Vitamin D Deficiency: ਸਰੀਰ ਨੂੰ ਤੰਦਰੁਸਤ ਰੱਖਣ ਲਈ ਵੱਖ-ਵੱਖ ਕਿਸਮ ਦੇ ਵਿਟਾਮਿਨਾਂ ਦੀ ਲੋੜ ਹੁੰਦੀ ਹੈ। ਕੁਝ ਰਿਪੋਰਟਾਂ ਦਾ ਦਾਅਵਾ ਹੈ ਕਿ ਭਾਰਤ ਵਿੱਚ 2 ਵਿਟਾਮਿਨਾਂ ਦੀ ਸਭ ਤੋਂ ਜ਼ਿਆਦਾ ਕਮੀ ਪਾਈ ਜਾਂਦੀ ਹੈ, ਜਿਸ ਵਿੱਚ ਵਿਟਾਮਿਨ B-12 ਅਤੇ ਵਿਟਾਮਿਨ D ਸ਼ਾਮਲ ਹਨ। ਵਿਟਾਮਿਨ D ਦੀ ਕਮੀ ਸਰੀਰ ਵਿੱਚ ਕਈ ਸਮੱਸਿਆਵਾਂ ਦਾ ਕਾਰਨ ਬਣ ਸਕਦੀ ਹੈ। ਇਹ ਵਿਟਾਮਿਨ ਇਮਿਊਨ ਸਿਸਟਮ ਲਈ ਬਹੁਤ ਜ਼ਰੂਰੀ ਹੁੰਦਾ ਹੈ। ਇਸ ਦੀ ਕਮੀ ਕਾਰਨ ਹੱਡੀਆਂ ਕਮਜ਼ੋਰ ਹੋ ਸਕਦੀਆਂ ਹਨ। ਮਹਿਲਾਵਾਂ ਵਿੱਚ ਵਿਟਾਮਿਨ D ਦੀ ਕਮੀ ਸਭ ਤੋਂ ਜ਼ਿਆਦਾ ਪਾਈ ਜਾਂਦੀ ਹੈ। ਆਓ ਜਾਣਦੇ ਹਾਂ ਇਸ ਬਾਰੇ ਮਾਹਿਰਾਂ ਦੀ ਰਾਏ।
ਡਾਕਟਰ ਕੀ ਕਹਿੰਦੇ ਹਨ?
ਡਾਕਟਰ ਨਜ਼ਰ ਦੱਸਦੇ ਹਨ ਕਿ ਵਿਟਾਮਿਨ-D ਦੀ ਕਮੀ ਕਾਰਨ ਮਹਿਲਾਵਾਂ ਵਿੱਚ ਦਿਲ ਦੇ ਰੋਗਾਂ ਦੀ ਸਮੱਸਿਆ ਵਧ ਸਕਦੀ ਹੈ। ਇਸ ਨਾਲ ਬਲੱਡ ਪ੍ਰੈਸ਼ਰ ਦੀ ਸਮੱਸਿਆ ਵੀ ਪੈਦਾ ਹੋ ਸਕਦੀ ਹੈ। ਵਿਟਾਮਿਨ D ਇੱਕ ਐਸਾ ਤੱਤ ਹੈ, ਜਿਸਦੀ ਕਮੀ ਖੁਰਾਕ ਦੇ ਜਰੀਏ ਵੀ ਪੂਰੀ ਕੀਤੀ ਜਾ ਸਕਦੀ ਹੈ।
ਵਿਟਾਮਿਨ-D ਦੀ ਕਮੀ ਦੇ ਸੰਕੇਤ
ਉਦਾਸ ਰਹਿਣਾ:
ਮਹਿਲਾਵਾਂ ਵਿੱਚ ਮੂਡ ਸਵਿੰਗਜ਼, ਉਦਾਸੀ ਜਾਂ ਖਾਮੋਸ਼ ਰਹਿਣਾ ਵਿਟਾਮਿਨ-D ਦੀ ਕਮੀ ਦਾ ਲੱਛਣ ਹੁੰਦਾ ਹੈ। ਇਸ ਕਮੀ ਕਰਕੇ ਹਾਰਮੋਨਲ ਦੇ ਵਿੱਚ ਗੜਬੜੀ ਆ ਜਾਂਦੀ ਹੈ।
ਜੋੜਾਂ ਵਿੱਚ ਦਰਦ:
ਅਕਸਰ ਮਹਿਲਾਵਾਂ ਹੱਡੀਆਂ ਅਤੇ ਜੋੜਾਂ ਵਿੱਚ ਦਰਦ ਦੀ ਸ਼ਿਕਾਇਤ ਕਰਦੀਆਂ ਹਨ, ਖਾਸ ਕਰਕੇ ਸਰਦੀਆਂ ਦੇ ਮੌਸਮ ਵਿੱਚ। ਇਹ ਵੀ ਵਿਟਾਮਿਨ-D ਦੀ ਕਮੀ ਦਾ ਲੱਛਣ ਹੋ ਸਕਦਾ ਹੈ।
ਥਕਾਵਟ:
