Cervical Cancer New Treatment : ਬੱਚੇਦਾਨੀ ਦੇ ਮੂੰਹ ਦੇ ਕੈਂਸਰ ਦਾ ਖ਼ਤਰਾ ਭਾਰਤ ਵਿੱਚ ਹੀ ਨਹੀਂ ਸਗੋਂ ਪੂਰੀ ਦੁਨੀਆ ਵਿੱਚ ਤੇਜ਼ੀ ਨਾਲ ਵੱਧ ਰਿਹਾ ਹੈ। WHO ਦੇ ਅਨੁਸਾਰ, ਇਹ ਔਰਤਾਂ ਵਿੱਚ ਚੌਥਾ ਸਭ ਤੋਂ ਆਮ ਕੈਂਸਰ ਹੈ, ਜਿਸ ਵਿੱਚ ਹਰ ਸਾਲ ਲਗਭਗ 6.6 ਲੱਖ ਨਵੇਂ ਕੇਸ ਸਾਹਮਣੇ ਆ ਰਹੇ ਹਨ।


ਇਨ੍ਹਾਂ ਵਿੱਚੋਂ 3.5 ਲੱਖ ਮੌਤਾਂ ਹੁੰਦੀਆਂ ਹਨ। ਯੂਕੇ ਵਿੱਚ ਹਰ ਸਾਲ ਸਰਵਾਈਕਲ ਕੈਂਸਰ ਦੇ ਲਗਭਗ 3,200 ਕੇਸ ਹੁੰਦੇ ਹਨ ਅਤੇ 800 ਮੌਤਾਂ ਹੁੰਦੀਆਂ ਹਨ। ਇਨ੍ਹਾਂ ਵਿੱਚੋਂ ਜ਼ਿਆਦਾਤਰ ਪ੍ਰਭਾਵਿਤ ਔਰਤਾਂ ਦੀ ਉਮਰ 30 ਸਾਲ ਦੇ ਆਸ-ਪਾਸ ਹੈ। ਅਜਿਹੇ 'ਚ ਇਸ ਕੈਂਸਰ ਦਾ ਕਾਰਗਰ ਇਲਾਜ ਲੱਭਿਆ ਗਿਆ ਹੈ।


10 ਸਾਲਾਂ ਦੀ ਜਾਂਚ ਤੋਂ ਬਾਅਦ ਮੈਡੀਕਲ ਸਾਇੰਸ ਨੇ ਵੱਡੀ ਪ੍ਰਾਪਤੀ ਕੀਤੀ ਹੈ। ਇਲਾਜ ਦੀ ਨਵੀਂ ਵਿਧੀ ਸਰਵਾਈਕਲ ਕੈਂਸਰ ਤੋਂ ਮੌਤ ਦੇ ਖਤਰੇ ਨੂੰ ਲਗਭਗ 40% ਘਟਾ ਦੇਵੇਗੀ।



ਸਰਵਾਈਕਲ ਕੈਂਸਰ ਹਿਊਮਨ ਪੈਪੀਲੋਮਾ ਵਾਇਰਸ (HPV) ਹੁੰਦਾ ਹੈ। ਇੱਕ ਤੋਂ ਵੱਧ ਪਾਰਟਨਰ ਨਾਲ ਸੈਕਸ ਕਰਨ 'ਤੇ ਇਸ ਵਾਇਰਸ ਦੇ ਇਨਫੈਕਸ਼ਨ ਦਾ ਖਤਰਾ ਰਹਿੰਦਾ ਹੈ। ਵੇਜਾਈਨਾ ਤੋਂ ਬਲੀਡਿੰਗ ਹੋਣ, ਜ਼ਿਆਦਾ ਲਿਕਵਿਡ ਡਿਸਚਾਰਜ ਹੋਣ, ਬਦਬੂ ਆਉਣ ਅਤੇ ਫਿਜ਼ਿਕਲ ਰਿਲੇਸ਼ਨ ਬਣਾਉਣ ਦਰਦ ਹੋਣ 'ਤੇ ਸਾਵਧਾਨ ਹੋਣਾ ਚਾਹੀਦਾ ਹੈ। ਅਜਿਹੇ ਲੱਛਣ ਨਜ਼ਰ ਆਉਣ 'ਤੇ ਪੈਪ ਸਮੀਅਰ, ਸਰਵਾਈਕਲ ਬਾਇਓਪਸੀ, ਪੇਟ ਦੇ ਅਲਟਰਾਸਾਊਂਡ ਦੁਆਰਾ ਜਾਂਚ ਕੀਤੀ ਜਾਂਦੀ ਹੈ।


ਇਹ ਵੀ ਪੜ੍ਹੋ: ਪੰਜਾਬ ਦੇ 4 ਜ਼ਿਲ੍ਹਿਆਂ 'ਚ ਮੁੜ ਹੋਣਗੀਆਂ ਪੰਚਾਇਤੀ ਚੋਣਾਂ, ਛੇਤੀ ਐਲਾਨੀ ਜਾਵੇਗੀ ਤਰੀਕ


ਸਰਵਾਈਕਲ ਕੈਂਸਰ ਦਾ ਨਵਾਂ ਇਲਾਜ ਕੀ ਹੈ?


