ਮਨਪ੍ਰੀਤ ਕੌਰ ਰੰਧਾਵਾ


ਚੰਡੀਗੜ੍ਹ/ਆਨੰਦਪੁਰ ਸਾਹਿਬ: ਅੱਜ ਤੋਂ ਖਾਲਸਾ ਪੰਥ ਦੇ ਜਨਮ ਸਥਾਨ ਸ਼੍ਰੀ ਆਨੰਦਪੁਰ ਸਾਹਿਬ 'ਚ ਸਾਲਾਨਾ ਹੋਲਾ-ਮਹੱਲਾ ਦੀ ਸ਼ੁਰੂਆਤ ਹੋ ਗਈ ਹੈ। ਇਸ ਦੀ ਸਮਾਪਤੀ 10 ਮਾਰਚ ਨੂੰ ਹੋਵੇਗੀ। ਇਹ ਪੁਰਬ ਹਰ ਸਾਲ ਪੂਰੇ ਉਤਸ਼ਾਹ ਨਾਲ ਸ਼੍ਰੀ ਆਨੰਦਪੁਰ ਸਾਹਿਬ 'ਚ ਮਨਾਇਆ ਜਾਂਦਾ ਹੈ। ਇਸ ਲਈ ਪੁਲਿਸ ਤੇ ਜ਼ਿਲ੍ਹਾ ਪ੍ਰਸਾਸ਼ਨ ਨੇ ਹਰ ਤਰ੍ਹਾਂ ਦੇ ਪ੍ਰਬੰਧ ਕੀਤੇ ਹਨ। ਮੇਲੇ 'ਚ ਚੋਰਾਂ ਤੇ ਜੇਬ ਕਤਰਿਆਂ ਤੋਂ ਬਚਾਅ ਲਈ ਸਪੈਸ਼ਲ ਪੁਲਿਸ ਫੋਰਸ, ਸਿਵਲ ਤੇ ਵਰਦੀਧਾਰੀ ਮੁਲਾਜ਼ਮਾਂ ਨੂੰ ਤਾਇਨਾਤ ਕੀਤਾ ਗਿਆ ਹੈ। ਇਸ ਦੇ ਨਾਲ ਹੀ ਸ਼ਰਾਰਤੀ ਤੱਤਾਂ 'ਤੇ ਨਜ਼ਰ ਰੱਖਣ ਲਈ ਪੁਲਿਸ ਵੱਲੋਂ 3 ਡਰੋਨ ਤੇ ਇੱਕ ਸੀਸੀਟੀਵੀ ਦੀ ਸਟੇਟ ਲੇਵਲ ਵੈਨ ਵੀ ਲਾਈ ਗਈ ਹੈ।

ਜਾਣੋ ਇੰਤਜ਼ਾਮਾਂ ਬਾਰੇ:

ਅੱਜ ਤੋਂ ਸ਼ੁਰੂ ਹੋਇਆ ਵਿਸ਼ਵ ਪ੍ਰਸਿੱਧ ਹੋਲਾ ਮੁਹੱਲਾ ਤਿਉਹਾਰ 7 ਮਾਰਚ ਨੂੰ ਸ੍ਰੀ ਕੀਰਤਪੁਰ ਸਾਹਿਬ ਵਿਖੇ ਤੇ 8 ਤੋਂ 10 ਮਾਰਚ ਤੱਕ ਸ੍ਰੀ ਅਨੰਦਪੁਰ ਸਾਹਿਬ ਵਿਖੇ ਮਨਾਇਆ ਜਾਵੇਗਾ। ਕੀਰਤਪੁਰ ਸਾਹਿਬ-ਅਨੰਦਪੁਰ ਸਾਹਿਬ ਸੜਕ ਦੇ ਦੋਵੇਂ ਪਾਸਿਆਂ 'ਤੇ ਢੋਲਾਂ ਨਾਲ ਰੱਸਾ ਬੰਨ੍ਹ ਛੇ ਲਾਈਨ ਬਣਾਇਆ ਗਿਆ ਹੈ ਤਾਂ ਜੋ ਮੇਲੇ ਦੇ ਖੇਤਰ ਵਿੱਚ ਆਉਣ ਵਾਲੇ ਸ਼ਰਧਾਲੂਆਂ ਨੂੰ ਕਿਸੇ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਆਵਾਜਾਈ ਨੂੰ ਸੁਚਾਰੂ ਬਣਾਉਣ ਲਈ ਪ੍ਰਬੰਧ ਕੀਤੇ ਜਾ ਰਹੇ ਹਨ ਤਾਂ ਜੋ ਪੈਦਲ ਜਾਂ ਵਾਹਨਾਂ 'ਤੇ ਆਉਣ ਵਾਲੇ ਸ਼ਰਧਾਲੂ ਪ੍ਰੇਸ਼ਾਨ ਨਾ ਹੋਣ।

