Vegetables becomes poisonous: ਹਰੀਆਂ ਸਬਜ਼ੀਆਂ ਸਿਹਤ ਲਈ ਬੇਹੱਦ ਫਾਇਦੇਮੰਦ ਹੁੰਦੀਆਂ ਹਨ। ਇਸ ਲਈ ਡਾਕਟਰ ਸਬਜ਼ੀਆਂ ਖਾਣ ਦੀ ਸਲਾਹ ਦਿੰਦੇ ਹਨ। ਇਸ ਦੇ ਨਾਲ ਹੀ ਸਬਜ਼ੀਆਂ ਬਾਰੇ ਕਈ ਤਰ੍ਹਾਂ ਦੀਆਂ ਮੱਥਾਂ ਵੀ ਜੁੜੀਆਂ ਹਨ। ਇਨ੍ਹਾਂ ਵਿੱਚ ਅਹਿਮ ਹੈ ਕਿ ਅਕਸਰ ਹੀ ਅਸੀਂ ਸਬਜ਼ੀਆਂ ਨੂੰ ਕੱਟ ਕੇ ਧੋ ਲੈਂਦੇ ਹਾਂ ਤੇ ਕੁਝ ਸਬਜ਼ੀਆਂ ਨੂੰ ਧੋ ਕੇ ਕੱਟਦੇ ਹਾਂ ਪਰ ਕੀ ਤੁਸੀਂ ਜਾਣਦੇ ਹੋ ਕਿ ਕੁਝ ਸਬਜ਼ੀਆਂ ਨੂੰ ਕੱਟ ਕੇ ਨਹੀਂ ਧੋਣਾ ਚਾਹੀਦਾ, ਅਸੀਂ ਤੁਹਾਨੂੰ ਦੱਸਦੇ ਹਾਂ ਅਜਿਹਾ ਕਿਉਂ?
ਅੱਜਕੱਲ੍ਹ ਸਬਜ਼ੀਆਂ 'ਤੇ ਕਈ ਤਰ੍ਹਾਂ ਦੇ ਹਾਨੀਕਾਰਕ ਕੀਟਨਾਸ਼ਕਾਂ ਦਾ ਛਿੜਕਾਅ ਕੀਤਾ ਜਾਂਦਾ ਹੈ। ਆਮ ਤੌਰ 'ਤੇ ਸਾਨੂੰ ਮੌਸਮ 'ਚ ਮਿਲਣ ਵਾਲੀਆਂ ਸਬਜ਼ੀਆਂ ਖਾਣੀਆਂ ਚਾਹੀਦੀਆਂ ਹਨ। ਜਿੱਥੋਂ ਤੱਕ ਹੋ ਸਕੇ ਸਬਜ਼ੀਆਂ ਤੇ ਫਲਾਂ ਨੂੰ ਉਨ੍ਹਾਂ ਦੇ ਛਿਲਕਿਆਂ ਸਮੇਤ ਖਾਣ ਦੀ ਕੋਸ਼ਿਸ਼ ਕਰੋ, ਕਿਉਂਕਿ ਇਨ੍ਹਾਂ 'ਚ ਮੌਜੂਦ ਫਾਈਬਰ ਕਬਜ਼ ਨੂੰ ਦੂਰ ਕਰਨ 'ਚ ਮਦਦ ਕਰਦਾ ਹੈ।
ਹਾਲਾਂਕਿ ਅੱਜਕੱਲ੍ਹ ਸਬਜ਼ੀਆਂ 'ਤੇ ਕਈ ਤਰ੍ਹਾਂ ਦੇ ਹਾਨੀਕਾਰਕ ਕੀਟਨਾਸ਼ਕਾਂ ਦਾ ਛਿੜਕਾਅ ਕੀਤਾ ਜਾਂਦਾ ਹੈ। ਇਸ ਲਈ ਕੱਟਣ ਤੋਂ ਪਹਿਲਾਂ ਇਨ੍ਹਾਂ ਨੂੰ 5 ਮਿੰਟ ਲਈ ਗਰਮ ਪਾਣੀ 'ਚ ਡੁਬੋ ਕੇ ਚੰਗੀ ਤਰ੍ਹਾਂ ਧੋ ਲਓ, ਕਿਉਂਕਿ ਸਬਜ਼ੀਆਂ ਨੂੰ ਕੱਟਣ ਤੋਂ ਬਾਅਦ ਧੋਣ ਨਾਲ ਇਨ੍ਹਾਂ 'ਚ ਮੌਜੂਦ ਵਿਟਾਮਿਨ ਨਸ਼ਟ ਹੋ ਜਾਂਦੇ ਹਨ।
ਇਹ ਵੀ ਪੜ੍ਹੋ: ਕਬਜ਼ ਅਤੇ ਡਾਇਬਟੀਜ਼ ਤੋਂ ਹੋ ਪਰੇਸ਼ਾਨ ਤਾਂ ਖਾਓ ਇਹ ਚੀਜ਼ਾਂ, ਸਮੱਸਿਆ ਹੋ ਜਾਵੇਗੀ ਦੂਰ