ਵਿਟਾਮਿਨ-D ਦੀ ਕਮੀ ਨਾਲ ਸਰੀਰ ਵਿੱਚ ਕੈਲਸ਼ੀਅਮ ਦੀ ਕਮੀ ਵੀ ਹੋ ਜਾਂਦੀ ਹੈ। ਇਸ ਨਾਲ ਮਹਿਲਾਵਾਂ ਹਮੇਸ਼ਾ ਕਮਜ਼ੋਰ, ਬਿਮਾਰ ਅਤੇ ਥੱਕੀ ਹੋਈ ਮਹਿਸੂਸ ਕਰਦੀਆਂ ਹਨ। ਜ਼ਰੂਰਤ ਤੋਂ ਵੱਧ ਥਕਾਵਟ ਅਤੇ ਕਮਜ਼ੋਰੀ ਵੀ ਇਸ ਤੱਤ ਦੀ ਕਮੀ ਦਾ ਸੰਕੇਤ ਹੁੰਦਾ ਹੈ।
ਡਿਪ੍ਰੈਸ਼ਨ:
ਮਹਿਲਾਵਾਂ ਦੇ ਸਰੀਰ ਵਿੱਚ ਵਿੱਟਾਮਿਨ D ਦੀ ਕਮੀ ਕਾਰਨ ਅਕਸਰ ਤਣਾਅ ਤੇ ਡਿਪ੍ਰੈਸ਼ਨ ਮਹਿਸੂਸ ਹੁੰਦਾ ਹੈ। ਉਦਾਸ ਰਹਿਣਾ ਇਸ ਕਮੀ ਦਾ ਇੱਕ ਵੱਡਾ ਕਾਰਣ ਹੈ। ਇਸ ਦੇ ਨਾਲ, ਮਹਿਲਾਵਾਂ ਦਾ ਇਕੱਲੇ ਰਹਿਣਾ ਵੀ ਇਸ ਕਮੀ ਦਾ ਸੰਕੇਤ ਹੋ ਸਕਦਾ ਹੈ।
ਵਾਲਾਂ ਦਾ ਝੜਣਾ:
ਵਿਟਾਮਿਨ D ਦੀ ਕਮੀ ਨਾਲ ਮਹਿਲਾਵਾਂ ਵਿੱਚ ਵਾਲਾਂ ਦਾ ਜ਼ਰੂਰਤ ਤੋਂ ਵੱਧ ਝੜਨਾ ਜਾਂ ਹਮੇਸ਼ਾਂ ਝੜਦੇ ਰਹਿਣਾ ਇੱਕ ਆਮ ਲੱਛਣ ਹੁੰਦਾ ਹੈ।
ਇਸ ਕਮੀ ਨੂੰ ਕਿਵੇਂ ਦੂਰ ਕੀਤਾ ਜਾਵੇ?
ਧੁੱਪ:
ਵਿਟਾਮਿਨ D ਦਾ ਸਭ ਤੋਂ ਕੁਦਰਤੀ ਸਰੋਤ ਧੂਪ ਹੈ। ਜੇ ਤੁਸੀਂ ਸਵੇਰੇ 9 ਵਜੇ ਤੋਂ ਪਹਿਲਾਂ ਕੁਝ ਸਮਾਂ ਸੂਰਜ ਦੀ ਰੌਸ਼ਨੀ ਵਿੱਚ ਬਿਤਾਉਂਦੇ ਹੋ, ਤਾਂ ਸਰੀਰ ਨੂੰ ਪ੍ਰਾਪਤ ਵਿਟਾਮਿਨ ਦੀ ਲੋੜ ਪੂਰੀ ਹੋ ਸਕਦੀ ਹੈ।
ਮੱਛੀ:
ਸੈਲਮਨ, ਟਿਊਨਾ ਅਤੇ ਸਾਰਡਿਨ ਵਰਗੀਆਂ ਮੱਛੀਆਂ ਦਾ ਸੇਵਨ ਕਰੋ। ਇਹ ਵਿਟਾਮਿਨ D ਦੇ ਚੰਗੇ ਸਰੋਤ ਹਨ।
ਅੰਡੇ:
ਅੰਡੇ ਦੇ ਪੀਲੇ ਹਿੱਸੇ ਨੂੰ ਆਪਣੀ ਡਾਇਟ ਵਿੱਚ ਸ਼ਾਮਲ ਕਰੋ ਕਿਉਂਕਿ ਇਹ ਵੀ ਵਿਟਾਮਿਨ D ਦਾ ਸਰੋਤ ਹੁੰਦਾ ਹੈ।
ਡੇਅਰੀ ਆਈਟਮਸ:
ਦੁੱਧ, ਪਨੀਰ ਅਤੇ ਹੋਰ ਡੇਅਰੀ ਪ੍ਰੋਡਕਟਸ ਦਾ ਸੇਵਨ ਕਰੋ।
ਫਲ:
ਸੰਤਰਾ ਅਤੇ ਅਨਾਰ ਵਰਗੇ ਫਲ ਵੀ ਵਿਟਾਮਿਨ D ਦੇ ਸਰੋਤ ਹੁੰਦੇ ਹਨ।
Disclaimer: ਖ਼ਬਰਾਂ ਵਿੱਚ ਦਿੱਤੀ ਗਈ ਕੁਝ ਜਾਣਕਾਰੀ ਮੀਡੀਆ ਰਿਪੋਰਟਾਂ 'ਤੇ ਅਧਾਰਤ ਹੈ। ਕਿਸੇ ਵੀ ਸੁਝਾਅ ਨੂੰ ਲਾਗੂ ਕਰਨ ਤੋਂ ਪਹਿਲਾਂ, ਤੁਹਾਨੂੰ ਸਬੰਧਤ ਮਾਹਿਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।