Ravana Place : ਤੁਸੀਂ ਰਾਵਣ ਦੀ ਸੁਨਹਿਰੀ ਲੰਕਾ ਬਾਰੇ ਬਹੁਤ ਕੁਝ ਸੁਣਿਆ ਹੋਵੇਗਾ। ਪਰ ਕੀ ਤੁਸੀਂ ਜਾਣਦੇ ਹੋ ਕਿ ਰਾਵਣ ਦਾ ਮਹਿਲ ਕਿੱਥੇ ਹੈ ਅਤੇ ਇਹ ਕਿੰਨਾ ਸ਼ਾਨਦਾਰ ਸੀ? ਇਸ ਮਹਿਲ (ਰਾਵਣ ਸਥਾਨ) ਨੂੰ ਦੇਖ ਕੇ ਤੁਹਾਨੂੰ ਯਕੀਨ ਨਹੀਂ ਹੋਵੇਗਾ ਕਿ ਇਹ ਹੀ ਰਾਵਣ ਦਾ ਮਹਿਲ ਹੈ। ਕਿਉਂਕਿ ਕਦੇ ਇਸ ਮਹਿਲ ਵਿੱਚ ਉੱਪਰ ਜਾਣ ਲਈ ਲਿਫਟ ਲੱਗੀ ਹੋਈ ਸੀ। ਅਜਿਹਾ ਵੀ ਕਿਹਾ ਜਾਂਦਾ ਸੀ ਹਜ਼ਾਰਾ ਲੱਖਾਂ ਸਾਲ ਪਹਿਲਾਂ ਦਫਨਾਏ ਗਏ ਰਾਵਣ ਦਾ ਸਰੀਰ ਇੱਥੇ ਹੀ ਹੈ। ਆਓ ਜਾਣਦੇ ਹਾਂ ਆਖਿਰ ਇਹ ਮਹਿਲ ਕਿੱਥੇ ਹੈ ਅਤੇ ਇਸ ਦੀ ਕੀ ਖਾਸੀਅਤ ਹੈ…
ਕਿੱਥੇ ਹੈ ਰਾਵਣ ਦਾ ਮਹਿਲ?
ਸ਼੍ਰੀਲੰਕਾ ਵਿੱਚ ਸਿਗਿਰੀਆ ਨਾਂ ਦੀ ਇੱਕ ਜਗ੍ਹਾ ਹੈ, ਇੱਥੇ ਰਾਵਣ ਦਾ ਮਹਿਲ ਹੈ। ਕਿਹਾ ਜਾਂਦਾ ਹੈ ਕਿ ਇਸ ਮਹਿਲ ਵਿੱਚ ਹਜ਼ਾਰਾਂ ਪੌੜੀਆਂ ਹੁੰਦੀਆਂ ਸਨ, ਇਸ ਦੇ ਬਾਵਜੂਦ ਲੋਕ ਰਾਵਣ ਤੱਕ ਜਾਣ ਲਈ ਲਿਫਟਾਂ ਦੀ ਵਰਤੋਂ ਕਰਦੇ ਸਨ। ਜਿਸ ਚੱਟਾਨ 'ਤੇ ਇਹ ਮਹਿਲ ਸਥਿਤ ਸੀ, ਉਹ ਕਾਫ਼ੀ ਵਿਸ਼ਾਲ ਹੈ। ਮੰਨਿਆ ਜਾਂਦਾ ਹੈ ਕਿ ਰਾਵਣ ਦਾ ਸਾਮਰਾਜ ਬਡਾਲਾ ਤੋਂ ਮੱਧ ਸ਼੍ਰੀਲੰਕਾ ਦੇ ਅਨੁਰਾਧਾਪੁਰਾ, ਕੈਂਡੀ, ਪੋਲੋਨੂਰੂਵਾ ਅਤੇ ਨੁਵਾਰਾ ਏਲੀਆ ਤੱਕ ਫੈਲਿਆ ਹੋਇਆ ਸੀ। ਕਿਹਾ ਜਾਂਦਾ ਹੈ ਕਿ ਇਹ ਮਹਿਲ ਕੁਬੇਰ ਦੁਆਰਾ ਬਣਾਇਆ ਗਿਆ ਸੀ।
ਇਹ ਵੀ ਪੜ੍ਹੋ: Raksha Bandhan 2023: ਰੱਖੜੀ 'ਤੇ ਭੈਣਾਂ ਆਪਣੇ ਭਰਾਵਾਂ ਨੂੰ ਦਿੰਦੀਆਂ ਮਰਨ ਦਾ ਸਰਾਪ, ਅਜੀਬ ਰਿਵਾਜ ਦੀ ਅਸਲੀਅਤ ਜਾਣ ਹੋ ਜਾਓਗੇ ਹੈਰਾਨ
