ਮਿਸ਼ੀਗਨ ਦੇ ਮੱਧ ਖੇਤਰ ਵਿੱਚ ਭਾਰੀ ਬਾਰਸ਼ ਕਾਰਨ ਬੁੱਧਵਾਰ ਨੂੰ ਦੋ ਡੈਮ ਟੁੱਟੇ ਤੇ ਹੜ੍ਹਾਂ ਨੇ ਇਥੋਂ ਦੀ ਸਥਿਤੀ ਨੂੰ ਖ਼ਰਾਬ ਕਰ ਦਿੱਤਾ ਹੈ।
ਇੱਥੇ ਰਹਿਣ ਵਾਲੇ ਹਜ਼ਾਰਾਂ ਲੋਕਾਂ ਨੂੰ ਨੀਵੇਂ ਇਲਾਕਿਆਂ ਤੋਂ ਬਾਹਰ ਕੱਢ ਕੇ ਉੱਚੇ ਸਥਾਨਾਂ ‘ਤੇ ਭੇਜਿਆ ਗਿਆ ਹੈ। ਸ਼ਹਿਰ ਵਿੱਚ ਨੌਂ ਫੁੱਟ ਪਾਣੀ ਭਰਨ ਦੀ ਚਿਤਾਵਨੀ ਵੀ ਜਾਰੀ ਕੀਤੀ ਗਈ। ਮੰਗਲਵਾਰ ਨੂੰ ਟਿੱਟਾਬਾਵਾਸੀ ਨਦੀ ਤੇ ਮਿਡਲੈਂਡ ਕਾਉਂਟੀ ਵਿੱਚ ਜੁੜੀਆਂ ਝੀਲਾਂ ਦੇ ਕਿਨਾਰੇ ਵੱਸਦੇ ਲੋਕਾਂ ਨੂੰ ਸੁਰੱਖਿਅਤ ਖੇਤਰਾਂ ਵਿੱਚ ਜਾਣ ਲਈ ਕਿਹਾ ਗਿਆ ਸੀ।
WHO ਦੇ ਸਾਬਕਾ ਅਧਿਕਾਰੀ ਦਾ ਵੱਡਾ ਦਾਅਵਾ, ਵੈਕਸੀਨ ਆਉਣ ਤੋਂ ਪਹਿਲਾਂ ਆਪਣੀ ਹੀ ਮੌਤ ਮਰੇਗਾ ਕੋਰੋਨਾ
ਇੱਥੋਂ ਦਾ ਨੀਵਾਂ ਇਲਾਕਾ ਹੜ੍ਹ ਨਾਲ ਭਰਿਆ ਹੋਇਆ ਹੈ। ਇੱਥੋਂ ਦੀਆਂ ਸੜਕਾਂ, ਪਾਰਕਿੰਗ ਪਲੈਸਿਸ ਤੇ ਘਰਾਂ-ਹੋਟਲਾਂ ਦੇ ਅੰਦਰ ਵੀ ਪਾਣੀ ਹੀ ਪਾਣੀ ਹੀ ਹੋ ਗਿਆ ਹੈ।
ਤੁਹਾਨੂੰ ਕੋਰੋਨਾ ਹੈ ਜਾਂ ਨਹੀਂ? ਪੂਰਾ ਸਰੀਰ ਸਕੈਨ ਕਰ ਦੱਸੇਗਾ ਸਮਾਰਟ ਹੈਲਮੇਟ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