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੇ ਹੁਕਮਾਂ ਮੁਤਾਬਕ ਇਸ ਵਾਰ ਸੰਗਤ ਦਾ ਬੀਮਾ ਕੀਤਾ ਗਿਆ ਹੈ। ਮੇਲੇ 'ਚ ਦੇਸ਼-ਵਿਦੇਸ਼ ਤੋਂ ਵੱਡੀ ਗਿਣਤੀ 'ਚ ਸੰਗਤਾਂ ਆਉਂਦੀਆਂ ਹਨ। ਜੇ ਸੰਗਤਾਂ ਲਈ ਮੇਲੇ ਦੇ 22 ਕਿਲੋਮੀਟਰ ਦੇ ਅੰਦਰ ਗੁਰਦੁਆਰਾ 'ਚ ਮੇਲੇ ਦੌਰਾਨ ਕੋਈ ਅਣਸੁਖਾਵੀਂ ਘਟਨਾ ਵਾਪਰਦੀ ਹੈ ਤਾਂ ਮ੍ਰਿਤਕ ਵਿਅਕਤੀ ਦੇ ਪਰਿਵਾਰ ਨੂੰ 1 ਲੱਖ ਰੁਪਏ ਮਿਲਣਗੇ ਜਦਕਿ ਜ਼ਖਮੀਆਂ ਵਿੱਚੋਂ 50 ਪ੍ਰਤੀਸ਼ਤ ਤੋਂ ਵੱਧ 20 ਹਜ਼ਾਰ ਰੁਪਏ ਤੇ ਜ਼ਖਮੀਆਂ ਵਿੱਚੋਂ 50 ਪ੍ਰਤੀਸ਼ਤ ਤੋਂ ਘੱਟ 10 ਹਨ। ਬੀਮਾ ਦੇ ਪ੍ਰੀਮੀਅਰ ਵਜੋਂ ਹਜ਼ਾਰ ਰੁਪਏ ਦਿੱਤੇ ਜਾਣਗੇ।

ਇਸ ਵਾਰ ਸੁਰੱਖਿਆ ਦੇ ਪ੍ਰਬੰਧ ਕੀਤੇ ਜਾਣਗੇ:

ਪੁਲਿਸ ਪ੍ਰਬੰਧਾਂ ਬਾਰੇ ਐਸਐਸਪੀ ਸਵਪਨ ਸ਼ਰਮਾ ਨੇ ਦੱਸਿਆ ਕਿ ਮੇਲੇ ਵਿੱਚ ਕੁੱਲ 3748 ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ ਜੋ ਸਾਰੇ ਪੰਜਾਬ ਤੋਂ ਆਉਣਗੇ। ਇਨ੍ਹਾਂ ਵਿੱਚੋਂ 15 ਐਸਪੀ, 36 ਡੀਐਸਪੀ, 89 ਇੰਸਪੈਕਟਰ ਰੈਂਕ ਅਧਿਕਾਰੀ, 439 ਸਬ-ਇੰਸਪੈਕਟਰ ਤੇ ਏਐਸਆਈ, 2580 ਸਿਪਾਹੀ, 200 ਲੇਡੀ ਪੁਲਿਸ, 410 ਟ੍ਰੈਫਿਕ ਪੁਲਿਸ ਤਾਇਨਾਤ ਹੋਣਗੇ।

