How To Control Diabetes: ਕਿਹਾ ਜਾਂਦਾ ਹੈ ਕਿ ਨਾਸ਼ਤਾ ਰਾਜੇ ਦੀ ਤਰ੍ਹਾਂ, ਲੰਚ ਰਾਜਕੁਮਾਰ ਦੀ ਤਰ੍ਹਾਂ ਅਤੇ ਰਾਤ ਦਾ ਖਾਣਾ ਭਿਖਾਰੀਆਂ ਦੀ ਤਰ੍ਹਾਂ ਖਾਣਾ ਚਾਹੀਦਾ ਹੈ। ਇਹ ਕਹਾਵਤ ਇਸ ਗੱਲ 'ਤੇ ਜ਼ੋਰ ਦਿੰਦੀ ਹੈ ਕਿ ਸਵੇਰ ਦਾ ਨਾਸ਼ਤਾ ਹਮੇਸ਼ਾ ਅਜਿਹਾ ਹੋਣਾ ਚਾਹੀਦਾ ਹੈ ਜਿਸ ਵਿਚ ਸਾਰੇ ਜ਼ਰੂਰੀ ਪੌਸ਼ਟਿਕ ਤੱਤ ਮੌਜੂਦ ਹੋਣ। ਤਾਂ ਕਿ ਇਸ ਨੂੰ ਖਾਣ ਤੋਂ ਬਾਅਦ ਤੁਸੀਂ ਦਿਨ ਭਰ ਐਕਟਿਵ ਅਤੇ ਸਿਹਤਮੰਦ ਵੀ ਰਹੋ। ਸਵੇਰ ਦਾ ਸਭ ਤੋਂ ਮਹੱਤਵਪੂਰਨ ਸਮਾਂ ਉਹ ਹੁੰਦਾ ਹੈ ਜਦੋਂ ਤੁਸੀਂ ਦਿਨ ਦਾ ਪਹਿਲਾ ਟੁਕੜਾ ਖਾਂਦੇ ਹੋ। ਕਈ ਲੋਕ ਖਾਲੀ ਪੇਟ ਅਨਹੈਲਥੀ ਫੂਡ ਆਈਟਮਸ ਦਾ ਸੇਵਨ ਕਰਦੇ ਹੋਏ ਨਜ਼ਰ ਆਉਂਦੇ ਹਨ, ਜੋ ਕਿ ਦਿਨ ਦੀ ਸ਼ੁਰੂਆਤ ਕਰਨ ਦਾ ਬਿਲਕੁਲ ਸਹੀ ਤਰੀਕਾ ਨਹੀਂ ਹੈ।
ਦਿਨ ਦੀ ਸ਼ੁਰੂਆਤ ਹਮੇਸ਼ਾ ਅਜਿਹੇ ਭੋਜਨ ਨਾਲ ਕਰਨੀ ਚਾਹੀਦੀ ਹੈ, ਜਿਸ ਨਾਲ ਤੁਹਾਡੇ ਸਰੀਰ ਨੂੰ ਪੂਰਾ ਪੋਸ਼ਣ ਮਿਲ ਸਕੇ ਅਤੇ ਵੱਖ-ਵੱਖ ਬਿਮਾਰੀਆਂ ਨਾਲ ਲੜਨ ਲਈ ਪ੍ਰਤੀਰੋਧਕ ਸ਼ਕਤੀ ਵਿਕਸਿਤ ਹੋ ਸਕੇ। ਜਦੋਂ ਡਾਇਬਟੀਜ਼ ਦੇ ਮਰੀਜ਼ਾਂ ਦੀ ਗੱਲ ਆਉਂਦੀ ਹੈ, ਤਾਂ ਨਾਸ਼ਤਾ ਹੋਰ ਵੀ ਮਹੱਤਵਪੂਰਨ ਹੋ ਜਾਂਦਾ ਹੈ। ਹਾਈ ਬਲੱਡ ਸ਼ੂਗਰ ਵਾਲੇ ਮਰੀਜ਼ਾਂ ਨੂੰ ਖਾਲੀ ਪੇਟ ਕਿਸੇ ਵੀ ਚੀਜ਼ ਦਾ ਸੇਵਨ ਨਹੀਂ ਕਰਨਾ ਚਾਹੀਦਾ, ਜਿਸ ਨਾਲ ਉਨ੍ਹਾਂ ਦਾ ਬਲੱਡ ਸ਼ੂਗਰ ਲੈਵਲ ਵਧੇ। ਆਓ ਜਾਣਦੇ ਹਾਂ ਸ਼ੂਗਰ ਦੇ ਮਰੀਜ਼ਾਂ ਨੂੰ ਸ਼ੂਗਰ ਨੂੰ ਕੰਟਰੋਲ 'ਚ ਰੱਖਣ ਲਈ ਖਾਲੀ ਪੇਟ ਕਿਹੜੀਆਂ ਚੀਜ਼ਾਂ ਦਾ ਸੇਵਨ ਕਰਨਾ ਚਾਹੀਦਾ ਹੈ।
ਖਾਲੀ ਪੇਟ ਇਨ੍ਹਾਂ ਚੀਜ਼ਾਂ ਦਾ ਕਰੋ ਸੇਵਨ
ਘਿਓ ਅਤੇ ਹਲਦੀ
ਗਾਂ ਦਾ ਘਿਓ ਅਤੇ ਹਲਦੀ ਦਾ ਇੱਕ ਚਮਚ ਸ਼ੂਗਰ ਦੇ ਰੋਗੀਆਂ ਲਈ ਬਹੁਤ ਫਾਇਦੇਮੰਦ ਸਾਬਤ ਹੋ ਸਕਦਾ ਹੈ। ਗਾਂ ਦੇ ਘਿਓ ਵਿੱਚ ਹਲਦੀ ਮਿਲਾ ਕੇ ਖਾਲੀ ਪੇਟ ਸੇਵਨ ਕਰਨ ਨਾਲ ਬਲੱਡ ਸ਼ੂਗਰ ਦੇ ਪੱਧਰ ਨੂੰ ਕੰਟਰੋਲ ਕਰਨ ਵਿੱਚ ਮਦਦ ਮਿਲਦੀ ਹੈ। ਘਿਓ ਸ਼ੂਗਰ ਦੇ ਰੋਗੀ ਨੂੰ ਦਿਨ ਭਰ ਚੀਨੀ ਖਾਣ ਦੀ ਲਾਲਸਾ ਤੋਂ ਦੂਰ ਰੱਖਦਾ ਹੈ। ਜਦੋਂ ਕਿ ਹਲਦੀ ਸੋਜ ਨੂੰ ਘੱਟ ਕਰਨ ਦਾ ਕੰਮ ਕਰਦੀ ਹੈ।
ਦਾਲਚੀਨੀ ਦਾ ਪਾਣੀ
ਦਾਲਚੀਨੀ ਇੱਕ ਅਜਿਹਾ ਮਸਾਲਾ ਹੈ, ਜੋ ਸਰੀਰ ਵਿੱਚ ਬਲੱਡ ਸ਼ੂਗਰ ਦੇ ਪੱਧਰ ਨੂੰ ਘੱਟ ਕਰਨ ਲਈ ਜਾਣਿਆ ਜਾਂਦਾ ਹੈ। ਰਾਤ ਨੂੰ ਸੌਣ ਤੋਂ ਪਹਿਲਾਂ ਥੋੜ੍ਹੀ ਜਿਹੀ ਦਾਲਚੀਨੀ ਨੂੰ ਪਾਣੀ 'ਚ ਭਿਓ ਦਿਓ ਅਤੇ ਅਗਲੇ ਦਿਨ ਇਸ ਦਾ ਪਾਣੀ ਪੀਓ। ਤੁਸੀਂ ਚਾਹੋ ਤਾਂ ਦਾਲਚੀਨੀ ਦੇ ਪਾਣੀ ਨਾਲ ਹਰਬਲ ਟੀ ਵੀ ਬਣਾ ਸਕਦੇ ਹੋ। ਇਹ ਦਿਨ ਭਰ ਤੁਹਾਡੇ ਬਲੱਡ ਸ਼ੂਗਰ ਦੇ ਪੱਧਰ ਵਿੱਚ ਉਤਰਾਅ-ਚੜ੍ਹਾਅ ਨੂੰ ਕੰਟਰੋਲ ਵਿੱਚ ਰੱਖਣ ਲਈ ਕੰਮ ਕਰੇਗਾ।
ਇਹ ਵੀ ਪੜ੍ਹੋ: ਗਰਮੀਆਂ 'ਚ ਪੀਂਦੇ ਹੋ ਘੱਟ ਪਾਣੀ ਤਾਂ ਹੋ ਸਕਦੀਆਂ ਇਹ ਪਰੇਸ਼ਾਨੀਆਂ...ਹਾਲੇ ਸ਼ੁਰੂਆਤ ਹੈ, ਅਲਰਟ ਹੋ ਜਾਓ
ਭਿੱਜੇ ਹੋਏ ਮੇਵੇ
ਜੇਕਰ ਤੁਹਾਨੂੰ ਸਵੇਰੇ ਉੱਠਣ ਤੋਂ ਬਾਅਦ ਬਲੱਡ ਸ਼ੂਗਰ ਦੀ ਕਮੀ ਮਹਿਸੂਸ ਹੁੰਦੀ ਹੈ, ਤਾਂ ਤੁਸੀਂ ਖਾਲੀ ਪੇਟ ਥੋੜ੍ਹੀ ਮਾਤਰਾ ਵਿੱਚ ਪ੍ਰੋਟੀਨ ਦਾ ਸੇਵਨ ਕਰ ਸਕਦੇ ਹੋ, ਜਿਵੇਂ ਭਿੱਜੇ ਹੋਏ ਬਦਾਮ, ਅਖਰੋਟ ਜਾਂ ਫਲਾਂ ਦੇ ਨਾਲ ਸੁੱਕੇ ਮੇਵੇ।
ਆਂਵਲੇ ਦੇ ਜੂਸ ਨਾਲ ਐਪਲ ਸਾਈਡਰ
100 ਮਿਲੀਲੀਟਰ ਪਾਣੀ ਲਓ ਅਤੇ ਲਗਭਗ 30 ਮਿਲੀਲੀਟਰ ਆਂਵਲੇ ਦਾ ਰਸ ਜਾਂ ਨਿੰਬੂ ਦਾ ਰਸ ਅਤੇ ਇੱਕ ਚਮਚ ਐਪਲ ਸਾਈਡਰ ਵਿਨੇਗਰ ਮਿਲਾ ਕੇ ਖਾਲੀ ਪੇਟ ਸੇਵਨ ਕਰੋ। ਇਸ ਨੂੰ ਪੀਣ ਨਾਲ ਸ਼ੂਗਰ ਲੈਵਲ ਨੂੰ ਕੰਟਰੋਲ 'ਚ ਲਿਆਉਣ 'ਚ ਮਦਦ ਮਿਲੇਗੀ।
ਮੇਥੀ ਦਾ ਪਾਣੀ
ਸ਼ੂਗਰ ਦੇ ਮਰੀਜ਼ਾਂ ਨੂੰ ਸਵੇਰੇ ਖਾਲੀ ਪੇਟ ਮੇਥੀ ਦੇ ਪਾਣੀ ਦਾ ਸੇਵਨ ਕਰਨਾ ਚਾਹੀਦਾ ਹੈ। ਇਸ ਦੇ ਲਈ ਇੱਕ ਚੱਮਚ ਮੇਥੀ ਦੇ ਬੀਜਾਂ ਨੂੰ ਰਾਤ ਭਰ ਪਾਣੀ ਵਿੱਚ ਭਿਓ ਕੇ ਰੱਖੋ ਅਤੇ ਸਵੇਰੇ ਮੇਥੀ ਦੇ ਦਾਣੇ ਖਾਓ ਅਤੇ ਬਚਿਆ ਹੋਇਆ ਪਾਣੀ ਪੀਓ।