Side Effect Of Holding Pee: ਕਈ ਵਾਰ ਕੰਮ ਵਿਚ ਰੁੱਝੇ ਹੋਣ ਕਾਰਨ ਜਾਂ ਸਫ਼ਰ ਦੌਰਾਨ ਸਹੂਲਤਾਂ ਦੀ ਘਾਟ ਹੋਣ ਕਰਕੇ ਲੋਕ ਪਿਸ਼ਾਬ ਜ਼ਿਆਦਾ ਦੇਰ ਤੱਕ ਰੋਕ ਕੇ ਰੱਖਦੇ ਹਨ। ਅਸੀਂ ਜਾਂ ਤੁਸੀਂ ਕਦੇ ਨਾ ਕਦੇ ਅਜਿਹਾ ਜ਼ਰੂਰ ਕੀਤਾ ਹੋਵੇਗਾ। ਪਰ ਕੀ ਤੁਸੀਂ ਜਾਣਦੇ ਹੋ ਕਿ ਅਜਿਹਾ ਕਰਨ ਨਾਲ ਤੁਸੀਂ ਬਿਮਾਰ ਹੋ ਸਕਦੇ ਹੋ। ਇਸ ਨਾਲ ਬਲੈਡਰ ਲੀਕੇਜ ਹੋਣ ਦੀ ਸਮੱਸਿਆ ਤੋਂ ਲੈ ਕੇ ਪੂਰੀ ਸਿਹਤ 'ਤੇ ਮਾੜਾ ਅਸਰ ਪੈ ਸਕਦਾ ਹੈ। ਆਓ ਜਾਣਦੇ ਹਾਂ ਪੇਸ਼ਾਬ ਬੰਦ ਕਰਨ ਨਾਲ ਹੋਣ ਵਾਲੇ ਕੁਝ ਗੰਭੀਰ ਨੁਕਸਾਨਾਂ ਬਾਰੇ।


ਯੂਟੀਆਈ (UTI) - ਯੂਟੀਆਈ ਔਰਤਾਂ ਦੇ ਨਾਲ-ਨਾਲ ਮਰਦਾਂ ਵਿੱਚ ਵੀ ਇੱਕ ਆਮ ਸਮੱਸਿਆ ਹੈ, ਜੋ ਕਈ ਕਾਰਨਾਂ ਕਰਕੇ ਹੁੰਦੀ ਹੈ। ਇਨ੍ਹਾਂ ਵਿੱਚੋਂ ਇੱਕ ਕਾਰਨ ਪਿਸ਼ਾਬ ਰੋਕਣਾ ਵੀ ਹੈ। ਸਮੇਂ 'ਤੇ ਪਿਸ਼ਾਬ ਨਾ ਕਰਨ ਨਾਲ ਬੈਕਟੀਰੀਆ ਨੂੰ ਵਧਣ ਦਾ ਮੌਕਾ ਮਿਲਦਾ ਹੈ, ਜੋ ਬਲੈਡਰ ਦੇ ਅੰਦਰ ਤੱਕ ਵੀ ਪਹੁੰਚ ਸਕਦਾ ਹੈ। ਇਹ ਲਾਗ ਵਧਣ 'ਤੇ ਕਈ ਗੰਭੀਰ ਬਿਮਾਰੀਆਂ ਦਾ ਕਾਰਨ ਬਣ ਸਕਦੀ ਹੈ। ਅਜਿਹੇ 'ਚ ਸਮੇਂ 'ਤੇ ਪਿਸ਼ਾਬ ਕਰਨਾ ਬਹੁਤ ਜ਼ਰੂਰੀ ਹੈ। ਜੇਕਰ ਤੁਹਾਨੂੰ ਵੀ ਵਾਰ-ਵਾਰ UTI ਦੀ ਸਮੱਸਿਆ ਰਹਿੰਦੀ ਹੈ ਤਾਂ ਸਮੇਂ ਸਿਰ ਪਿਸ਼ਾਬ ਕਰੋ ਅਤੇ ਤਰਲ ਅਤੇ ਪਾਣੀ ਦੀ ਕਾਫੀ ਮਾਤਰਾ 'ਚ ਸੇਵਨ ਕਰੋ।


ਯੂਰਿਨ ਲੀਕੇਜ - ਪਿਸ਼ਾਬ ਲੀਕ ਹੋਣ ਦੀ ਸਮੱਸਿਆ ਅਕਸਰ ਵੱਡੀ ਉਮਰ ਦੇ ਲੋਕਾਂ ਨੂੰ ਉਦੋਂ ਹੁੰਦੀ ਹੈ, ਜਦੋਂ ਉਹ ਪਿਸ਼ਾਬ ਨੂੰ ਕੰਟਰੋਲ ਨਹੀਂ ਕਰ ਪਾਉਂਦੇ ਹਨ। ਪਰ ਜੇਕਰ ਤੁਸੀਂ ਲਗਾਤਾਰ ਪਿਸ਼ਾਬ ਰੋਕਦੇ ਹੋ, ਤਾਂ ਪੇਲਵਿਕ ਫਲੋਰ ਕਮਜ਼ੋਰ ਹੋ ਜਾਂਦਾ ਹੈ ਅਤੇ ਲੀਕ ਹੋਣ ਦੀ ਇਹ ਸਮੱਸਿਆ ਤੁਹਾਡੇ ਨਾਲ ਛੋਟੀ ਉਮਰ ਵਿੱਚ ਵੀ ਹੋ ਸਕਦੀ ਹੈ। ਲਗਾਤਾਰ ਪਿਸ਼ਾਬ ਰੋਕਣ ਨਾਲ ਮਸਾਨੇ ਕਮਜ਼ੋਰ ਹੋਣ ਲੱਗ ਜਾਂਦੇ ਹਨ, ਜਿਸ ਕਾਰਨ ਪਿਸ਼ਾਬ ਲੀਕ ਹੋਣ ਦੀ ਸਮੱਸਿਆ ਹੋ ਜਾਂਦੀ ਹੈ।


