ਚੰਡੀਗੜ੍ਹ: ਕੋਰੋਨਾਵਾਇਰਸ ਰੁਕਣ ਦਾ ਨਾਂ ਹੀ ਨਹੀਂ ਲੈ ਰਿਹਾ। ਜਿੱਥੇ ਇੱਕ ਪਾਸੇ ਕੇਸਾਂ ਦੀ ਗਿਣਤੀ ਵਧ ਰਹੀ ਹੈ, ਉੱਥੇ ਹੀ ਮੌਤਾਂ ਦਾ ਅੰਕੜਾ ਦੀ ਲਗਾਤਾਰ ਵਧਦਾ ਜਾ ਰਿਹਾ ਹੈ। ਪਿਛਲੇ 24 ਘੰਟਿਆਂ ਦੌਰਾਨ 12 ਵਿਅਕਤੀਆਂ ਦੀ ਕੋਰੋਨਾ ਨਾਲ ਮੌਤ ਹੋ ਗਈ। ਸੂਬੇ ਵਿੱਚ ਮਹਾਂਮਾਰੀ ਨਾਲ ਮਰਨ ਵਾਲੇ ਵਿਅਕਤੀਆਂ ਦੀ ਗਿਣਤੀ ਦਾ ਅੰਕੜਾ 318 ਤੱਕ ਪਹੁੰਚ ਗਿਆ ਹੈ। ਲੁਧਿਆਣਾ ਵਿੱਚ 5, ਪਟਿਆਲਾ ਵਿੱਚ 2, ਅੰਮ੍ਰਿਤਸਰ, ਜਲੰਧਰ, ਮੋਗਾ, ਗੁਰਦਾਸਪੁਰ, ਤਰਨਤਾਰਨ ਵਿੱਚ ਇੱਕ-ਇੱਕ ਵਿਅਕਤੀ ਦੀ ਮੌਤ ਹੋਈ ਹੈ।

ਆਰਥਿਕ ਸੰਕਟ 'ਚ ਘਿਰੀ ਪੰਜਾਬ ਸਰਕਾਰ ਨੇ ਲੱਭਿਆ ਨਵਾਂ ਰਾਹ, ਹੁਣ ਭੱਤਿਆਂ 'ਚ ਕਟੌਤੀਆਂ ਤੇ ਵਸੂਲੀਆਂ ਦੇ ਹੁਕਮ

ਸੂਬੇ ਵਿੱਚ ਇੱਕ ਦਿਨ 'ਚ ਨਵੇਂ ਕੇਸਾਂ ਦਾ ਰਿਕਾਰਡ ਟੁੱਟਿਆ ਹੈ। ਪਿਛਲੇ 24 ਘੰਟਿਆਂ ਦੌਰਾਨ 557 ਨਵੇਂ ਮਾਮਲੇ ਸਾਹਮਣੇ ਆਏ ਹਨ। ਦੋ ਜ਼ਿਲ੍ਹਿਆਂ ਜਲੰਧਰ ਅਤੇ ਲੁਧਿਆਣਾ ਵਿੱਚ ਤਾਂ ਮਰੀਜ਼ਾਂ ਦੀ ਗਿਣਤੀ 2-2 ਹਜ਼ਾਰ ਨੂੰ ਪਾਰ ਕਰ ਗਈ ਹੈ ਤੇ ਲੁਧਿਆਣਾ ਵਿੱਚ ਪਿਛਲੇ ਦੋ ਦਿਨਾਂ ਦੌਰਾਨ ਮੌਤਾਂ ਵੀ ਜ਼ਿਆਦਾ ਹੋਈਆਂ ਹਨ।

ਪੰਜਾਬ ਦੀਆਂ ਸੜਕਾਂ 'ਤੇ ਸਖਤੀ! ਵਾਹਨਾਂ 'ਤੇ ਜੇ ਨਹੀਂ ਕਰਵਾਇਆ ਇਹ ਕੰਮ ਤਾਂ ਦੇਣਾ ਪਵੇਗਾ ਮੋਟਾ ਜੁਰਮਾਨਾ

ਲੁਧਿਆਣਾ ਵਿੱਚ ਸਭ ਤੋਂ ਜ਼ਿਆਦਾ 176, ਜਲੰਧਰ 54, ਗੁਰਦਾਸਪੁਰ, 53, ਅੰਮ੍ਰਿਤਸਰ ਵਿੱਚ 46, ਪਟਿਆਲਾ ਵਿੱਚ 40, ਮੁਹਾਲੀ ਵਿੱਚ 31, ਹੁਸ਼ਿਆਰਪੁਰ ਤੇ ਤਰਨਤਾਰਨ ਵਿੱਚ 19-19, ਮੋਗਾ ਵਿੱਚ 18, ਸੰਗਰੂਰ ਤੇ ਬਰਨਾਲਾ ਵਿੱਚ 17-17, ਪਠਾਨਕੋਟ, ਫਤਿਹਗੜ੍ਹ ਸਾਹਿਬ ਵਿੱਚ 12-12, ਬਠਿੰਡਾ ਤੇ ਕਪੂਰਥਲਾ ਵਿੱਚ 9-9, ਮੁਕਤਸਰ ਤੇ ਮਾਨਸਾ ਵਿੱਚ 8-8, ਰੋਪੜ ਵਿੱਚ 5, ਨਵਾਂਸ਼ਹਿਰ ਤੇ ਫਰੀਦਕੋਟ ਵਿੱਚ 2-2 ਨਵੇਂ ਮਾਮਲੇ ਸਾਹਮਣੇ ਆਏ ਹਨ।



ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