ਰੰਗਾਂ ਦਾ ਤਿਉਹਾਰ ਹੋਲੀ ਬਹੁਤ ਨਜ਼ਦੀਕ ਹੈ। ਬਾਜ਼ਾਰ 'ਚ ਮਿਲਣ ਵਾਲੇ ਰੰਗਾਂ 'ਚ ਕੈਮੀਕਲ ਹੁੰਦੇ ਹਨ, ਜਿਸ ਨਾਲ ਤੁਹਾਡੀ ਚਮੜੀ ਖਰਾਬ ਹੋ ਸਕਦੀ ਹੈ। ਇਸ ਲਈ ਅੱਜ ਅਸੀਂ ਤੁਹਾਨੂੰ ਦਸਾਂਗੇ ਹਰਬਲ ਰੰਗ ਬਣਾਉਣ ਦਾ ਤਰੀਕਾ।


-ਸੰਤਰੀ ਰੰਗ ਬਣਾਉਣ ਲਈ ਮਹਿੰਦੀ ਦੇ ਪੱਤਿਆਂ ਨੂੰ ਰਾਤ ਭਰ ਪਾਣੀ 'ਚ ਭਿੱਜੇ ਰਹਿਣ ਦਿਓ। ਸਵੇਰੇ ਤੁਹਾਨੂੰ ਸੰਤਰੀ ਰੰਗ ਦਾ ਪਾਣੀ ਮਿਲ ਜਾਵੇਗਾ।

-ਗੂੜਾ ਗੁਲਾਬੀ ਰੰਗ ਬਣਾਉਣ ਲਈ ਚਕੁੰਦਰ ਨੂੰ ਇੱਕ ਕੱਪ ਪਾਣੀ 'ਚ ਉਬਾਲ ਲਵੋ। ਫਿਰ ਅਗਲੇ ਦਿਨ ਇਸ ਨਾਲ ਹੋਲੀ ਖੇਡ ਲਵੋ।

-ਪੀਲਾ ਰੰਗ ਬਣਾਉਣ ਲਈ ਲਾਲ ਰੰਗ ਦੇ ਫੁੱਲਾਂ ਨੂੰ ਪਾਣੀ 'ਚ ਰੱਖ ਦਿਓ। ਸਵੇਰੇ ਪਾਣੀ ਹਲਕੇ ਪੀਲੇ ਰੰਗ ਦਾ ਹੋ ਜਾਵੇਗਾ।

-ਹਰਾ ਰੰਗ ਬਣਾਉਣ ਲਈ ਪਾਲਕ ਨੂੰ ਸਾਰੀ ਰਾਤ ਪਾਣੀ 'ਚ ਰੱਖ ਦਵੋ।

-ਸੁੱਕੇ ਰੰਗ ਬਣਾਉਣ ਲਈ ਚੌਲਾਂ ਦੇ ਆਟੇ 'ਚ ਫੂਡ ਕੱਲਰ ਮਿਲਾ ਲਵੋ। ਇਸ 'ਚ ਦੋ ਛੋਟੇ ਚਮਚ ਪਾਣੀ ਦੇ ਮਿਲਾ ਦੇ ਪੇਸਟ ਬਣਾ ਲਿਓ। ਸੁੱਕਣ ਲਈ ਰੱਖ ਦਵੋ ਤੇ ਫਿਰ ਮਿਕਸਰ 'ਚ ਪੀਸ ਕੇ ਪਾਉਡਰ ਬਣਾ ਲਵੋ।

ਇਹ ਵੀ ਪੜ੍ਹੋ:

ਇਸ ਹੋਲੀ ਚੀਨੀ ਸਮਾਨ ਨੂੰ ਪਈ ਕੋਰੋਨਾ ਦੀ ਮਾਰ; ਘਰੇਲੂ ਬਜ਼ਾਰਾਂ 'ਚ ਗੁਲਾਲ ਦੀ ਬਹਾਰ

ਮੋਦੀ ਨੂੰ ਕਾਹਦਾ ਡਰ, ਹੁਣ ਹੋਲੀ ਸਮਾਗਮਾਂ 'ਚ ਜਾਣੋ ਇਨਕਾਰ