ਨਵੀਂ ਦਿੱਲੀ: ਪਿਆਰ ਇੱਕ ਖੂਬਸੂਰਤ, ਭੋਲੇਪਨ ਦੀ ਭਾਵਨਾ ਹੈ। ਜਦੋਂ ਤੁਸੀਂ ਕਿਸੇ ਨੂੰ ਡੇਟ ਕਰਦੇ ਹੋ ਤਾਂ ਉਸ 'ਚ ਹੌਲੀ-ਹੌਲੀ ਤੁਹਾਡੀ ਦਿਲਚਸਪੀ ਵਧਦੀ ਹੈ ਤੇ ਫਿਰ ਤੁਸੀਂ ਉਸ ਨੂੰ ਪਿਆਰ ਕਰਨਾ ਸ਼ੁਰੂ ਕਰਦੇ ਹੋ। ਇਸ ਤੋਂ ਮਗਰੋਂ ਤੁਹਾਨੂੰ ਚੰਗਾ ਤੇ ਆਰਾਮਦਾਇਕ ਮਹਿਸੂਸ ਹੁੰਦਾ ਹੈ।

ਹਾਲਾਂਕਿ, ਅਕਸਰ ਚੀਜ਼ਾਂ ਗਲਤ ਹੁੰਦੀਆਂ ਹਨ ਤੇ ਸਮੇਂ ਦੇ ਨਾਲ ਤੁਸੀਂ ਹੌਲੀ-ਹੌਲੀ ਵਿਅਕਤੀ ਦੇ ਵੱਖਰੇ ਪਹਿਲੂ ਨੂੰ ਜਾਣਦੇ ਹੋ। ਕਈ ਵਾਰ ਤੁਹਾਨੂੰ ਇਹ ਸੰਕੇਤ ਵੀ ਮਿਲਦੇ ਹਨ ਕਿ ਤੁਸੀਂ ਨੋਟਿਸ ਕਰ ਸਕਦੇ ਹੋ ਪਰ ਤੁਸੀਂ ਉਨ੍ਹਾਂ ਨੂੰ ਜਾਣਬੁੱਝ ਕੇ ਨਜ਼ਰਅੰਦਾਜ਼ ਕਰਨਾ ਚਾਹੁੰਦੇ ਹੋ। ਅਜਿਹਾ ਕਰਨ ਨਾਲ ਕਈ ਵਾਰ ਰਿਸ਼ਤੇ ਖ਼ਰਾਬ ਹੋ ਜਾਂਦੇ ਹਨ।

ਜੇ ਰਿਸ਼ਤਾ ਭਾਵਨਾਤਮਕ ਤੌਰ 'ਤੇ ਅਪਮਾਨਜਨਕ:

ਪਹਿਲਾਂ ਕੋਈ ਵੀ ਰਿਸ਼ਤਾ ਸੁਪਨੇ ਵਿਖਾਉਂਦਾ ਹੈ ਪਰ ਜਦੋਂ ਤੁਸੀਂ ਆਪਣੇ ਸਾਥੀ ਦੇ ਗੁੱਸੇ ਦੇ ਮੁੱਦਿਆਂ ਵੱਲ ਧਿਆਨ ਦੇਣਾ ਸ਼ੁਰੂ ਕਰਦੇ ਹੋ ਤੇ ਜੇ ਉਹ ਤੁਹਾਡੇ ਨਾਲ blame-game ਖੇਡ ਰਿਹਾ ਹੈ ਤਾਂ ਤੁਹਾਨੂੰ ਸੰਕੇਤ ਮਿਲ ਰਹੇ ਹਨ ਕਿ ਦੂਰ ਹੋ ਜਾਓ।

ਪਿਆਰ ਨਾਲ ਭਰੋਸਾ ਕਰਨਾ ਬਹੁਤ ਜ਼ਰੂਰੀ:

ਜੇ ਤੁਹਾਡਾ ਸਾਥੀ ਇਹ ਕਹਿੰਦਾ ਹੈ ਕਿ ਉਹ ਤੁਹਾਨੂੰ ਪਿਆਰ ਕਰਦਾ ਹੈ ਪਰ ਤੁਸੀਂ ਇਸ ਨੂੰ ਬਿਲਕੁਲ ਨਹੀਂ ਮਹਿਸੂਸ ਕਰਦੇ, ਤਾਂ ਇਸ ਦਾ ਸਪਸ਼ਟ ਅਰਥ ਹੈ ਕਿ ਤੁਹਾਨੂੰ ਤੁਰੰਤ ਅਜਿਹੇ ਸਾਥੀ ਤੋਂ ਅਲੱਗ ਹੋ ਜਾਣਾ ਚਾਹੀਦਾ ਹੈ। ਕਿਸੇ ਵੀ ਰਿਸ਼ਤੇਦਾਰੀ ਵਿੱਚ ਪਿਆਰ ਦੇ ਨਾਲ ਭਰੋਸਾ, ਸਪੋਰਟ ਤੇ ਸਮਝ ਹੋਣਾ ਬਹੁਤ ਜ਼ਰੂਰੀ ਹੈ।

self-absorbed ਸਾਥੀ ਤੋਂ ਦੂਰ ਰਹੋ:

ਜੇ ਤੁਸੀਂ ਵੇਖਦੇ ਹੋ ਕਿ ਤੁਸੀਂ ਹਮੇਸ਼ਾਂ ਆਪਣੇ ਸਾਥੀ ਦੀ ਪ੍ਰਸ਼ੰਸਾ ਕਰਦੇ ਹੋ ਤੇ ਉਸ ਦੀ ਖੁਸ਼ੀ ਨੂੰ ਆਪਣੀਆਂ ਇੱਛਾਵਾਂ ਤੋਂ ਉੱਪਰ ਰੱਖਦੇ ਹੋ, ਤਾਂ ਇਸ ਸਥਿਤੀ ਵਿਚ ਤੁਹਾਡਾ ਰਿਸ਼ਤਾ ਸਾਰੀ ਉਮਰ ਕੁਝ ਨਾ ਕੁਝ ਦੇਣ ਲਈ ਹੀ ਰਹੇਗਾ, ਬਦਲੇ ਵਿੱਚ ਤੁਹਾਨੂੰ ਕੁਝ ਨਾ ਮਿਲਣ ਦੀ ਸੰਭਾਵਨਾ ਵਧੇਰੇ ਰਹੇਗੀ।

ਕੁਮਾਰ ਵਿਸ਼ਵਾਸ ਦੀ ਸੱਤ ਮਹੀਨੇ ਪਹਿਲਾਂ ਚੋਰੀ ਹੋਈ ਫਾਰਚੂਨਰ ਮਿਲੀ, ਯੂਜ਼ਰ ਨੇ ਮੰਗੀ ਪਾਰਟੀ ਤਾਂ ਇੰਜ ਦਿੱਤਾ ਰਿਐਕਸ਼ਨ

ਜੋ ਆਪਣੀਆਂ ਗਲਤੀਆਂ ਕਦੇ ਨਾ ਮੰਨੇ:

ਅਜਿਹੇ ਸਾਥੀ ਨਾਲ ਰਹਿਣਾ ਵੀ ਨਿਰਾਸ਼ ਕਰ ਸਕਦਾ ਹੈ ਜੋ ਆਪਣੀਆਂ ਗਲਤੀਆਂ ਨੂੰ ਕਦੇ ਸਵੀਕਾਰ ਨਹੀਂ ਕਰਦਾ। ਅਜਿਹੀ ਸਥਿਤੀ ਵਿੱਚ ਆਪਣਾ ਸਮੁੱਚਾ ਜੀਵਨ superior-ship ਨੂੰ ਦੇਣਾ ਤੁਹਾਡੀ ਊਰਜਾ ਨੂੰ ਹੋਰ ਵੀ ਘਟਾ ਸਕਦਾ ਹੈ। ਇਹ ਕਾਰਨ ਵੀ ਕਿਸੇ ਨੂੰ ਰਿਸ਼ਤੇ ਛੱਡਣ ਲਈ ਮਜਬੂਰ ਕਰਦਾ ਹੈ।

ਭਾਵੁਕ ਨਾ ਹੋਵੋ:

ਸ਼ਬਦਾਂ ਵਿੱਚ ਹਜ਼ਾਰਾਂ ਭਾਵਨਾਵਾਂ ਹੁੰਦੀਆਂ ਹਨ। ਜੇ ਤੁਹਾਡਾ ਸਾਥੀ ਆਪਣੇ ਆਪ ਨੂੰ ਪ੍ਰਗਟ ਕਰਨ ਦੇ ਯੋਗ ਨਹੀਂ ਹੈ, ਤਾਂ ਇਹ ਭਾਵਨਾਤਮਕ ਤੌਰ 'ਤੇ ਰਿਸ਼ਤੇ ਨੂੰ ਖਤਮ ਕਰਦਾ ਹੈ। ਕੁਝ ਲੋਕ ਭਾਵਨਾਤਮਕ ਤੌਰ 'ਤੇ ਬੇਵਕੂਫ ਹੁੰਦੇ ਹਨ, ਉਹ ਕਿਸੇ ਨਾਲ ਵੀ ਗੱਲ ਨਹੀਂ ਕਰਦੇ ਤੇ ਉਨ੍ਹਾਂ ਨੂੰ ਕੋਈ ਹਮਦਰਦੀ ਨਹੀਂ ਹੁੰਦੀ, ਅਜਿਹੇ ਲੋਕ ਤੁਹਾਡੀ ਮਾਨਸਿਕ ਸਥਿਤੀ ਨੂੰ ਪੂਰੀ ਤਰ੍ਹਾਂ ਵਿਗਾੜ ਸਕਦੇ ਹਨ, ਕਿਉਂਕਿ ਗੱਲਬਾਤ ਹਰ ਚੀਜ਼ ਦਾ ਹੱਲ ਹੈ।

ਵੈਲੇਨਟਾਈਨ 'ਤੇ ਰਿਲੀਜ਼ ਹੋਵੇਗੀ ਗਿੱਪੀ ਤੇ ਨੀਰੂ ਦੀ ਇਹ ਫਿਲਮ

Captain ਵੱਲੋਂ ਪੇਸ਼ ਬਿੱਲ 'ਚ ਕਿਸਾਨਾਂ ਲਈ ਕੀ ਵੱਡਾ ਐਲਾਨ

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904