ਨਵੀਂ ਦਿੱਲੀ: ਲੋਕ ਦੀਵਾਲੀ ਦੇ ਤਿਉਹਾਰ ਨੂੰ ਮਨਾਉਣ ਲਈ ਖੂਬ ਪਟਾਖੇ ਚਲਾਉਂਦੇ ਹਨ। ਲੋਕ ਦੀਵਾਲੀ ਤੋਂ ਕੁਝ ਦਿਨ ਪਹਿਲਾਂ ਪਟਾਖੇ ਚਲਾਉਣੇ ਸ਼ੁਰੂ ਕਰ ਦਿੰਦੇ ਹਨ। ਅਜਿਹੀ ਸਥਿਤੀ ਵਿੱਚ ਪਾਲਤੂ ਜਾਨਵਰ ਸਭ ਤੋਂ ਜ਼ਿਆਦਾ ਪ੍ਰੇਸ਼ਾਨ ਹੁੰਦੇ ਹਨ। ਪਟਾਖਿਆਂ ਦੀ ਆਵਾਜ਼ ਨਾਲ ਉਹ ਡਰ ਜਾਂਦੇ ਹਨ।


Golden Dog Statue: ਇਸ ਦੇ ਮੁਲਕ ਦੇ ਹੁਕਰਾਨ ਨੂੰ ਕੁੱਤਿਆਂ ਨਾਲ ਇੰਨਾ ਪਿਆਰ, ਕੁੱਤੇ ਦੀ ਬਣਾ ਦਿੱਤੀ 50 ਫੁੱਟੀ ਸੋਨੇ ਦੀ ਮੂਰਤੀ

ਦੀਵਾਲੀ ਦੇ ਮੌਕੇ ਤੁਸੀਂ ਆਪਣੇ ਪਾਲਤੂਆਂ ਦੀ ਦੇਖਭਾਲ ਇਨ੍ਹਾਂ ਸੁਝਾਅ ਨੂੰ ਅਪਨਾ ਕੇ ਕਰ ਸਕਦੇ ਹੋ:

1- ਸਭ ਤੋਂ ਪਹਿਲਾਂ ਜਿਹੜੀ ਗੱਲ ਤੁਹਾਨੂੰ ਧਿਆਨ ਦੇਣੀ ਚਾਹੀਦੀ ਹੈ ਉਹ ਹੈ ਕਿ ਤੁਸੀਂ ਆਪਣੇ ਵੈਟਰਨਰੀ ਡਾਕਟਰ ਨਾਲ ਸਲਾਹ ਕਰੋ। ਉਹ ਤੁਹਾਨੂੰ ਆਪਣੇ ਪਾਲਤੂ ਜਾਨਵਰ ਦੀ ਦੇਖਭਾਲ ਕਰਨ ਲਈ ਖਾਸ ਟਿਪਸ ਦੱਸ ਸਕਦੇ ਹਨ।

2- ਪਟਾਖਿਆਂ ਚੋਂ ਨਿਕਲਿਆ ਧੂੰਆਂ ਤੇ ਗੈਸਾਂ ਜਾਨਵਰਾਂ ਦੀ ਸਿਹਤ ਲਈ ਬਹੁਤ ਨੁਕਸਾਨਦੇਹ ਹੁੰਦੀ ਹੈ। ਕੋਸ਼ਿਸ਼ ਕਰੋ ਤੇ ਸੜੇ ਹੋਏ ਪਟਾਖੇ ਬਾਹਰ ਸੁੱਟੋ। ਇਸ ਦੇ ਨਾਲ ਹੀ ਉਸ ਥਾਂ ਨੂੰ ਸਾਫ਼ ਕਰੋ ਜਿੱਥੇ ਪਟਾਖੇ ਚਲਾਏ ਹੋਣ।

3- ਕੋਸ਼ਿਸ਼ ਕਰੋ, ਦੀਵਾਲੀ ਨੂੰ ਵਾਤਾਵਰਣ ਅਨੁਕੂਲ ਢੰਗ ਨਾਲ ਮਨਾਓ। ਦੀਵੇ, ਲੈਂਪਸ ਦੀ ਵਰਤੋਂ ਕਰੋ। ਕੋਈ ਪ੍ਰਦੂਸ਼ਣ ਨਹੀਂ ਹੋਏਗਾ, ਤੇ ਪਾਲਤੂ ਜਾਨਵਰ ਵੀ ਸੁਰੱਖਿਅਤ ਮਹਿਸੂਸ ਕਰਨਗੇ।

4- ਪਾਲਤੂ ਜਾਨਵਰ ਨੂੰ ਉਸ ਥਾਂ 'ਤੇ ਨਾ ਲਿਜਾਓ ਜਿੱਥੇ ਪਟਾਖੇ ਜ਼ਿਆਦਾ ਚਲਾਏ ਜਾ ਰਹੇ ਹਨ। ਪਟਾਖਿਆਂ ਦੀ ਆਵਾਜ਼ ਪਾਲਤੂ ਜਾਨਵਰਾਂ ਨੂੰ ਬਹੁਤ ਪ੍ਰੇਸ਼ਾਨ ਕਰਦੀ ਹੈ। ਉਨ੍ਹਾਂ ਨੂੰ ਘਰ ਰੱਖਣ ਦੀ ਕੋਸ਼ਿਸ਼ ਕਰੋ ਤੇ ਉਨ੍ਹਾਂ ਦੇ ਭੋਜਨ ਵੱਲ ਧਿਆਨ ਦਿਓ।

5- ਦੀਵਾਲੀ ਮੌਕੇ ਕਿਸੇ ਵੀ ਬਾਹਰੀ ਵਿਅਕਤੀ ਨੂੰ ਆਪਣੇ ਪਾਲਤੂ ਜਾਨਵਰ ਨਾਲ ਇਕੱਲਾ ਨਾ ਛੱਡੋ। ਕਈ ਵਾਰ ਪਾਲਤੂ ਜਾਨਵਰਾਂ ਨੂੰ ਸ਼ਰਾਰਤ ਕਰਨ ਲਈ ਤੰਗ ਕੀਤਾ ਜਾਂਦਾ ਹੈ।

ਦੀਵਾਲੀ ਤੋਂ ਪਹਿਲਾਂ ਸਰਹੱਦ 'ਤੇ ਜੰਗ ਵਰਗੇ ਹਾਲਾਤ, ਤੰਗਧਾਰ 'ਚ ਭਾਰਤ-ਪਾਕਿ ਫੌਜ ਆਹਮੋ-ਸਾਹਮਣੇ

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904