ਇਹ ਵੀ ਪੜ੍ਹੋ: Punjab Weather Today: ਪੰਜਾਬ 'ਚ ਸ਼ੁਰੂ ਹੋਇਆ ਗਰਮੀ ਦਾ ਕਹਿਰ, 41 ਡਿਗਰੀ ਤੱਕ ਪਹੁੰਚਿਆ ਪਾਰਾ, IMD ਨੇ ਜਾਰੀ ਕੀਤਾ ਯੈਲੋ ਅਲਰਟ


ਕਿਡਨੀ ਸਟੋਨ- ਪਿਸ਼ਾਬ ਵਿੱਚ ਯੂਰਿਕ ਐਸਿਡ ਅਤੇ ਕੈਲਸ਼ੀਅਮ ਆਕਸਲੇਟ ਨਾਮਕ ਮਿਨਰਲ ਹੁੰਦੇ ਹਨ। ਅਜਿਹੇ 'ਚ ਜੇਕਰ ਤੁਸੀਂ ਪਿਸ਼ਾਬ ਨੂੰ ਜ਼ਿਆਦਾ ਦੇਰ ਤੱਕ ਰੋਕ ਕੇ ਰੱਖਦੇ ਹੋ ਤਾਂ ਇਸ ਨਾਲ ਕਿਡਨੀ ਸਟੋਨ ਦੀ ਸਮੱਸਿਆ ਹੋ ਸਕਦੀ ਹੈ।


ਬਲੈਡਰ ਦੀ ਸਟ੍ਰੈਚਿੰਗ - ਪਿਸ਼ਾਬ ਨੂੰ ਵਾਰ-ਵਾਰ ਲੰਮੇਂ ਸਮੇਂ ਤੱਕ ਰੋਕ ਕੇ ਰੱਖਣ ਨਾਲ ਬਲੈਡਰ ਦੀਆਂ ਮਾਸਪੇਸ਼ੀਆਂ ਖਿੱਚੀਆਂ ਅਤੇ ਕਮਜ਼ੋਰ ਹੋ ਜਾਂਦੀਆਂ ਹਨ, ਜਿਸ ਕਾਰਨ ਲੰਬੇ ਸਮੇਂ ਬਾਅਦ ਬਲੈਡਰ ਦੇ ਫਟਣ ਵਰਗੀਆਂ ਗੰਭੀਰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ।


ਕਿਡਨੀ ਸਬੰਧੀ ਬਿਮਾਰੀ - ਪਿਸ਼ਾਬ ਬੰਦ ਹੋਣ ਨਾਲ ਕਿਡਨੀ 'ਤੇ ਦਬਾਅ ਪੈਂਦਾ ਹੈ, ਜੋ ਕਿ ਆਉਣ ਵਾਲੇ ਸਮੇਂ 'ਚ ਕਿਡਨੀ ਸੰਬੰਧੀ ਗੰਭੀਰ ਸਮੱਸਿਆਵਾਂ ਦੀ ਜੜ੍ਹ ਬਣ ਸਕਦਾ ਹੈ। ਇਸ ਤੋਂ ਇਲਾਵਾ ਪਿਸ਼ਾਬ ਨੂੰ ਜ਼ਿਆਦਾ ਦੇਰ ਤੱਕ ਰੋਕ ਕੇ ਰੱਖਣ ਦੀ ਆਦਤ ਕਿਡਨੀ ਅਤੇ ਬਲੈਡਰ 'ਚ ਦਰਦ ਦਾ ਕਾਰਨ ਬਣਦੀ ਹੈ। ਪਿਸ਼ਾਬ ਕਰਨ ਤੋਂ ਬਾਅਦ ਬਲੈਡਰ ਦੀਆਂ ਮਾਸਪੇਸ਼ੀਆਂ ਅਕੜਣ ਲੱਗ ਜਾਂਦੀਆਂ ਹਨ, ਜਿਸ ਕਾਰਨ ਪੇਡੂ ਦੇ ਕੜਵੱਲ ਦੀ ਸਮੱਸਿਆ ਹੋ ਜਾਂਦੀ ਹੈ।


ਇਹ ਵੀ ਪੜ੍ਹੋ: Punjab News : ਸਵੇਰੇ 3 ਵਜੇ ਪਾਕਿਸਤਾਨ ਤੋਂ ਭਾਰਤ 'ਚ ਡਰੋਨ ਦੀ ਘੁਸਪੈਠ, ਬੀਐੱਸਐੱਫ ਨੇ ਗੋਲੀਬਾਰੀ ਕਰ ਕੀਤਾ ਢੇਰ