ਇਸੇ ਤਰ੍ਹਾਂ ਮੇਲੇ ਵਿੱਚ 3 ਡ੍ਰੋਨ ਤੇ ਸੀਸੀਟੀਵੀ ਦੀ ਇੱਕ ਰਾਜ ਪੱਧਰੀ ਵੈਨ ਤਾਇਨਾਤ ਕੀਤੀ ਜਾਵੇਗੀ, ਜੋ ਸਾਰੇ 'ਚ ਨਜ਼ਰ ਰੱਖਣ ਦੀ ਕੋਸ਼ਿਸ਼ ਕਰੇਗੀ। ਇਸੇ ਤਰ੍ਹਾਂ ਐਸਓਜੀ ਤੇ ਬੰਬ ਸਕੁਐਡ ਦੀ ਟੀਮ ਤਾਇਨਾਤ ਕੀਤੀ ਜਾਵੇਗੀ। ਹੋਲਾ ਮਹੱਲਾ 'ਤੇ ਇਸ ਵਾਰ ਨੇੜਿਓ ਨਜ਼ਰ ਰੱਖੀ ਜਾਏਗੀ, ਖ਼ਾਸਕਰ ਜੇਬ ਕਤਰਿਆਂ ਲਈ, ਪੁਲਿਸ ਕਰਮਚਾਰੀ ਵੀ ਸਿਵਲ 'ਚ ਤਾਇਨਾਤ ਕੀਤੇ ਜਾਣਗੇ ਤਾਂ ਜੋ ਸੰਗਤਾਂ ਨੂੰ ਮੇਲੇ 'ਚ ਕੋਈ ਪ੍ਰੇਸ਼ਾਨੀ ਨਾ ਹੋਵੇ।

ਵਾਤਾਵਰਣ ਦੀ ਸੁਰੱਖਿਆ 'ਤੇ ਪੂਰਾ ਧਿਆਨ:

ਇਸ ਵਾਰ ਜ਼ਿਲ੍ਹਾ ਪ੍ਰਸ਼ਾਸਨ ਤੇ ਸ਼੍ਰੋਮਣੀ ਕਮੇਟੀ ਹੋਲਾ ਮੁਹੱਲਾ ਨੂੰ ਪਲਾਸਟਿਕ ਮੁਕਤ ਬਣਾਉਣ ਲਈ ਜੰਗੀ ਪੱਧਰ 'ਤੇ ਕੰਮ ਕੀਤਾ ਹੈ। ਵਾਤਾਵਰਣ ਨੂੰ ਸਾਫ਼ ਰੱਖਣ ਦੇ ਉਦੇਸ਼ ਨਾਲ ਜੰਗੀ ਪੱਧਰ 'ਤੇ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਮੇਲੇ ਦੇ ਖੇਤਰ ਵਿੱਚ ਬੈਨਰ ਲਾ ਕੇ ਸਵੱਛਤਾ ਜਾਗਰੂਕਤਾ ਕੀਤੀ ਜਾ ਰਹੀ ਹੈ, ਤਾਂ ਜੋ ਬਰਤਨ ਲੰਗਰ ਤੇ ਹੋਰ ਪਲਾਸਟਿਕ ਦੀ ਥਾਂ ਹੋਰ ਭਾਂਡੇ ਲਿਆਂਦੇ ਜਾਣ। ਪਲਾਸਟਿਕ ਦੀ ਵਰਤੋਂ ਨਾ ਕਰਨ ਦੀ ਅਪੀਲ ਕੀਤੀ ਜਾਂਦੀ ਹੈ।