ਮਨਵੀਰ ਕੌਰ ਰੰਧਾਵਾ ਦੀ ਰਿਪੋਰਟ
ਚੰਡੀਗੜ੍ਹ: ਬਾਇਓਪਿਕਸ ਦੇ ਇਸ ਦੌਰ ਵਿੱਚ ਇੱਕ ਹੋਰ ਬਾਇਓਪਿਕ ਡਰਾਮਾ ਫਿਲਮ ਦਾ ਐਲਾਨ ਕੀਤਾ ਗਿਆ ਹੈ। ਇਹ ਬਾਇਓਪਿਕ ਜਗਤ ਸਿੰਘ ਵਿਰਕ ਦੀ ਹੈ, ਜਿਸ ਨੂੰ ਪੰਜਾਬ ਦੇ ਲੋਕ ਰੋਬਿਨਹੁੱਡ, ਜੱਗਾ ਜੱਟ ਜਾਂ ਜੱਗਾ ਡਾਕੂ ਵੀ ਕਹਿੰਦੇ ਹਨ। ਆਦਮੀ ਇੱਕ ਹੈ ਪਰ ਬਹੁਤ ਸਾਰੇ ਨਾਂ ਹਨ ਤੇ ਹਰ ਨਾਂ ਉਸ ਦੇ ਕੰਮ ਮੁਤਾਬਕ ਹੈ। ਦੱਸ ਦਈਏ ਕਿ ਜੱਗਾ ਦੀ ਜ਼ਿੰਦਗੀ ਹਰ ਆਮ ਆਦਮੀ ਦੀ ਤਰ੍ਹਾਂ ਸ਼ੁਰੂ ਹੋਈ, ਪਰ ਜਲਦੀ ਹੀ ਉਹ ਆਪਣੇ ਆਲੇ ਦੁਆਲੇ ਦੀਆਂ ਘਟਨਾਵਾਂ ਤੋਂ ਪ੍ਰੇਸ਼ਾਨ ਹੋ ਕੇ ਬਾਗੀ ਬਣ ਗਿਆ। ਫਿਰ ਲੋਕ ਜਗਤ ਸਿੰਘ ਵਿਰਕ ਨੂੰ ਜੱਗਾ ਡਾਕੂ ਦੇ ਨਾਂ ਨਾਲ ਜਾਣਨ ਲੱਗਦੇ ਹਨ।
ਪੰਜਾਬ ਵਿੱਚ ਜੱਗਾ ਬਾਰੇ ਹਰ ਕੋਈ ਜਾਣਦਾ ਹੈ, ਪਰ ਦੇਸ਼ ਦੇ ਬਾਕੀ ਹਿੱਸਿਆਂ ਵਿੱਚ ਜੱਗਾ ਨੂੰ ਸ਼ਾਇਦ ਹੀ ਲੋਕ ਜਾਣਦੇ ਹੋਣਗੇ ਪਰ, ਹੁਣ ਜੱਗਾ ਦੀ ਜ਼ਿੰਦਗੀ ਦੀਆਂ ਛੋਟੀਆਂ ਛੋਟੀਆਂ ਗੱਲਾਂ ਵੱਡੇ ਪਰਦੇ 'ਤੇ ਨਜ਼ਰ ਆਉਣ ਵਾਲੀਆਂ ਹਨ। ਜੀ ਹਾਂ, ਉਹ ਵੀ ਜੱਗਾ ਦੇ ਪੋਤੇ ਕੁਲਦੀਪ ਦੇ ਨਜ਼ਰੀਏ ਤੋਂ। ਦੱਸ ਦਈਏ ਕਿ ਜੱਗਾ ਦੇ ਫੈਨਸ ਉਸ ਨੂੰ ਜੱਗਾ ਜੱਟ ਤੇ ਜਗਤ ਸਿੰਘ ਵਿਰਕ ਵਜੋਂ ਜਾਣਦੇ ਹਨ।
ਕੇਂਦਰੀ ਸਰਕਾਰ ਨਾਲ ਮੀਟਿੰਗ ਲਈ ਦਿੱਲੀ ਪਹੁੰਚੇ ਕਿਸਾਨ, ਸਰਕਾਰ ਸਾਹਮਣੇ ਰੱਖੀ ਇੱਕ ਹੋਰ ਵੱਡੀ ਮੰਗ
ਇਸ ਦੇ ਨਾਲ ਹੀ ਦੱਸ ਦਈਏ ਕਿ ਜੱਗਾ ਦੀ ਕਹਾਣੀ 1902 ਵਿੱਚ ਸ਼ੁਰੂ ਹੋਈ ਤੇ 1931 ਵਿੱਚ ਖ਼ਤਮ ਹੋ ਗਈ। ਉਸ ਦੇ ਜੀਵਨ ਦੀ ਪੂਰੀ ਕਹਾਣੀ ਕਿਰਨ ਨਿਰਵਾਣਾ ਤੇ ਅਸੀਮ ਮਹਾਜਨ ਨਾਂ ਦੇ ਲੇਖਕਾਂ ਨੇ ਆਪਣੀ ਕਿਤਾਬ ‘ਜੱਗਾ ਜੱਟ’ ਵਿੱਚ ਲਿਖੀ। ਫਿਲਮ ਨਿਰਮਾਤਾਵਾਂ ਨੇ ਇਸ ਕਿਤਾਬ ਦੇ ਅਧਿਕਾਰ ਖਰੀਦੇ ਹਨ ਤੇ ਫਿਲਮ ਬਣਾਉਣ ਦਾ ਐਲਾਨ ਕੀਤਾ ਹੈ ਪਰ ਇਸ ਫਿਲਮ 'ਚ ਲੀਡ ਰੋਲ ਕੌਣ ਪਲੇਅ ਕਰੇਗਾ ਇਸ ਬਾਰੇ ਖੁਲਾਸਾ ਨਹੀਂ ਹੋਇਆ ਹੈ।
ਇਹ ਕੋਈ ਪਹਿਲੀ ਵਾਰ ਨਹੀਂ ਜਦੋਂ ਜੱਗਾ ਦੇ ਨਾਂ 'ਤੇ ਕੋਈ ਫਿਲਮ ਬਣ ਜਾ ਰਹੀ ਹੈ। ਇਸ ਤੋਂ ਪਹਿਲਾਂ ਵੀ ਪੰਜਾਬੀ 'ਚ ਕਈ ਫਿਲਮਾਂ ਜੱਗਾ ਦੇ ਨਾਂ 'ਤੇ ਬਣ ਚੁੱਕੀਆਂ ਹਨ। ਇਨ੍ਹਾਂ ਹੀ ਫਿਲਮਾਂ ਵਿੱਚੋਂ ਇੱਕ ਫਿਲਮ ਸਾਮ 1964 'ਚ ਰਿਲੀਜ਼ ਹੋਈ ਸੀ ਜਿਸ 'ਚ ਜੱਗਾ ਦਾ ਰੋਲ ਦਾਰਾ ਸਿੰਘ ਨੇ ਪਲੇਅ ਕੀਤਾ ਸੀ। ਇਸ ਤੋਂ ਮਗਰੋਂ ਇੱਕ ਹੋਰ ਫਿਲਮ 1991 'ਚ ਵੀ ਰਿਲੀਜ਼ ਹੋਈ ਜਿਸ ਦਾ ਟਾਈਟਲ 'ਜੱਗਾ ਡਾਕੂ' ਸੀ ਤੇ ਇਸ 'ਚ ਲੀਡ ਰੋਲ 'ਚ ਯੋਗਰਾਜ ਸਿੰਘ ਨੇ ਨਿਭਾਇਆ ਸੀ।
ਸੋਸ਼ਲ ਮੀਡੀਆ ’ਤੇਜ਼ੀ ਨਾਲ ਵਾਇਰਲ ਹੋ ਰਿਹਾ ਇਹ ਇਸ਼ਤਿਹਾਰ, ਵੇਖ ਕੇ ਅੱਥਰੂ ਨਹੀਂ ਰੋਕ ਸਕੋਗੇ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
ਫਿਰ ਆਏਗਾ 'ਜੱਗਾ ਜੱਟ', ਦਿਲ ਨੂੰ ਛੂਹ ਲੈਣ ਵਾਲੀ ਪੰਜਾਬ ਦੇ 'ਰੌਬਿਨਹੁੱਡ' ਦੀ ਕਹਾਣੀ
ਮਨਵੀਰ ਕੌਰ ਰੰਧਾਵਾ
Updated at:
13 Nov 2020 11:32 AM (IST)
ਜਿਨ੍ਹਾਂ ਲੋਕਾਂ ਲਈ ਜੱਗਾ ਨੇ ਮਾੜੇ ਕੰਮ ਕੀਤੇ, ਉਹ ਜੱਗਾ ਨੂੰ ਜੱਗਾ ਡਾਕੂ ਮੰਨਦੇ ਸੀ। ਜੱਗਾ ਨੂੰ ਰੋਬਿਨਹੁੱਡ ਵੀ ਕਿਹਾ ਜਾਂਦਾ ਸੀ ਕਿਉਂਕਿ ਉਹ ਅਮੀਰਾਂ ਤੋਂ ਪੈਸੇ ਲੁੱਟਦਾ ਤੇ ਉਸ ਦੌਲਤ ਨੂੰ ਗਰੀਬਾਂ ਵਿੱਚ ਵੰਡਦਾ ਸੀ।
- - - - - - - - - Advertisement - - - - - - - - -