ਇਸ ਜਗ੍ਹਾ ਮਾਤਾ ਸੀਤਾ ਨੂੰ ਰੱਖਿਆ ਸੀ
ਸਿਗਰਿਯਾ ਰੌਕ ਚੱਟਾਨ ਦੀ ਚੋਟੀ 'ਤੇ ਇੱਕ ਬਹੁਤ ਹੀ ਪ੍ਰਾਚੀਨ ਮਹਿਲ ਦੇ ਅਵਸ਼ੇਸ਼ ਹਨ। ਇੱਥੇ ਕਿਲਾਬੰਦ ਸੀੜ੍ਹੀਦਾਰ ਬਗੀਚੇ, ਤਾਲਾਬ, ਨਹਿਰਾਂ, ਝਰਨੇ ਹਨ। ਕਿਹਾ ਜਾਂਦਾ ਹੈ ਕਿ ਰਾਵਣ ਨੇ ਇਸ ਸਥਾਨ 'ਤੇ ਮਾਤਾ ਸੀਤਾ ਨੂੰ ਕੁਝ ਦਿਨਾਂ ਲਈ ਹੀ ਰੱਖਿਆ ਸੀ। ਬਾਅਦ 'ਚ ਉਨ੍ਹਾਂ ਨੂੰ ਕਿਸੇ ਹੋਰ ਥਾਂ 'ਤੇ ਭੇਜ ਦਿੱਤਾ ਗਿਆ ਸੀ। ਮਹਿਲ ਦੀ ਸ਼ਾਨ ਨੂੰ ਲੈ ਕੇ ਕਈ ਖਾਸ ਗੱਲਾਂ ਹਨ ਪਰ ਸਭ ਤੋਂ ਖਾਸ ਹੈ ਵਾਟਰ ਸਿਸਟਮ। ਬਹੁਤ ਉਚਾਈ 'ਤੇ ਹੋਣ ਦੇ ਬਾਵਜੂਦ ਵੀ ਮਹਿਲ ਵਿੱਚ ਪਾਣੀ ਦਾ ਪ੍ਰਬੰਧ ਬਹੁਤ ਹੀ ਸ਼ਾਨਦਾਰ ਤਰੀਕੇ ਨਾਲ ਕੀਤਾ ਗਿਆ ਸੀ। ਇੱਥੇ ਰਾਣੀਆਂ ਲਈ ਵੀ ਬਗੀਚੇ ਬਣਾਏ ਗਏ ਸਨ।
ਮਹਿਲ ਤੱਕ ਜਾਣ ਲਈ ਲੱਗੀ ਸੀ ਲਿਫਟ
ਰਾਵਣ ਦੇ ਇਸ ਮਹਿਲ 'ਚ 1000 ਦੇ ਕਰੀਬ ਪੌੜੀਆਂ ਸਨ ਪਰ ਟਾਪ 'ਤੇ ਜਾਣ ਲਈ ਇਕ ਲਿਫਟ ਹੁੰਦੀ ਸੀ। ਸਥਾਨਕ ਮੀਡੀਆ ਦੀ ਮੰਨੀਏ ਤਾਂ ਰਾਵਣ ਦੇ ਮ੍ਰਿਤਕ ਸਰੀਰ ਨੂੰ ਰਗੈਲਾ ਦੇ ਜੰਗਲਾਂ 'ਚ ਕਰੀਬ 8 ਹਜ਼ਾਰ ਫੁੱਟ ਦੀ ਉਚਾਈ 'ਤੇ ਮਮੀ ਦੇ ਰੂਪ 'ਚ ਰੱਖਿਆ ਗਿਆ ਹੈ। ਮ੍ਰਿਤਕ ਸਰੀਰ 'ਤੇ ਇਕ ਵਿਲੱਖਣ ਪਰਤ ਲਗਾਈ ਗਈ ਹੈ ਤਾਂ ਜੋ ਇਹ ਕਦੇ ਖਰਾਬ ਨਾ ਹੋਵੇ। ਹਾਲਾਂਕਿ ਇਸ ਦਾ ਕੋਈ ਠੋਸ ਸਬੂਤ ਨਹੀਂ ਹੈ।
ਇਹ ਵੀ ਪੜ੍ਹੋ: Ozone Layer: ਸਭ ਕੁਝ ਬਰਬਾਰਦ ਕਰ ਦੇਣਗੀਆਂ ਸੂਰਜ ਦੀਆਂ ਖਤਰਨਾਕ ਕਿਰਨਾਂ, ਧਰਤੀ ਤੋਂ ਖਤਮ ਹੋ ਜਾਏਗੀ ਮਨੁੱਖ ਦੀ ਹੋਂਦ