁਜਲੀ ਦੀ ਸਮੱਸਿਆ ਜਾਂ ਇਸ ਨਾਲ ਸਬੰਧਤ ਸਮੱਸਿਆਵਾਂ

 

ਮੂੰਹ ਸੁੱਕਣ ਤੋਂ ਬਚਣ ਦੇ ਉਪਾਅ

ਅਜਿਹੇ ਫਲਾਂ ਅਤੇ ਸਬਜ਼ੀਆਂ ਦਾ ਸੇਵਨ ਕਰੋ, ਜਿਨ੍ਹਾਂ ਵਿਚ ਪਾਣੀ ਦੀ ਮਾਤਰਾ ਜ਼ਿਆਦਾ ਹੋਵੇ। ਜਿਵੇਂ- ਖੀਰਾ ਅਤੇ ਤਰਬੂਜ

ਪਾਣੀ ਦੇ ਨਾਲ ਹੋਰ ਤਰਲ ਪਦਾਰਥਾਂ ਦਾ ਸੇਵਨ ਕਰੋ। ਦਹੀਂ, ਮੱਖਣ, ਫਲਾਂ ਦਾ ਰਸ ਪੀਂਦੇ ਰਹੋ।

ਕੈਫੀਨ ਵਾਲੀਆਂ ਚੀਜ਼ਾਂ ਚਾਹ-ਕੌਫੀ ਬਹੁਤ ਘੱਟ ਮਾਤਰਾ ਵਿੱਚ ਪੀਓ।

ਕੁਝ ਵੀ ਖਾਣ ਤੋਂ ਬਾਅਦ ਦੰਦਾਂ ਨੂੰ ਚੰਗੀ ਤਰ੍ਹਾਂ ਸਾਫ਼ ਕਰੋ।

ਖਾਣਾ ਖਾਂਦੇ ਸਮੇਂ ਤੁਸੀਂ ਇੱਕ ਜਾਂ ਦੋ ਘੁੱਟ ਪਾਣੀ ਪੀ ਸਕਦੇ ਹੋ।

ਤੰਬਾਕੂ, ਸ਼ਰਾਬ ਅਤੇ ਸਮੋਕਿੰਗ ਤੋਂ ਦੂਰ ਰਹੋ।

ਇਹ ਵੀ ਪੜ੍ਹੋ: ਕਬਜ਼ ਅਤੇ ਡਾਇਬਟੀਜ਼ ਤੋਂ ਹੋ ਪਰੇਸ਼ਾਨ ਤਾਂ ਖਾਓ ਇਹ ਚੀਜ਼ਾਂ, ਸਮੱਸਿਆ ਹੋ ਜਾਵੇਗੀ ਦੂਰ