ਬੱਚੇਦਾਨੀ ਦੇ ਮੂੰਹ ਦੇ ਕੈਂਸਰ ਦੇ ਇਲਾਜ ਵਿੱਚ ਇੱਕ ਨਵਾਂ ਇਲਾਜ ਬਹੁਤ ਕਾਰਗਰ ਦੱਸਿਆ ਜਾ ਰਿਹਾ ਹੈ। ਇਸ ਨਾਲ ਮਰੀਜ਼ਾਂ ਦੀ ਮੌਤ ਦਾ ਖਤਰਾ 40% ਤੱਕ ਘੱਟ ਜਾਂਦਾ ਹੈ, ਜੋ ਕਿ ਪਿਛਲੇ 25 ਸਾਲਾਂ ਵਿੱਚ ਇਸ ਬਿਮਾਰੀ ਦੇ ਵਿਰੁੱਧ ਸਭ ਤੋਂ ਵਧੀਆ ਇਲਾਜ ਮੰਨਿਆ ਜਾਂਦਾ ਹੈ।


ਇਸ ਨਵੇਂ ਇਲਾਜ ਵਿੱਚ, ਮਰੀਜ਼ਾਂ ਨੂੰ ਕੀਮੋਥੈਰੇਪੀ ਦਾ ਇੱਕ ਛੋਟਾ ਕੋਰਸ ਦਿੱਤਾ ਜਾਂਦਾ ਹੈ, ਜਿਸ ਤੋਂ ਬਾਅਦ ਉਨ੍ਹਾਂ ਨੂੰ ਕੀਮੋਥੈਰੇਪੀ ਅਤੇ ਰੇਡੀਓਥੈਰੇਪੀ ਦਾ ਕਾਮਬੀਨੇਸ਼ਨ ਦਿੱਤਾ ਜਾਂਦਾ ਹੈ। ਇਸ ਇਲਾਜ ਨੂੰ ਯੂਕੇ, ਮੈਕਸੀਕੋ, ਭਾਰਤ, ਇਟਲੀ ਅਤੇ ਬ੍ਰਾਜ਼ੀਲ ਵਿੱਚ 10 ਸਾਲਾਂ ਦੇ ਲੰਬੇ ਪ੍ਰੀਖਣ ਤੋਂ ਬਾਅਦ ਸਫਲਤਾ ਮਿਲੀ ਹੈ।



ਯੂਨੀਵਰਸਿਟੀ ਕਾਲਜ ਲੰਡਨ ਦੇ ਖੋਜਕਰਤਾਵਾਂ ਨੇ ਪਾਇਆ ਕਿ ਇਹ ਨਵਾਂ ਇਲਾਜ ਨਾ ਸਿਰਫ਼ ਮਰੀਜ਼ਾਂ ਲਈ ਮੌਤ ਦੇ ਖਤਰੇ ਨੂੰ ਘਟਾਉਂਦਾ ਹੈ, ਸਗੋਂ ਕੈਂਸਰ ਦੇ ਵਾਪਸ ਆਉਣ ਦੇ ਖਤਰੇ ਨੂੰ ਵੀ 35% ਤੱਕ ਘਟਾਉਂਦਾ ਹੈ। ਖੋਜ ਦੇ ਨਤੀਜੇ ਲੈਂਸੇਟ ਮੈਗਜ਼ੀਨ ਵਿੱਚ ਪ੍ਰਕਾਸ਼ਿਤ ਕੀਤੇ ਗਏ ਹਨ।


ਇਸ ਟੈਸਟਿੰਗ ਦੀ ਮੁਖੀ ਡਾਕਟਰ ਮੈਰੀ ਮੈਕਕਾਰਮੈਕ ਨੇ ਕਿਹਾ, 'ਸਰਵਾਈਕਲ ਕੈਂਸਰ ਦੇ ਇਲਾਜ 'ਚ ਇਹ ਹੁਣ ਤੱਕ ਦਾ ਸਭ ਤੋਂ ਵਧੀਆ ਇਲਾਜ ਹੈ।' ਹੁਣ ਇਸ ਨੂੰ ਦੁਨੀਆ ਭਰ ਵਿੱਚ ਲਿਆਉਣ ਦੀ ਮੰਗ ਹੈ। ਕੈਂਸਰ ਰਿਸਰਚ ਯੂਕੇ ਦੇ ਕਾਰਜਕਾਰੀ ਨਿਰਦੇਸ਼ਕ ਡਾ: ਇਆਨ ਫਾਉਲਸ ਨੇ ਕਿਹਾ, 'ਇਹ ਇਲਾਜ ਸਰਵਾਈਕਲ ਕੈਂਸਰ ਦੇ ਮਰੀਜ਼ਾਂ ਲਈ ਉਮੀਦ ਦੀ ਨਵੀਂ ਕਿਰਨ ਹੈ।'


ਇਹ ਵੀ ਪੜ੍ਹੋ: ਬਾਬਾ ਸਿੱਦੀਕੀ ਦੇ ਕਾਤਲਾਂ ਨੇ Instagram-Snapchat ਦੇ ਇਸ ਫੀਚਰ ਦੀ ਕੀਤੀ ਗਲਤ ਵਰਤੋਂ! ਇਦਾਂ ਕੀਤੀਆਂ ਸੀਕਰੇਟ ਗੱਲਾਂ


Disclaimer:  ਖਬਰ 'ਚ ਦਿੱਤੀ ਗਈ ਕੁਝ ਜਾਣਕਾਰੀ ਮੀਡੀਆ ਰਿਪੋਰਟਾਂ 'ਤੇ ਆਧਾਰਿਤ ਹੈ। ਕਿਸੇ ਵੀ ਸੁਝਾਅ ਨੂੰ ਲਾਗੂ ਕਰਨ ਤੋਂ ਪਹਿਲਾਂ, ਤੁਹਾਨੂੰ ਸਬੰਧਤ ਮਾਹਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।