ਹਰੀਆਂ ਸਬਜ਼ੀਆਂ ਨੂੰ ਜ਼ਿਆਦਾ ਦੇਰ ਤੱਕ ਨਹੀਂ ਪਕਾਉਣਾ ਚਾਹੀਦਾ, ਕਿਉਂਕਿ ਇਸ 'ਚ ਮੌਜੂਦ ਮਿਨਰਲਸ ਖ਼ਤਮ ਹੋ ਜਾਂਦੇ ਹਨ। ਖ਼ਾਸ ਕਰਕੇ ਸਰਦੀਆਂ 'ਚ ਮਿਲਣ ਵਾਲੀਆਂ ਸਬਜ਼ੀਆਂ, ਪਾਲਕ, ਸਰ੍ਹੋਂ, ਬਾਥੂ, ਸੋਇਆ, ਮੇਥੀ, ਗਾਜਰ, ਮੂਲੀ ਆਦਿ ਨੂੰ ਕੱਟ ਕੇ ਨਹੀਂ ਧੋਣਾ ਚਾਹੀਦਾ। ਇਨ੍ਹਾਂ 'ਚ ਮੌਜੂਦ ਪੋਸ਼ਕ ਤੱਤ ਪਾਣੀ ਦੇ ਨਾਲ ਵਹਿ ਜਾਂਦੇ ਹਨ।
ਇਸ ਲਈ ਸਬਜ਼ੀਆਂ ਨੂੰ ਕੱਟਣ ਤੋਂ ਪਹਿਲਾਂ ਚੰਗੀ ਤਰ੍ਹਾਂ ਧੋ ਲਓ। ਹਰੀਆਂ ਸਬਜ਼ੀਆਂ ਨੂੰ ਜ਼ਿਆਦਾ ਦੇਰ ਤੱਕ ਨਹੀਂ ਪਕਾਉਣਾ ਚਾਹੀਦਾ, ਕਿਉਂਕਿ ਇਸ 'ਚ ਮੌਜੂਦ ਖਣਿਜ ਨਸ਼ਟ ਹੋ ਜਾਂਦੇ ਹਨ ਪਰ ਗਾਜਰ ਨੂੰ ਜ਼ਿਆਦਾ ਦੇਰ ਤੱਕ ਪਕਾਉਣਾ ਚਾਹੀਦਾ ਹੈ ਕਿਉਂਕਿ ਇਨ੍ਹਾਂ 'ਚ ਮੌਜੂਦ ਪੋਸ਼ਕ ਤੱਤ ਲੰਬੇ ਸਮੇਂ ਤੱਕ ਪਕਾਉਣ ਨਾਲ ਲਾਈਕੋਪੀਨ ਦੀ ਮਾਤਰਾ ਵਧਾਉਂਦੇ ਹਨ।
ਜ਼ਿਆਦਾਤਰ ਸਬਜ਼ੀਆਂ ਨੂੰ ਪਕਾਉਣ ਤੋਂ 1 ਜਾਂ 2 ਘੰਟੇ ਪਹਿਲਾਂ ਕੱਟ ਲੈਂਦੇ ਹਨ ਤੇ ਇਸ ਦੌਰਾਨ ਬਾਰੀਕ ਕੱਟੀਆਂ ਹੋਈਆਂ ਸਬਜ਼ੀਆਂ ਆਪਣਾ ਸੁਆਦ ਗੁਆ ਦਿੰਦੀਆਂ ਹਨ। ਇਹੀ ਕਾਰਨ ਹੈ ਕਿ ਬਾਰੀਕ ਕੱਟੀਆਂ ਹੋਈਆਂ ਸਬਜ਼ੀਆਂ ਨੂੰ ਤੁਰੰਤ ਪਕਾਉਣਾ ਚਾਹੀਦਾ ਹੈ ਤਾਂ ਜੋ ਉਹ ਪੌਸ਼ਟਿਕ ਤੱਤਾਂ ਨਾਲ ਭਰਪੂਰ ਰਹਿਣ। ਜੇਕਰ ਤੁਸੀਂ ਪਕਾਉਣ ਤੋਂ ਕੁਝ ਘੰਟੇ ਪਹਿਲਾਂ ਸਬਜ਼ੀਆਂ ਨੂੰ ਕੱਟਦੇ ਹੋ ਤਾਂ ਵੱਡੇ ਟੁਕੜਿਆਂ ਵਿੱਚ ਕੱਟੋ।
ਇਹ ਵੀ ਪੜ੍ਹੋ: ਡਾਇਬਟੀਜ਼ ਦੇ ਮਰੀਜ਼ ਰੋਜ਼ ਖਾਲੀ ਪੇਟ ਖਾਓ ਇਹ 5 ਚੀਜ਼ਾਂ, ਕੰਟਰੋਲ ‘ਚ ਰਹੇਗਾ ਬਲੱਡ ਸ਼ੂਗਰ